Trending Now
#ITI ਦੇ ਵਿਦਿਆਰਥੀ ਨਿਕਲੇ ਨਸ਼ਾ ਤਸਕਰ, ਵੱਡੀ ਮਾਤਰਾ ‘ਚ ਹੇਰੋਇਨ ਸਮੇਤ ਗ੍ਰਿਫ਼ਤਾਰ
#ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ, 1 ਕਿਲੋ 253 ਗ੍ਰਾਮ ਹੈਰੋਇਨ ਸਮੇਤ 24 ਸਾਲਾ ਨੌਜਵਾਨ ਕਾਬੂ
#ਫਿਰੋਜ਼ਪੁਰ ਭਾਜਪਾ ਵਿੱਚ ਦਰਾਰਾਂ ਉੱਭਰੀਆਂ, ਬਰਖਾਸਤ ਆਗੂਆਂ ਨੇ ਟਿਕਟਾਂ ਦੀ ਵੰਡ ‘ਤੇ ਸਵਾਲ ਉਠਾਏ
#ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਸਬੰਧੀ ਅਹਿਮ ਪਹਿਲੂਆਂ ’ਤੇ ਕੀਤੀ ਗਈ ਵਿਸ਼ੇਸ਼ ਚਰਚਾ
#फिरोजपुर मंडल के नवांशहर दोआबा से अनंतनाग के लिए कैटल फ़ीड का पहला पीसमील वैगन रवाना।
#ਫਿਰੋਜ਼ਪੁਰ ਸਿਟੀ ਪੁਲਿਸ ਦਾ ਸਨੈਚਰਾਂ ਖ਼ਿਲਾਫ਼ ਐਕਸ਼ਨ, ਦੋ ਮੁਲਜ਼ਮ ਗ੍ਰਿਫ਼ਤਾਰ
#ਸਤੀਏਵਾਲਾ ਸਕੂਲ ਦੇ ਵਿਦਿਆਰਥੀਆਂ ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਵਿਦਿਅਕ ਟੂਰ
#ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ‘ਹਾਊਸ-ਟੂ-ਹਾਊਸ ਐਨੂਮੇਰੇਸ਼ਨ’ ਦਾ ਕੰਮ ਜ਼ਿਲ੍ਹੇ ਵਿੱਚ ਸਫਲਤਾਪੂਰਵਕ ਮੁਕੰਮਲ: ਜ਼ਿਲ੍ਹਾ ਚੋਣ ਅਫ਼ਸਰ
#ਡੀ.ਏ. ਦੀ ਮੰਗ ਨੂੰ ਲੈ ਕੇ ਫਿਰੋਜ਼ਪੁਰ ਤੋਂ ਵੱਡੀ ਗਿਣਤੀ ’ਚ ਮੁਲਾਜ਼ਮ ਤੇ ਪੈਨਸ਼ਨਰ ਮੋਹਾਲੀ ਰੈਲੀ ਲਈ ਰਵਾਨਾ
#बीडीयू बैठक में हुई चर्चा : मिनी रेक सुविधा से कंटेनर लोडिंग को मिलेगा बढ़ावा।
ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦੀ ਸੰਭਾਲ ਕਰ ਰਹੇ ਕਿਸਾਨਾਂ ਦੇ ਖੇਤਾਂ ਦਾ ਦੌਰਾ
- kakkar.news
- October 30, 2023
- Agriculture Punjab
ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦੀ ਸੰਭਾਲ ਕਰ ਰਹੇ ਕਿਸਾਨਾਂ ਦੇ ਖੇਤਾਂ ਦਾ ਦੌਰਾ
ਫਾਜਿ਼ਲਕਾ, 30 ਅਕਤੂਬਰ 2023 (ਸਿਟੀਜ਼ਨਜ਼ ਵੋਇਸ)
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਅੱਜ ਖੁਦ ਖੇਤਾਂ ਵਿਚ ਜਾ ਕੇ ਪਰਾਲੀ ਦੀ ਸੰਭਾਲ ਕਰ ਰਹੇ ਕਿਸਾਨਾਂ ਦੇ ਖੇਤ ਵੇਖੇ। ਉਨ੍ਹਾਂ ਨੇ ਢਾਣੀ ਚਿਰਾਗ ਵਿਚ ਉਸ ਖੇਤ ਦਾ ਵੀ ਦੌਰਾ ਕੀਤਾ ਜਿੱਥੇ ਰਿਮੋਟ ਸੈਂਸਿੰਗ ਤੋਂ ਅੱਗ ਲੱਗਣ ਦੀ ਰਿਪੋਰਟ ਮਿਲੀ ਸੀ, ਪਰ ਮੌਕੇ ਤੇ ਪਾਇਆ ਗਿਆ ਕਿ ਕਿਸਾਨ ਨੇ ਪਰਾਲੀ ਨੂੰ ਖੇਤ ਤੋਂ ਬਾਹਰ ਕੱਢ ਕੇ ਸੰਭਾਲਿਆ ਗਿਆ ਸੀ ਅਤੇ ਖੇਤ ਦੀ ਵੱਟ ਦੇ ਅੱਗ ਦਾ ਮਾਮੂਲੀ ਨਿਸ਼ਾਨ ਸੀ ਅਤੇ ਕਿਸਾਨ ਨੇ ਪਰਾਲੀ ਨੂੰ ਨਹੀਂ ਸਾੜਿਆ ਸੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪਰਾਲੀ ਦੀ ਸੰਭਾਲ ਲਈ ਮਿਹਨਤ ਕਰ ਰਹੇ ਕਿਸਾਨਾਂ ਦੇ ਜਜਬੇ ਦੀ ਸਲਾਘਾ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਸਰਬਤ ਦੇ ਭਲੇ ਲਈ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਅਸੀਂ ਵਾਤਾਵਰਨ ਦਾ ਨੁਕਸਾਨ ਤਾਂ ਕਰਦੇ ਹੀ ਹਾਂ ਨਾਲ ਹੀ ਅਸੀਂ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਘੱਟ ਕਰਕੇ ਉਸਨੂੰ ਬੰਜਰ ਕਰਨ ਦੇ ਦੋਸ਼ੀ ਵੀ ਬਣਦੇ ਹਾਂ। ਇਸ ਤਰਾਂ ਹੌਲੀ ਹੌਲੀ ਸਾਡੀ ਜਮੀਨ ਦੀ ਤਾਕਤ ਘੱਟਦੀ ਜਾਵੇਗੀ ਅਤੇ ਅਸੀਂ ਇਸ ਤੋਂ ਫਸਲਾਂ ਨਹੀਂ ਲੈ ਪਾਂਵਾਂਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ੇਕਰ ਪਰਾਲੀ ਨੂੰ ਖੇਤ ਵਿਚ ਹੀ ਮਿਲਾ ਦਿੱਤਾ ਜਾਵੇ ਤਾਂ ਪਰਾਲੀ ਜਮੀਨ ਵਿਚ ਜ਼ੈਵਿਕ ਮਾਦੇ ਦੇ ਵਾਧੇ ਦਾ ਕੰਮ ਕਰਦੀ ਹੈ ਅਤੇ ਜਮੀਨ ਦੀ ਤਾਕਤ ਵੱਧਦੀ ਹੈ ਅਤੇ ਚੰਗੀ ਉਪਜ ਮਿਲਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਲਈ ਪਿੰਡਾਂ ਵਿਚ ਮਸ਼ੀਨਾਂ ਉਪਲਬੱਧ ਹਨ। ਕਿਸਾਨ ਕਿਰਾਏ ਤੇ ਮਸ਼ੀਨਾਂ ਵੀ ਲੈ ਸਕਦੇ ਹਨ। ਇਸ ਲਈ ਖੇਤੀਬਾੜੀ ਵਿਭਾਗ ਦੀ ਸਲਾਹ ਲਈ ਜਾ ਸਕਦੀ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਖੇਤੀਬਾੜੀ ਅਫ਼ਸਰ ਸੁੰਦਰ ਲਾਲ ਅਤੇ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਅਤੇ ਪਟਵਾਰੀ ਆਦਿ ਵੀ ਹਾਜਰ ਸਨ।

Categories

Recent Posts