ਭਾਸ਼ਾ ਵਿਭਾਗ ਵੱਲੋਂ ਭਾਸ਼ਾਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਿੰਦੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਣ ਦੇ ਮੁਕਾਬਲੇ
- 113 Views
- kakkar.news
- February 9, 2023
- Punjab
ਭਾਸ਼ਾ ਵਿਭਾਗ ਵੱਲੋਂ ਭਾਸ਼ਾਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਿੰਦੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਣ ਦੇ ਮੁਕਾਬਲੇ
ਫਾਜ਼ਿਲਕਾ, 9 ਫਰਵਰੀ 2023 (ਅਨੁਜ ਕੱਕੜ)
ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੀ 75ਵੀਂ ਵਰ੍ਹੇਗੰਢ ਦੇ ਅਤੇ ਅਜ਼ਾਦੀ ਦੇ 75ਵੇਂ ਅਮ੍ਰਿੰਤ ਮਹਾਉਤਸਵ ਦੇ ਸਮਾਗਮਾਂ ਦੀ ਲੜੀ ਵਿੱਚ ਭਾਸ਼ਾਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਿੰਦੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਣ ਦੇ ਮੁਕਾਬਲੇ ਸਥਾਨਕ ਸ. ਕੰਨਿਆ ਸੀ.ਸੈ. ਸਕੂਲ ਫ਼ਾਜ਼ਿਲਕਾ ਵਿਖੇ ਆਯੋਜਿਤ ਕੀਤੇ ਗਏ।
ਜ਼ਿਲ੍ਹਾ ਭਾਸ਼ਾ ਅਫਸਰ ਫਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ 60 ਦੇ ਕਰੀਬ ਸਕੂਲਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਹਿੰਦੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲਿਆਂ ਵਿੱਚ ਭਾਗ ਲਿਆ । ਇਹਨਾਂ ਮੁਕਾਬਲਿਆਂ ਦੇ ਮੁੱਖ ਮਹਿਮਾਨ ਡਾ. ਸੁਖਵੀਰ ਸਿੰਘ ਬੱਲ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਫਾਜ਼ਿਲਕਾ ਸਨ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਸੁਤੰਤਰ ਬਾਲਾ ਪਾਠਕ ਪ੍ਰਿੰਸੀਪਲ ਸ.ਕੰ.ਸੀ.ਸੈ. ਸਕੂਲ ਫ਼ਾਜ਼ਿਲਕਾ ਅਤੇ ਸਤਿੰਦਰ ਬਤਰਾ ਮੁੱਖ ਅਧਿਆਪਕ ਸ.ਹ.ਸ. ਇਸਲਾਮ ਵਾਲਾ ਸਨ।
ਡਾ. ਬਲ ਨੇ ਵਿਦਿਆਰਥੀਆਂ ਵੱਲੋਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਮੁਖੀਆਂ ਦਾ ਧੰਨਵਾਦ ਕਰਦਿਆਂ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਖੋਜ ਅਫਸਰ ਸ. ਪਰਮਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਹਾਣੀ ਲੇਖਣ, ਕਵਿਤਾ ਰਚਨਾ , ਲੇਖ ਰਚਨਾ ਅਤੇ ਕਵਿਤਾ ਗਾਇਣ ਦੇ ਪਹਿਲਾ ਅਤੇ ਦੂਜੇ ਸਥਾਨ ਦੇ ਜੇਤੂ ਵਿਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਜੱਜਾਂ ਦੀ ਭੂਮਿਕਾ ਸ਼੍ਰੀ ਰੋਸ਼ਨ ਵਰਮਾ, ਸ਼੍ਰੀਮਤੀ ਗੀਤਾ ਰਾਣੀ, ਸ਼੍ਰੀ ਅਸ਼ੋਕ ਸੋਨੀ, ਸ਼੍ਰੀਮਤੀ ਵਨੀਤਾ ਕਟਾਰੀਆ, ਸ਼੍ਰੀ ਰਾਕੇਸ਼ ਗਿਰਧਰ, ਸ਼੍ਰੀ ਬਿਸ਼ੰਬਰ ਸਾਮਾ, ਡਾ. ਸੁਰਿੰਦਰ ਕੁਮਾਰ, ਸ਼੍ਰੀ ਸ਼ਵੇਨ ਕਾਲੜਾ ਅਤੇ ਸ਼੍ਰੀ ਸੁਰਿੰਦਰ ਕੁਮਾਰ ਨੇ ਨਿਭਾਈ।
ਇਸ ਮੌਕੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ, ਸਰਟੀਫਿਕੇਟ, ਕਿਤਾਬਾਂ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕੲਬਲੇ ਦੇ ਨਤੀਜੇ ਇਸ ਪ੍ਰਕਾਰ ਰਹੇ। ਕਵਿਤਾ ਰਚਨਾ ਮੁਕਾਬਲਿਆਂ ਵਿਚ ਸ.ਮਾ.ਹ.ਸ. ਅਬੋਹਰ ਦੀ ਵਿਦਿਆਰਥੀ ਪ੍ਰਵੀਨ ਨੇ ਪਹਿਲਾ, ਸ.ਕੰ.ਸ.ਸ.ਸ. ਅਬੋਹਰ ਦੀ ਵਿਦਿਆਰਥੀ ਏਂਜਲ ਨੇ ਦੂਜਾ ਅਤੇ ਜਵਾਹਰ ਨਵੋਦਿਆ ਵਿਦਿਆਲਾ, ਕਿੱਕਰ ਵਾਲਾ ਰੂਪਾ ਦੇ ਵਿਦਿਆਰਥੀ ਜਸ਼ਨਮੀਤ ਨੇ ਤੀਜਾ ਸਥਾਨ ਹਾਸਲ ਕੀਤਾ। ਲੇਖ ਰਚਨਾ ਵਿਚ ਸ.ਕੰ.ਸ.ਸ.ਸ. ਅਬੋਹਰ ਦੀ ਯਸ਼ਵੀ ਨੇ ਪਹਿਲਾ, ਸ.ਹ.ਸ. ਬੰਨਵਾਲਾ ਹਨਵੰਤਾ ਸਾਨੀਆ ਦੂਜਾ ਅਤੇ ਜਵਾਹਰ ਨਵੋਦਿਆ ਵਿਦਿਆਲਾ ਦੇ ਕਿੱਕਰ ਵਾਲਾ ਰੂਪਾ ਦੇ ਪ੍ਰਿੰਸ ਨੇ ਤੀਜਾ ਸਥਾਨ ਹਾਸਲ ਕੀਤਾ।
ਕਹਾਣੀ ਰਚਨਾ ਵਿਚ ਸ.ਸ.ਸ.ਸ. ਲਾਧੂਕਾ ਦੀ ਅੰਜੂ ਰਾਣੀ ਨੇ ਪਹਿਲਾ, ਸ.ਹ.ਸ. ਗੁਮਜਾਲ ਦੇ ਰੋਹਿਤ ਕੁਮਾਰ ਨੇ ਦੂਜਾ ਅਤੇ ਸ.ਮਾ.ਸ.ਸ.ਸ. ਕੌੜਿਆਂ ਵਾਲੀ ਦੀ ਮੋਨੀਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਗਾਇਨ ਸ.ਹ.ਸ ਰੁਕਨਾ ਕਾਸਿਮ ਮੰਨਤ ਨੇ ਪਹਿਲਾ, ਸ.ਪ੍ਰ.ਸ-1 ਅਬੋਹਰ ਦੇ ਨਵਰੂਪ ਸਿੰਘ ਨੇ ਦੂਜਾ ਅਤੇ ਸ.ਕੰ.ਸ.ਸ.ਸ. ਅਬੋਹਰ ਦੀ ਰੂਪਾਲੀ ਨੇ ਤੀਜਾ ਸਥਾਨ ਹਾਸਲ ਕੀਤਾ।

