ਸਮੂਹ ਸਟਾਫ ਵਲੋਂ ਅੱਗ ਤੋਂ ਬਚਾਅ ਲਈ ਚੁੱਕੀ ਸਹੁੰ
- kakkar.news
- May 4, 2026
- Punjab
ਸਮੂਹ ਸਟਾਫ ਵਲੋਂ ਅੱਗ ਤੋਂ ਬਚਾਅ ਲਈ ਚੁੱਕੀ ਸਹੁੰ
ਫਿਰੋਜ਼ਪੁਰ, 4 ਮਈ 2026 (ਅਨੁਜ ਕੱਕੜ ਟੀਨੂੰ)
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫ਼ਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਤੇ ਸਾਰੇ ਬਲਾਕ ਪੱਧਰੀ ਸਿਹਤ ਕੇਂਦਰਾਂ ਵਿੱਚ ‘ਫਾਇਰ ਸੇਫਟੀ ਹਫ਼ਤਾ’ ਮਨਾਇਆ ਗਿਆ। ਇਸ ਮੌਕੇ ਸਿਹਤ ਸੰਸਥਾਵਾਂ ਵਿੱਚ ਅੱਗ ਲੱਗਣ ਦੀ ਸੂਰਤ ਵਿੱਚ ਬਚਾਅ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਮੁਲਾਜ਼ਮਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਨੇ ਸਮੂਹ ਡਾਕਟਰਾਂ, ਪੈਰਾ ਮੈਡੀਕਲ ਤੇ ਦਰਜਾ-ਚਾਰ ਮੁਲਾਜ਼ਮਾਂ ਨੂੰ ਅੱਗ ਤੋਂ ਬਚਾਅ ਸਬੰਧੀ ਸਹੁੰ ਚੁਕਾਈ। ਸਟਾਫ ਵੱਲੋਂ ਸਹੁੰ ਚੁੱਕੀ ਗਈ ਕਿ ਉਹ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਦਾਖ਼ਲ ਮਰੀਜ਼ਾਂ ਦੀ ਸੁਰੱਖਿਆ ਨੂੰ ਪਹਿਲ ਦੇਣਗੇ, ਫਾਇਰ ਸੇਫਟੀ ਉਪਕਰਨਾਂ ਦੀ ਵਰਤੋਂ ਸਿੱਖਣਗੇ ਅਤੇ ਕਿਸੇ ਵੀ ਐਮਰਜੈਂਸੀ ਦੌਰਾਨ ਘਬਰਾਹਟ ਦੀ ਬਜਾਏ ਸੂਝ-ਬੂਝ ਨਾਲ ਕੰਮ ਕਰਨਗੇ।
ਸਿਵਲ ਸਰਜਨ ਨੇ ਦੱਸਿਆ ਕਿ ਹਫ਼ਤੇ ਦੌਰਾਨ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਅੱਗ ਬੁਝਾਊ ਯੰਤਰ, ਫਾਇਰ ਅਲਾਰਮ, ਪਾਣੀ ਦੇ ਪਾਈਪਾਂ ਅਤੇ ਐਮਰਜੈਂਸੀ ਨਿਕਾਸੀ ਰਸਤਿਆਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਵਿੱਚ ਆਕਸੀਜਨ ਸਿਲੰਡਰ, ਦਵਾਈਆਂ ਅਤੇ ਬਿਜਲੀ ਦੇ ਉਪਕਰਨਾਂ ਕਾਰਨ ਅੱਗ ਲੱਗਣ ਦਾ ਖ਼ਤਰਾ ਵੱਧ ਹੁੰਦਾ ਹੈ। ਇਸ ਲਈ ਹਰ ਮੁਲਾਜ਼ਮ ਦਾ ਫਰਜ਼ ਬਣਦਾ ਹੈ ਕਿ ਉਹ ਫਾਇਰ ਸੇਫਟੀ ਨਿਯਮਾਂ ਤੋਂ ਜਾਣੂ ਹੋਵੇ ਤਾਂ ਜੋ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਇੰਚਾਰਜ ਹਰ ਮਹੀਨੇ ਫਾਇਰ ਸੇਫਟੀ ਉਪਕਰਨਾਂ ਦੀ ਜਾਂਚ ਕਰਨ ਅਤੇ ਮਿਆਦ ਪੁੱਗੇ ਅੱਗ ਬੁਝਾਊ ਯੰਤਰ ਤੁਰੰਤ ਬਦਲ ਦਿੱਤੇ ਜਾਣ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਿਵੇਕ ਰਜੋਰਾ, ਡਾ. ਹਰਪ੍ਰੀਤ ਕੌਰ, ਡਾ. ਮਨਮੀਤ ਸਿੰਘ, ਡਾ. ਵਿਨੀਤ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ, ਸੁਪਰਡੈਂਟ ਪਰਮਵੀਰ ਮੋਂਗਾ, ਸੁਪਰਡੈਂਟ ਤ੍ਰਿਪਤੀ, ਸਟੈਨੋ ਵਿਕਾਸ ਕਾਲੜਾ ਅਤੇ ਸਾਰੇ ਪ੍ਰੋਗਰਾਮ ਅਫਸਰ ਹਾਜ਼ਰ ਸਨ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026