ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਦੁਆਰਾ ਆਯੋਜਿਤ ਦੋ ਰੋਜ਼ਾ ਯੁਵਕ ਦਿਵਸ ਸਮਾਗਮ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ
- 93 Views
- kakkar.news
- February 17, 2023
- Education Health Punjab
ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਦੁਆਰਾ ਆਯੋਜਿਤ ਦੋ ਰੋਜ਼ਾ ਯੁਵਕ ਦਿਵਸ ਸਮਾਗਮ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ
ਨੌਜਵਾਨ ਪੀੜ੍ਹੀ ਨੂੰ ਸਭਿਆਚਾਰ ਨਾਲ ਜੁੜ ਕੇ ਸਮਾਜ ਨੂੰ ਹੋਰ ਸੋਹਣਾ ਬਣਾਉਣ ਦਾ ਸੱਦਾ ਦਿੱਤਾ
-ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ
ਫ਼ਿਰੋਜ਼ਪੁਰ 17 ਫਰਵਰੀ 2023 ਸੁਭਾਸ਼ ਕੱਕੜ
ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀਆਂ ਹਦਾਇਤਾਂ ਤਹਿਤ ਸਵਾਮੀ ਵਿਵੇਕਾਨੰਦ ਦੀ ਜੀਵਨੀ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਕਰਵਾਏ ਦੋ ਰੋਜ਼ਾ ਯੁਵਕ ਦਿਵਸ ਸਮਾਗਮ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਸਮਾਗਮ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫਸਰ ਫਿਰੋਜ਼ਪੁਰ ਸ. ਅਮਰੀਕ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਇਸ ਮੌਕੇ ਉਨ੍ਹਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੁੜ ਕੇ ਹੋਰ ਸੋਹਣੇ ਤੇ ਨਰੋਏ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜੇਕਰ ਨੌਜਵਾਨ ਪੀੜ੍ਹੀ ਦੀ ਊਰਜਾ ਨੂੰ ਉਸਾਰੂ ਪਾਸੇ ਲਗਾਇਆ ਜਾਵੇ ਤਾਂ ਉਨ੍ਹਾਂ ਨੂੰ ਅਤੇ ਦੇਸ਼ ਨੂੰ ਤਰੱਕੀ ਦੇ ਸਿਖਰਾਂ ਤੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਯੂਥ ਕਲੱਬਾਂ ਦੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਵਾਲੇ ਭਾਗੀਦਾਰਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਇਹ ਸ਼ਾਨਦਾਰ ਪ੍ਰੋਗਰਾਮ ਉਲੀਕਣ ਲਈ ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਦੇ ਸਹਾਇਕ ਡਾਇਰੈਕਟਰ ਸ੍ਰੀ ਪ੍ਰੀਤ ਕੋਹਲੀ ਨੂੰ ਵੀ ਵਧਾਈ ਦਿੱਤੀ।
ਪ੍ਰੋਗਰਾਮ ਦੌਰਾਨ ਸਹਾਇਕ ਡਾਇਰੈਕਟਰ ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਵਿਭਾਗ ਵੱਲੋਂ ਨੌਜਵਾਨਾਂ ਦੀ ਬਿਹਤਰੀ ਲਈ ਸਮੇਂ ਸਮੇਂ ‘ਤੇ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਯੂਥ ਲੀਡਰਸ਼ਿਪ ਤੇ ਅੰਤਰਰਾਜੀ ਟੂਰ ਕਰਵਾਏ ਜਾਂਦੇ ਹਨ। ਇਸ ਉਪਰੰਤ ਭਾਗੀਦਾਰਾਂ ਦੇ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਕੁਇਜ, ਭਾਸ਼ਣ, ਕੋਲਾਜ ਮੇਕਿੰਗ ਮੁਕਾਬਲੇ ਕਰਵਾਏ ਗਏ।
ਕੋਲਾਜ ਮੇਕਿੰਗ ਮੁਕਾਬਲਿਆਂ ਵਿੱਚ ਭਾਵਨਾ ਜਵਾਹਰ ਨਵੋਦਿਆ ਵਿਦਿਆਲਿਆਂ ਮਹੀਆਂਵਾਲਾ ਨੇ ਪਹਿਲਾ ਸਥਾਨ, ਸਨਮਦੀਪ ਕੌਰ ਦੇਵ ਸਮਾਜ ਕਾਲਜ ਫਾਰ ਵਿਮਨ ਨੇ ਦੂਜਾ ਸਥਾਨ ਅਤੇ ਮਹਿਕ ਐਮ.ਐਲ.ਐਮ. ਸੀ.ਸੈ. ਸਕੂਲ ਦੇ ਵਿਦਿਆਰਥੀ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਰਿਤਿਕ ਗੁਰੂ ਨਾਨਕ ਕਾਲਜ ਨੇ ਪਹਿਲਾ, ਸਰਕਾਰੀ ਕਾਲਜ ਜ਼ੀਰਾ ਦੀ ਸੋਮਨ ਕੁਮਾਰੀ ਨੇ ਦੂਜਾ ਅਤੇ ਜੀ.ਸ.ਸ.ਸ.ਸ. ਸਕੂਲ ਮਲਾਂਵਾਲਾਂ ਦੀ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਕੁਇਜ ਦੇ ਮੁਕਾਬਲੇ ਵਿੱਚ ਦੇਵ ਸਮਾਜ ਕਾਲਜ ਦੇ ਰੈਡ ਰੀਬਨ ਕਲੱਬ ਨੰ.1 ਨੇ ਪਹਿਲਾ ਸਥਾਨ, ਦੇਵ ਸਮਾਜ ਕਾਲਜ ਆਫਰ ਐਜੁਕੇਸ਼ਨ ਦੇ ਰੈੱਡ ਰੀਬਨ ਕਲੱਬ ਨੰ.2 ਨੇ ਦੂਜਾ ਸਥਾਨ ਅਤੇ ਆਈ.ਟੀ.ਆਈ. ਲੜਕੇ ਫ਼ਿਰੋਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲਿਆਂ ਵਿੱਚ ਸੁਮਨ ਸ.ਸ.ਸ.ਸ. ਸਕੂਲ ਗੱਟੀ ਰਾਜੋ ਕੇ ਨੇ ਪਹਿਲਾ ਸਥਾਨ, ਕਰਨਜੀਤ ਕੌਰ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਨੇ ਦੂਜਾ ਸਥਾਨ ਅਤੇ ਏਕਤਾ ਦੇਵ ਸਮਾਜ ਕਾਲਜ ਫਾਰ ਵਿਮਨ ਫਿਰੋਜਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਰਾਈਟਿੰਗ ਵਿੱਚ ਪਹਿਲਾ ਸਥਾਨ ਲਖਵਿੰਦਰ ਸਿੰਘ ਆਈ.ਟੀ.ਆਈ. ਫ਼ਿਰੋਜ਼ਪੁਰ, ਦੂਜਾ ਸਥਾਨ ਖੁਸ਼ਪ੍ਰੀਤ ਕੌਰ ਸਰਕਾਰੀ ਕਾਲਜ ਜ਼ੀਰਾ, ਅਤੇ ਗੁਰਜੀਤ ਕੋਰ ਸ.ਸ.ਸ.ਸ. ਮਲਾਵਾਲਾਂ ਨੇ ਤੀਜਾ ਸਥਾਨ ਹਾਸਲ ਕੀਤਾ।
ਸਮਾਗਮ ਦੌਰਾਨ ਭੰਗੜਾ ਅਤੇ ਹੋਰ ਰੰਗਾਰੰਗ ਪ੍ਰੋਗਰਾਮ ਖਾਸ ਆਕਰਸ਼ਣ ਦਾ ਕੇਂਦਰ ਰਿਹਾ। ਹਰਿਆਣਵੀ ਨਾਚ ਨੇ ਵੀ ਸਮੂਹ ਵਿਦਿਆਰਥੀਆਂ ਦਾ ਮਨ ਮੋਹ ਲਿਆ। ਇਸ ਮੌਕੇ ਸ੍ਰੀ ਪ੍ਰੀਤ ਕੋਹਲੀ ਨੇ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਸਮਾਗਮ ਦੀ ਆਗਿਆ ਦੇਣ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ. ਬੂਟਾ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਡਾ. ਗਜਲਪ੍ਰੀਤ ਸਿੰਘ ਰਜਿਸਟਰਾਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੀ ਯੋਗ ਅਗਵਾਈ ਵਿੱਚ ਯੂਨੀਵਰਸਿਟੀ ਸਟਾਫ਼ ਵੱਲੋਂ ਇਹ ਸਮਾਗਮ ਸਫਲਤਾਪੂਰਵਕ ਨੇਪਰੇ ਚਾੜਿਆ ਗਿਆ। ਕੁਇਜ ਮਾਸਟਰ ਦੀ ਭੂਮਿਕਾ ਪ੍ਰੋ. ਨਵਦੀਪ ਕੌਰ ਝੱਜ ਦੁਆਰਾ ਬਖੂਬੀ ਨਿਭਾਈ ਗਈ। ਭਾਸ਼ਣ ਮੁਕਾਬਲਿਆਂ ਦੀ ਜਜਮੈਂਟ ਪ੍ਰੋ. ਕੁਲਵੰਤ ਸਿੰਘ ਸਰਕਾਰੀ ਕਾਲਜ ਜ਼ੀਰਾ, ਸ. ਅੰਗਰੇਜ਼ ਸਿੰਘ ਐਮ.ਐਲ.ਐਮ. ਸ.ਸ.ਸ. ਸਕੂਲ ਅਤੇ ਅਧਿਆਪਕ ਰੇਖਾ ਆਈ.ਟੀ.ਆਈ. ਗਰਲਸ ਵੱਲੋਂ ਨਿਭਾਈ ਗਈ।
ਇਸ ਮੌਕੇ ਡਾ. ਅਮਿਤ ਅਰੋੜਾ, ਗੁਰਪ੍ਰੀਤ ਸਿੰਘ, ਯਸ਼ਪਾਲ ਪੀ.ਆਰ.ੳ., ਗੁਰਜੀਵਨ ਸਿੰਘ ਯੁਵਕ ਸੇਵਾਵਾਂ ਵਿਭਾਗ ਤੋਂ ਸ੍ਰੀਮਤੀ ਤਰਨਜੀਤ ਕੌਰ ਅਤੇ ਸਮੂਹ ਰੈਡ ਰੀਬਨ ਕਲੱਬਾਂ ਦੇ ਨੋਡਲ ਅਫਸਰ ਅਤੇ ਐਨ.ਐਸ.ਐਸ. ਦੇ ਅਧਿਕਾਰੀ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024