ਅੰਮ੍ਰਿਤਸਰ, ਪੰਜਾਬ ਅਧੀਨ ਬੀ.ਐਸ.ਐਫ ਦੀ 183 ਬਟਾਲੀਅਨ ਦੇ ਬੀਓਪੀ ਬੁਰਜ ਨੇੜੇ ਇੱਕ ਹੈਂਡ ਗ੍ਰਨੇਡ ਅਤੇ 9 ਐਮਐਮ ਦੇ 15 ਕਾਰਤੂਸ ਲਾਵਾਰਿਸ ਹਾਲਤ ਵਿੱਚ ਹੋਏ ਬਰਾਮਦ
- 93 Views
- kakkar.news
- February 15, 2023
- Punjab
ਅੰਮ੍ਰਿਤਸਰ, ਪੰਜਾਬ ਅਧੀਨ ਬੀ.ਐਸ.ਐਫ ਦੀ 183 ਬਟਾਲੀਅਨ ਦੇ ਬੀਓਪੀ ਬੁਰਜ ਨੇੜੇ ਇੱਕ ਹੈਂਡ ਗ੍ਰਨੇਡ ਅਤੇ 9 ਐਮਐਮ ਦੇ 15 ਕਾਰਤੂਸ ਲਾਵਾਰਿਸ ਹਾਲਤ ਵਿੱਚ ਹੋਏ ਬਰਾਮਦ
ਅੰਮ੍ਰਿਤਸਰ 15 ਫਰਵਰੀ 2023 (ਸਿਟੀਜ਼ਨਜ਼ ਵੋਇਸ)
ਪੁਲਿਸ ਥਾਣਾ ਭਿੰਡੀ ਸੈਦਾ, ਅੰਮ੍ਰਿਤਸਰ, ਪੰਜਾਬ ਅਧੀਨ ਬੀ.ਐਸ.ਐਫ ਦੀ 183 ਬਟਾਲੀਅਨ ਦੇ ਬੀਓਪੀ ਬੁਰਜ ਨੇੜੇ ਇੱਕ ਹੈਂਡ ਗ੍ਰਨੇਡ ਅਤੇ 9 ਐਮਐਮ ਦੇ 15 ਕਾਰਤੂਸ ਲਾਵਾਰਿਸ ਹਾਲਤ ਵਿੱਚ ਮਿਲੇ ਹਨ।ਹੈਂਡ ਗ੍ਰੇਨੇਡ ਮਿਲਣ ਤੋਂ ਬਾਅਦ ਬੀਐਸਐਫ ਚੌਕਸ ਹੋ ਗਈ ਹੈ। ਬੀਐਸਐਫ ਦੇ ਜਵਾਨਾਂ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ।ਬੀਐਸਐਫ ਦੇ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਜਾ ਕੇ ਤਲਾਸ਼ੀ ਸ਼ੁਰੂ ਕਰਨ ਦਿੱਤੀ। ਪਾਕਿਸਤਾਨੀ ਸਰਹੱਦ ਪਾਰ ਤੋਂ ਹੈਰੋਇਨ ਜਾਂ ਹਥਿਆਰਾਂ ਦੀ ਤਸਕਰੀ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਕਾਰਨ ਅਧਿਕਾਰੀ ਇਸ ਮਾਮਲੇ ਵਿੱਚ ਕਈ ਤੱਥਾਂ ਦੀ ਜਾਂਚ ਕਰ ਰਹੇ ਹਨ।ਪੁਲਿਸ ਅਤੇ ਬੀਐਸਐਫ ਦੇ ਜਵਾਨ ਇਲਾਕੇ ਵਿੱਚ ਕਈ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਪਿੰਡ ਅਤੇ ਚੌਕੀ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਆਦਿ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਰਹੱਦ ‘ਤੇ ਵੀ ਜਵਾਨਾਂ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ।


