ਕੇਸਾਧਾਰੀ ਸਿੱਖ ਵੋਟਰ ਨਵੀਂ ਵੋਟ ਬਣਾਉਣ ਲਈ 15 ਨਵੰਬਰ 2023 ਤੱਕ ਦਾਅਵਿਆਂ ਦੀ ਮੰਗ – ਸਪੈਸ਼ਲ ਕੰਪੇਨ ਅਧੀਨ 04 ਅਤੇ 05 ਨਵੰਬਰ ਨੂੰ ਚਾਰੇ ਹਲਕਿਆਂ ਚ ਪ੍ਰਾਪਤ ਕੀਤੇ ਜਾਣਗੇ ਫਾਰਮ – ਜ਼ਿਲ੍ਹਾ ਚੋਣ ਅਫ਼ਸਰ
- 51 Views
- kakkar.news
- October 31, 2023
- Politics Punjab
ਕੇਸਾਧਾਰੀ ਸਿੱਖ ਵੋਟਰ ਨਵੀਂ ਵੋਟ ਬਣਾਉਣ ਲਈ 15 ਨਵੰਬਰ 2023 ਤੱਕ ਦਾਅਵਿਆਂ ਦੀ ਮੰਗ
– ਸਪੈਸ਼ਲ ਕੰਪੇਨ ਅਧੀਨ 04 ਅਤੇ 05 ਨਵੰਬਰ ਨੂੰ ਚਾਰੇ ਹਲਕਿਆਂ ਚ ਪ੍ਰਾਪਤ ਕੀਤੇ ਜਾਣਗੇ ਫਾਰਮ – ਜ਼ਿਲ੍ਹਾ ਚੋਣ ਅਫ਼ਸਰ
ਫਿਰੋਜ਼ਪੁਰ, 31 ਅਕਤੂਬਰ 2023 (ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਚੋਣ ਅਫਸਰ ਫ਼ਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ, ਆਈ.ਏ.ਐਸ. ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਯੋਗਤਾ 21 ਅਕਤੂਬਰ 2023 ਦੇ ਆਧਾਰ ‘ਤੇ ਵੋਟਰ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਸ ਦੌਰਾਨ ਕੇਸਾਧਾਰੀ ਸਿੱਖ ਵੋਟਰਾਂ ਤੋਂ ਨਵੀਂ ਵੋਟ ਬਣਾਉਣ ਲਈ ਮਿਤੀ 21 ਅਕਤੂਬਰ 2023 ਤੋਂ 15 ਨਵੰਬਰ 2023 ਤੱਕ ਦਾਅਵੇ ਫਾਰਮ ਨੰ. 1 ਵਿੱਚ ਮੰਗੇ ਜਾ ਰਹੇ ਹਨ। ਇਸ ਲਈ ਵੋਟਰ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸਪੈਸ਼ਲ ਕੰਪੇਨ ਅਧੀਨ ਮਿਤੀ 04 ਅਤੇ 05 ਨਵੰਬਰ (ਸ਼ਨੀਵਾਰ-ਐਤਵਾਰ) ਨੂੰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੈਂਦੇ ਚਾਰੇ ਗੁਰਦੁਆਰਾ ਚੋਣ ਹਲਕੇ 18- ਮਮਦੋਟ, 19-ਫਿਰੋਜ਼ਪੁਰ, 20-ਤਲਵੰਡੀ ਭਾਈ ਅਤੇ 21-ਜ਼ੀਰਾ ਦੇ ਸਬੰਧਤ ਬੂਥਾਂ ‘ਤੇ ਪਟਵਾਰੀ/ਬੀ.ਐਲ.ਓਜ਼ ਵੱਲੋ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠ ਕੇ ਫਾਰਮ ਪ੍ਰਾਪਤ ਕੀਤੇ ਜਾਣੇ ਹਨ।
ਇਸ ਤੋਂ ਇਲਾਵਾ ਇਹ ਫਾਰਮ ਰਿਵਾਈਜਿੰਗ ਅਥਾਰਿਟੀ/ਸਹਾਇਕ ਰਿਵਾਈਜਿੰਗ ਅਥਾਰਿਟੀ ਦੇ ਦਫਤਰ ਤਹਿਸੀਲਦਾਰ ਗੁਰੂਹਰਸਹਾਏ, ਫਿਰੋਜ਼ਪੁਰ, ਜ਼ੀਰਾ, ਦਫਤਰ ਨਾਇਬ-ਤਹਿਸੀਲਦਾਰ ਫਿਰੋਜ਼ਪੁਰ, ਜ਼ੀਰਾ ਗੁਰੂਹਰਸਹਾਏ, ਮਮਦੋਟ, ਤਲਵੰਡੀ ਭਾਈ, ਦਫਤਰ ਨਗਰ ਕੌਂਸਲ ਫਿਰੋਜ਼ਪੁਰ, ਮਮਦੋਟ, ਮੱਲਾਵਾਲਾ, ਤਲਵੰਡੀ ਭਾਈ, ਮੁੱਦਕੀ ਤੋਂ ਇਲਾਵਾ ਬੀ.ਡੀ.ਪੀ.ਓ. ਦਫਤਰ ਫਿਰੋਜ਼ਪੁਰ, ਮਮਦੋਟ, ਘੱਲਖੁਰਦ, ਜ਼ੀਰਾ ਵਿਖੇ ਮਿਤੀ 15 ਨਵੰਬਰ 2023 ਤੋਂ ਪਹਿਲਾਂ ਪਹਿਲਾਂ ਜਮ੍ਹਾ ਕਰਵਾ ਸਕਦੇ ਹਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024