ਪਿੰਡ ਘੱਟਿਆ ਵਾਲੀ ਬੋਦਲਾ ਅਤੇ ਅਲਿਆਣਾ ਵਿਖੇ ਵਾਤਾਵਰਨ ਬਚਾਉਣ ਦੇ ਮਕਸਦ ਤਹਿਤ ਲਗਾਇਆ ਸੈਮੀਨਾਰ ਕਿਸਾਨਾਂ ਨੂੰ ਬੈਂਕ ਸਕੀਮਾਂ ਸਬੰਧੀ ਦਿੱਤੀ ਜਾਣਕਾਰੀ, ਖੇਡ ਸਟੇਡੀਅਮ ਵਿਚ ਲਗਾਏ ਫਲਦਾਰ ਬੂਟੇ
- 130 Views
- kakkar.news
- February 14, 2023
- Punjab
ਪਿੰਡ ਘੱਟਿਆ ਵਾਲੀ ਬੋਦਲਾ ਅਤੇ ਅਲਿਆਣਾ ਵਿਖੇ ਵਾਤਾਵਰਨ ਬਚਾਉਣ ਦੇ ਮਕਸਦ ਤਹਿਤ ਲਗਾਇਆ ਸੈਮੀਨਾਰ ਕਿਸਾਨਾਂ ਨੂੰ ਬੈਂਕ ਸਕੀਮਾਂ ਸਬੰਧੀ ਦਿੱਤੀ ਜਾਣਕਾਰੀ, ਖੇਡ ਸਟੇਡੀਅਮ ਵਿਚ ਲਗਾਏ ਫਲਦਾਰ ਬੂਟੇ
ਫਾਜਿਲਕਾ 14 ਫਰਵਰੀ 2023
ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਘੱਟਿਆ ਵਾਲੀ ਬੋਦਲਾ ਅਤੇ ਅਲਿਆਣਾ ਵਿਖੇ ਵਾਤਾਵਰਨ ਬਚਾਉਣ ਦੇ ਮਕਸਦ ਨੂੰ ਲੈ ਕੇ ਸੈਮੀਨਾਰ ਲਗਾਉਂਦਿਆਂ ਸਾਰਥਕ ਉਪਰਾਲਾ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਆਏ ਹਏ ਕਿਸਾਨਾਂ ਨੂੰ ਬੈਂਕ ਦੀਆਂ ਸਕੀਮਾਂ ਅਤੇ ਵਾਤਾਵਰਨ ਬਾਰੇ ਜਾਣਕਾਰੀ ਦਿੱਤੀ ਗਈ। ਖੇਤੀਬਾੜੀ ਵਿਭਾਗ, ਸਟੇਟ ਬੈਂਕ ਆਫ਼ ਇੰਡੀਆ ਅਭੁੱਨ ਅਤੇ ਸ੍ਰੀ ਕਰਨੈਲ ਸਿੰਘ ਵਾਰਵਲ ਨੌਜਵਾਨ ਕਿਸਾਨ ਕਲੱਬ ਦੇ ਪ੍ਰਧਾਨ ਦੇ ਸਹਿਯੋਗ ਨਾਲ ਇਹ ਸੈਮੀਨਾਰ ਲਗਾਇਆ ਗਿਆ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਬੀ.ਟੀ.ਐਮ. ਡਾ ਰਾਜਦਵਿੰਦਰ ਸਿੰਘ ਨੇ ਫਲਦਾਰ ਬੂਟਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸ ਸਮੇਂ ਕਿਹੜਾ ਬੂਟਾ ਲਗਾਉਣਾ ਚਾਹੀਦਾ ਹੈ ਤੇ ਕਿਸ ਸਮੇਂ ਕਿਹੜਾ ਨਹੀਂ ਲਗਾਉਣਾ ਚਾਹੀਦਾ ਇਸ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬੂਟੇ ਵੀ ਮੌਸਮ ਅਨੁਸਾਰ ਵੱਧਦੇ ਹਨ। ਉਨਾਂ ਕਿਹਾ ਕਿ ਬੂਟਿਆਂ ਨੂੰ ਲੋੜ ਅਨੁਸਾਰ ਹੀ ਖਾਦ ਪਾਉਣੀ ਚਾਹੀਦੀ ਹੈ, ਬੂਟੇ ਨੂੰ ਵੱਧ ਤੇ ਘੱਟ ਖਾਦ ਦੋਨੋ ਹੀ ਨੁਕਸਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧੀ ਅਤੇ ਬਿਹਤਰੀ ਲਈ ਬੂਟਿਆਂ ਦੀ ਬਹੁਤ ਮਹੱਤਤਾ ਹੈ।
ਇਸ ਮੌਕੇ ਸ਼ਾਖਾ ਸਟੇਟ ਬੈਂਕ ਅਭੁੱਨ ਦੇ ਮੈਨੇਜਰ ਸ੍ਰੀ ਲਛਮੀ ਕਾਂਤ ਨੇ ਘੱਟ ਸਮੇ ਦੇ, ਵੱਧ ਸਮੇ ਦੇ, ਘੱਟ ਵਿਆਜ, ਲੋਨ ਬਾਰੇ ਕਿਸਾਨਾਂ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਵੱਖ-ਵੱਖ ਸਕੀਮਾਂ ਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਪ੍ਰਫੂਲਿਤ ਕਰਨ ਅਤੇ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵੀ ਸਰਕਾਰ ਵੱਲੋਂ ਅਨੇਕਾ ਉਪਰਾਲੇ ਕੀਤੇ ਜਾ ਰਹੇ ਹਨ।
ਸਟੇਟ ਬੈਂਕ ਵੱਲੋਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵੱਲੋਂ ਨਿਰਧਾਰਤ ਫਲਦਾਰ ਬੂਟੇ ਮੁਹੱਈਆ ਕਰਵਾਏ। ਇਸ ਤੋਂ ਇਲਾਵਾ ਸਟੇਡੀਅਮ ਤੇ ਸਰਕਾਰੀ ਹਾਈ ਸਕੂਲ ਅਲਿਆਣਾ ਵਿਖੇ ਫਲਦਾਰ ਬੂਟੇ ਲਗਾਏ ਗਏ।
ਸੈਮੀਨਾਰ ਦੌਰਾਨ ਹਾਜਰੀਨ ਨੂੰ ਜਾਗਰੂਕ ਕਰਦਿਆਂ ਸਟੇਡੀਅਮ ਦੇ ਇੰਚਾਰਜ ਸੂਬੇਦਾਰ ਹਰਭਜਨ ਸਿੰਘ ਨੇ ਦੱਸਿਆ ਕਿ ਫੋਜ ਵਿਚ ਸੇਵਾਮੁਕਤ ਹੋਣ ਤੋਂ ਬਾਅਦ ਉਹ ਸਟੇਡੀਅਮ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਟੇਡੀਅਮ ਵਿਖੇ 7 ਪਿੰਡਾਂ ਦੇ ਬੱਚੇ ਪ੍ਰੈਕਟਿਸ ਕਰਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਬੱਚੇ ਸਟੇਡੀਅਮ ਵਿਖੇ ਆ ਕੇ ਆਰਮੀ, ਪੰਜਾਬ ਪੁਲਿਸ, ਬੀਐਸਐਫ ਆਦਿ ਦੀ ਤਿਆਰੀ ਕਰਦੇ ਹਨ।
ਇਸ ਮੌਕੇ ਗ੍ਰਾਮ ਪੰਚਾਇਤ ਚਿਰਾਗ ਢਾਣੀ ਸਰਪੰਚ ਜਸਵਿੰਦਰ ਸਿੰਘ, ਅਮਰ ਸਿੰਘ, ਗ੍ਰਾਮ ਪੰਚਾਇਤ ਘੱਟਿਆ ਵਾਲੀ ਬੋਦਲਾ ਸਰਪੰਚ ਮੰਗਤ ਸਿੰਘ, ਸੰਪੂਰਨ ਸਿੰਘ, ਮੈਬਰ ਰੂਪ ਚੰਦ, ਮੈਬਰ ਜਰਨੈਲ ਸਿੰਘ, ਸਾਬਕਾ ਸਰਪੰਚ ਪੂਰਨ ਸਿੰਘ, ਰਾਜਪਾਲ ਸਿੰਘ, ਮਾਸਟਰ ਮਹਿੰਦਰ ਰੰਗਲਾ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ, ਭਾਈ ਦਰਸ਼ਨ ਸਿੰਘ, ਹਰਭਜਨ ਸਿੰਘ, ਜਸਵੰਤ ਸਿੰਘ ਹਰਵਿੰਦਰ ਸਿੰਘ, ਕੇਹਰ ਸਿੰਘ, ਕ੍ਰਿਸ਼ਨ ਸਿੰਘ, ਗੁਨਤਾਜ ਸਿੰਘ, ਗੁਰਤੇਜ ਸਿੰਘ, ਵਿਸ਼ਵਜੀਤ ਸਿੰਘ, ਕਰਨਜੀਤ ਸਿੰਘ ਆਦਿ ਹਾਜ਼ਰ ਸਨ।



- October 15, 2025