-ਆਮ ਆਦਮੀ ਪਾਰਟੀ ਦੇ ਸੰਗਠਨ ਵੱਲੋਂ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ,
- 128 Views
- kakkar.news
- November 6, 2023
- Politics Punjab
-ਆਮ ਆਦਮੀ ਪਾਰਟੀ ਦੇ ਸੰਗਠਨ ਵੱਲੋਂ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ,
ਬਲਾਕ ਪ੍ਰਧਾਨਾਂ ਨੂੰ ਅਲਾਟ ਕੀਤੇ ਗਏ ਪਿੰਡ ਅਤੇ ਪਾਰਟੀ ਦੀਆ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਕੀਤਾ ਪ੍ਰੇਰਿਤ
ਫਿਰੋਜ਼ਪੁਰ 06 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਆਮ ਆਦਮੀ ਪਾਰਟੀ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਨਵ ਨਿਯੁਕਤ ਬਲਾਕ ਪ੍ਰਧਾਨਾ ਦੀ ਮੀਟਿੰਗ ਸੰਗਠਨ ਵੱਲੋਂ ਕੀਤੀ ਗਈ ਜਿਸ ਵਿੱਚ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਥਿੰਦ, ਲੋਕ ਸਭਾ ਹਲਕਾ ਇੰਚਾਰਜ ਜਗਦੇਵ ਸਿੰਘ ਬਾਮ, ਗਠਨ ਦੇ ਸੀਨੀਅਰ ਆਗੂ ਦੀਪਕ, ਜਿਲਾ ਜਨਰਲ ਸਕੱਤਰ ਇਕਬਾਲ ਸਿੰਘ ਢਿੱਲੋ, ਨਿਰਵੈਰ ਸਿੰਘ ਸਿੰਧੀ, ਬਖਸ਼ੀਸ਼ ਸੰਧੂ ਵੱਲੋਂ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ।
ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਨਵ ਨਿਯੁਕਤ ਬਲਾਕ ਪ੍ਰਧਾਨਾਂ ਨੂੰ ਪਿੰਡ ਅਲਾਟ ਕਰਦਿਆਂ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਦੌਰਾਨ ਉਹਨਾਂ ਵੱਲੋਂ ਨਵ ਨਿਯੁਕਤ ਬਲਾਕ ਪ੍ਰਧਾਨਾਂ ਨੂੰ ਪਿੰਡ ਅਲਾਟ ਕਰਦੇ ਕਿਹਾ ਗਿਆ ਕਿ ਪਿੰਡ ਪੱਧਰ ਤੇ ਜੋ ਪਹਿਲਾਂ 11 ਮੈਂਬਰੀ ਕਮੇਟੀਆਂ ਬਣੀਆਂ ਸਨ ਉਹਨਾਂ ਵਿੱਚ ਵਾਧਾ ਕਰਕੇ 21 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਜਿਸ ਨਾਲ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋਵੇਗਾ ਅਤੇ ਹਰ ਨਾਗਰਿਕ ਨੂੰ ਆਪਣੇ ਪਿੰਡ ਅਤੇ ਇਲਾਕੇ ਦੇ ਵਿਕਾਸ ਲਈ ਸੇਵਾ ਦਾ ਮੌਕਾ ਮਿਲੇਗਾ।
ਇਸ ਮੌਕੇ ਬਲਦੇਵ ਸਿੰਘ ਮਲ੍ਹੀ, ਸੁਰਜੀਤ ਵਿਲਾਸਰਾ, ਗੁਲਸ਼ਨ ਗੱਖੜ, ਦੀਪੂ ਚੋਪੜਾ, ਲਖਵਿੰਦਰ ਸਿੰਘ ਸੰਧੂ, ਪਿੱਪਲ ਸਿੰਘ, ਛਹਬਾਜ ਸਿੰਘ ਥਿੰਦ, ਰਾਜ ਕੁਮਾਰ ਰਾਜੂ, ਰਿੰਕੂ ਸੋਢੀ, ਦਲੇਰ ਸਿੰਘ ਭੁੱਲਰ, ਮਨਜੀਤ ਸਿੰਘ ਨਿੱਕੂ, ਐਲਵੀਨ ਭੱਟੀ, ਸੰਦੀਪ ਧਵਨ, ਪਿੱਪਲ ਸਿੰਘ, ਦਿਲਬਾਗ ਸਿੰਘ, ਮੇਜਰ ਸਿੰਘ ਟੁਰਨਾ ਆਦਿ ਬਲਾਕ ਪ੍ਰਧਾਨ ਹਾਜਰ ਸਨ, ਜਿਨਾਂ ਦੁਆਰਾ ਸੰਗਠਨ ਟੀਮ ਅਤੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਪੂਰਨ ਤੌਰ ਤੇ ਵਿਸ਼ਵਾਸ ਦਵਾਇਆ ਗਿਆ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇੱਕ ਕਰਨਗੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇl



- October 15, 2025