ਅਬੋਹਰ ਸ਼ਹਿਰ ਵਿਚੋਂ ਸੋਮਵਾਰ ਨੂੰ 33 ਹੋਰ ਬੇਸਹਾਰਾ ਜਾਨਵਰਾਂ ਨੂੰ ਫੜ੍ਹ ਕੇ ਗਊਸ਼ਾਲਾ ਭੇਜਿਆ-ਐੱਸ.ਡੀ.ਐੱਮ. ਅਬੋਹਰ
- 112 Views
- kakkar.news
- February 13, 2023
- Punjab
ਅਬੋਹਰ ਸ਼ਹਿਰ ਵਿਚੋਂ ਸੋਮਵਾਰ ਨੂੰ 33 ਹੋਰ ਬੇਸਹਾਰਾ ਜਾਨਵਰਾਂ ਨੂੰ ਫੜ੍ਹ ਕੇ ਗਊਸ਼ਾਲਾ ਭੇਜਿਆ-ਐੱਸ.ਡੀ.ਐੱਮ. ਅਬੋਹਰ
ਅਬੋਹਰ, ਫਾਜਿ਼ਲਕਾ 13 ਫਰਵਰੀ 2023 (ਅਨੁਜ ਕੱਕੜ)
ਡਿਪਟੀ ਕਮਿਸ਼ਨਰ ਡਾ. ਸੇਨੂੰ ਦੂੱਗਲ ਦੇ ਨਿਰਦੇਸ਼ਾਂ ਅਨੁਸਾਰ ਅਬੋਹਰ ਸ਼ਹਿਰ ਵਿਚੋਂ ਬੇਸਹਾਰਾ ਪਸ਼ੁਆਂ ਨੂੰ ਗਉਸ਼ਾਲਾ ਵਿਖੇ ਭੇਜਣ ਦੀ ਪ੍ਰਕਿਰਿਆ ਦੌਰਾਨ ਸੋਮਵਾਰ ਨੂੰ 33 ਹੋਰ ਬੇਸਹਾਰਾ ਜਾਨਵਰਾਂ ਨੂੰ ਫੜ੍ਹ ਕੇ ਗਊਸ਼ਾਲਾ ਭੇਜਿਆ ਗਿਆ। ਇਹ ਜਾਣਕਰੀ ਐੱਸ.ਡੀ.ਐੱਮ ਅਬੋਹਰ ਸ੍ਰੀ. ਆਕਾਸ਼ ਬਾਂਸਲ ਨੇ ਦਿੱਤੀ।
ਐੱਸ.ਡੀ.ਐੱਮ ਨੇ ਦੱਸਿਆ ਕਿ ਪਿਛਲੇ ਦਿਨੀ ਅਬੋਹਰ ਸ਼ਹਿਰ ਵਿੱਚੋਂ 100 ਪਸ਼ੂਆਂ ਨੂੰ ਫੜ੍ਹ ਕੇ ਗਊਸ਼ਾਲਾ ਭੇਜਿਆ ਗਿਆ ਸੀ ਜਿਸ ਦੇ ਚਲਦਿਆਂ ਇਹ ਪ੍ਰਕਿਰਿਆ ਜਾਰੀ ਰੱਖੀ ਗਈ। ਉਨ੍ਹਾਂ ਕਿਹਾ ਕਿ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਨੰਦੀਸ਼ਾਲਾ ਗਊਸ਼ਾਲਾ ਵਿਖੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਮੁਹਿੰਮ ਚਲਾ ਕੇ ਬੇਸਹਾਰਾ ਪਸ਼ੂਆਂ ਨੂੰ ਫੜਿਆ ਜਾ ਰਿਹਾ ਹੈ।
ਉਨ੍ਹ ਕਿਹਾ ਕਿ ਅਵਾਰਾ ਤੇ ਬੇਸਹਾਰਾ ਪਸ਼ੂਆਂ ਕਰਕੇ ਦੁਰਘਟਨਾਵਾਂ ਹੁੰਦੀਆਂ ਹਨ ਤੇ ਲੋਕ ਆਪਣੀਆਂ ਕੀਮਤੀ ਜਾਨਾ ਗਵਾ ਬੈਠਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਨੂੰ ਦੇਖਦੇ ਹੋਏ ਪਸ਼ੂ ਪਾਲਕ ਪਸ਼ੂਆਂ ਨੂੰ ਖੁੱਲ੍ਹਾ ਛੱਡਣ ਦੀ ਬਜਾਏ ਗਊਸ਼ਾਲਾਂ ਵਿੱਚ ਭੇਜਣ ਤਾਂ ਜੋ ਇਹ ਪਸ਼ੂ ਦੁਰਘਟਨਾ ਦਾ ਕਾਰਨ ਨਾ ਬਣਨ। ਉਨ੍ਹਾਂ ਨੇ ਲੋਕਾਂ ਨੂੰ ਇਸ ਕਾਰਜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ।
