ਜ਼ਿਲ੍ਹਾ ਮੈਜਿਸਟਰੇਟ ਵੱਲੋਂ ਫਿਰੋਜ਼ਪੁਰ ‘ਚ ਮੇਲੇ, ਮੁਕਾਬਲਿਆਂ, ਪ੍ਰਦਰਸ਼ਨੀਆਂ ਵਿਚ ਟਰੈਕਟਰ ਟਰਾਲੀ ਨਾਲ ਦਿਖਾਏ ਜਾਣ ਵਾਲੀਆਂ ਕਲਾਬਾਜ਼ੀਆਂ, ਕਰਤੱਬਾਂ ਤੇ ਪਾਬੰਦੀ ਦੇ ਹੁਕਮ ਜਾਰੀ
- 106 Views
- kakkar.news
- October 31, 2023
- Agriculture Punjab Sports
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਫਿਰੋਜ਼ਪੁਰ ‘ਚ ਮੇਲੇ, ਮੁਕਾਬਲਿਆਂ, ਪ੍ਰਦਰਸ਼ਨੀਆਂ ਵਿਚ ਟਰੈਕਟਰ ਟਰਾਲੀ ਨਾਲ ਦਿਖਾਏ ਜਾਣ ਵਾਲੀਆਂ ਕਲਾਬਾਜ਼ੀਆਂ, ਕਰਤੱਬਾਂ ਤੇ ਪਾਬੰਦੀ ਦੇ ਹੁਕਮ ਜਾਰੀ
ਫਿਰੋਜ਼ਪੁਰ, 31 ਅਕਤੂਬਰ 2023: (ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ, ਆਈ.ਏ.ਐਸ. ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਵਿਚ ਕਿਸੇ ਵੀ ਮੇਲੇ, ਮੁਕਾਬਲਿਆਂ ਅਤੇ ਹੋਰ ਪ੍ਰਦਰਸ਼ਨੀਆਂ ਵਿਚ ਟਰੈਕਟਰ ਟਰਾਲੀ ਨਾਲ ਦਿਖਾਏ ਜਾਣ ਵਾਲੀਆਂ ਕਲਾਬਾਜੀਆਂ ਅਤੇ ਅਜਿਹੇ ਕਰਤੱਬ ਜਿਸ ਨਾਲ ਕਿਸੇ ਵੀ ਤਰਾਂ ਦੇ ਜਾਨ-ਮਾਲ ਦਾ ਨੁਕਸਾਨ ਹੁੰਦਾ ਹੋਵੇ ਨੂੰ ਪੂਰਨ ਤੌਰ ‘ਤੇ ਰੋਕ ਲਗਾਈ ਹੈ ਅਤੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਅਜਿਹਾ ਕਰਨ’ ਤੇ ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਮੇਲੇ ਦੌਰਾਨ ਟਰੈਕਟਰ ਦੀਆਂ ਕਲਾਬਾਜ਼ੀਆਂ ਦਿਖਾਉਣ ਦੇ ਮੁਕਾਬਲੇ ਕਰਵਾਏ ਗਏ ਸਨ ਅਤੇ ਇਸ ਮੁਕਾਬਲੇ ਦੌਰਾਨ ਕਲਾਬਾਜੀ ਕਰਦੇ ਹੋਏ ਅਚਾਨਕ ਵਿਅਕਤੀ ਦੀ ਮੌਤ ਹੋ ਗਈ ਸੀ ਜੋ ਕਿ ਬਹੁਤ ਦੁਖਦ ਘਟਨਾ ਵਾਪਰੀ ਹੈ। ਜ਼ਿਲ੍ਹਾ ਫਿਰੋਜ਼ਪੁਰ ਵਿਖੇ ਵੀ ਕਈ ਤਰਾਂ ਦੇ ਮੇਲੇ ਆਦਿ ਵਿੱਚ ਮੁਕਾਬਲੇ ਕਰਵਾਏ ਜਾਂਦੇ ਹਨ ਜਿਨ੍ਹਾਂ ਵਿਚੋਂ ਟਰੈਕਟਰ ਟਰਾਲੀਆਂ ਨਾਲ ਕਲਾਬਾਜ਼ੀਆਂ ਕਰਨ ਸਬੰਧੀ ਮੁਕਾਬਲਿਆਂ ਦਾ ਪ੍ਰਦਰਸ਼ਨ ਵੀ ਹੋਣ ਦਾ ਖਦਸ਼ਾ ਹੈ। ਇਸ ਲਈ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ, ਅਜਿਹਿਆਂ ਘਟਨਾਵਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ।


