Trending Now
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
#ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
ਡੇਂਗੂ ਬਿਮਾਰੀ ਨੂੰ ਖਾਤਮੇ ਲਈ ਲੋਕ ਵੀ ਨਿਭਾਉਣ ਆਪਣੀ ਜਿੰਮੇਵਾਰੀ =ਡਾਕਟਰ ਕਵਿਤਾ ਸਿੰਘ
- 102 Views
- kakkar.news
- November 7, 2023
- Punjab
ਡੇਂਗੂ ਬਿਮਾਰੀ ਨੂੰ ਖਾਤਮੇ ਲਈ ਲੋਕ ਵੀ ਨਿਭਾਉਣ ਆਪਣੀ ਜਿੰਮੇਵਾਰੀ =ਡਾਕਟਰ ਕਵਿਤਾ ਸਿੰਘ
ਫਾਜ਼ਿਲਕਾ 7 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਫਾਜ਼ਿਲਕਾ ਵਿਚ ਡੇਂਗੂ ਬਿਮਾਰੀ ਦੇ ਖਾਤਮੇ ਲਈ ਐਂਟੀ ਲਾਰਵਾ ਗਤੀਵਿਧੀਆ ਲਗਾਤਾਰ ਜਾਰੀ ਹੈ ਅਤੇ ਘਰਾ ਦਾ ਸਰਵੇ ਦਾ ਕੰਮ ਟੀਮਾ ਵਲੋ ਕੀਤਾ ਜਾ ਰਿਹਾ ਹੈ ਜਿਸ ਦੇ ਨਰੀਖਣ ਲਈ ਅੱਜ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਅਤੇ ਜਿਲਾ ਮਹਾਂਮਾਰੀ ਅਫ਼ਸਰ ਡਾਕਟਰ ਸੁਨੀਤਾ ਕੰਬੋਜ ਵਲੋ ਕੀਤਾ ਗਿਆ । ਅੱਜ ਅਧਿਕਾਰੀਆ ਵਲੋ ਗਾਂਧੀ ਨਗਰ ਅਤੇ ਝੂਲੇ ਲਾਲ ਕਾਲੋਨੀ ਵਿਖੇ ਚਲ ਰਹੇ ਕੰਮ ਦਾ ਦੌਰਾ ਕੀਤਾ ਅਤੇ ਟੀਮਾ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਟੀਮਾ ਵਲੋ ਕਾਫੀ ਘਰਾ ਵਿਚ ਦਰਵਾਜਾ ਨਾ ਖੋਲਣ ਦੀ ਸ਼ਿਕਾਇਤ ਕੀਤੀ ਗਈ ਜਿਸ ਦਾ ਨੋਟਿਸ ਲੈਂਦੇ ਹੋਏ ਸਿਵਲ ਸਰਜਨ ਨੇ ਖੁਦ ਘਰਾ ਦਾ ਦੌਰਾ ਕੀਤਾ ਕਿ ਟੀਮਾ ਨੂੰ ਅਪਣਾ ਕੰਮ ਕਰਨ ਦਿੱਤਾ ਜਾਵੇ ਕਿਉਂਕਿ ਉਹ ਲੋਕਾਂ ਦੇ ਸਿਹਤ ਲਈ ਕੰਮ ਕਰ ਰਹੇ ਹਨ ਤਾਕਿ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋ ਬਚਾਇਆ ਜਾ ਸਕੇ ।ਉਹਨਾਂ ਕਿਹਾ ਕਿ ਲੋਕ ਆਪਣੇ ਘਰ ਦੇ ਫਰਿਜ਼ ਪਿਛਲੇ ਹਿੱਸੇ ਦੀ ਟਰੇ , ਪੰਛੀਆ ਦੇ ਬਰਤਨ, ਅਤੇ ਗਮਲੇ ਆਦਿ ਦੀ ਸਫਾਈ ਨਿਯਮਿਤ ਰੂਪ ਵਿਚ ਕਰਨ ਅਤੇ ਇਹਨਾ ਨੂੰ ਖਾਲੀ ਕਰਨ ਸਮੇ ਬਚਿਆ ਹੋਇਆ ਪਾਣੀ ਨਾਲੀ ਜਾ ਬਾਥਰੂਮ ਵਿਚ ਸੁੱਟਣ ਦੀ ਬਜਾਏ ਖੁੱਲ੍ਹੇ ਵਿਚ ਸੜਕ ਜਾ ਛਤ ਵਿਚ ਸੁੱਟਣ ਤਾਕਿ ਧੁੱਪ ਨਾਲ ਅਗਰ ਉਸ ਵਿਚ ਮੱਛਰ ਦਾ ਲਾਰਵਾ ਹੋਵੇਗਾ ਤਾਂ ਆਪਣੇ ਆਪ ਮਰ ਜਾਵੇਗਾ ਨਹੀਂ ਤਾਂ ਨਾਲੀ ਜਾ ਬਾਥਰੂਮ ਵਿਚ ਉਹੀ ਮੱਛਰ ਹੋਰ ਮੱਛਰਾਂ ਨੂੰ ਜਨਮ ਦੇਵੇਗਾ ਜਿਸ ਨਾਲ ਜਿਆਦਾ ਨੁਕਸਾਨ ਹੋਵੇਗਾ। ਇਸ ਦੇ ਨਾਲ ਫੁਲਾ ਅਤੇ ਘਰਾ ਵਿਚ ਲੱਗੇ ਪੋਧੀਆ ਨੂੰ ਪਾਣੀ ਜਿਆਦਾ ਨਾਂ ਪਾਇਆ ਜਾਵੇ ਅਤੇ ਇਨਾਂ ਕੁ ਪਾਣੀ ਦਿੱਤਾ ਜਾਵੇ ਜਿਨਾ ਕੂ ਮਿੱਟੀ ਪਾਣੀ ਸੁਖ ਲਵੇ । ਜਿਆਦਾ ਪਾਣੀ ਨਾਲ ਮੱਛਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਵੀ ਬਿਮਾਰੀ ਦੇ ਖਾਤਮੇ ਲਈ ਸਹਿਯੋਗ ਕਰਨ ਇਹ ਲੜਾਈ ਮਿਲ ਕੇ ਲੜਨੀ ਪੈਣੀ ਹੈ ਤਾਕਿ ਪੂਰਾ ਫਾਜ਼ਿਲਕਾ ਸਿਹਤਮੰਦ ਰਹੇ। ਅਗਰ ਡੇਂਗੂ ਦੇ ਲੱਛਣ ਨਜ਼ਰ ਆਵੇ ਤਾਂ ਤੁਰਤ ਸਿਵਲ ਹਸਪਤਾਲ ਡੇਂਗੂ ਦਾ ਟੈਸਟ ਕਰਵਾਓ ਜੌ ਕਿ ਬਿਲਕੁਲ ਮੁਫ਼ਤ ਹੈ ਅਤੇ ਹਸਪਤਾਲ ਦੀ ਰਿਪੋਰਟ 100 ਫੀਸਦੀ ਸਹੀ ਹੁੰਦੀ ਹੈ। ਉਹਨਾਂ ਕਿਹਾ ਕਿ ਨਿੱਜੀ ਲਬਾਰੇਟਰੀ ਨੂੰ ਵੀ ਹਿਦਾਇਤ ਕੀਤੀ ਹੈ ਉਹ ਸਿਵਿਲ ਹਸਪਤਾਲ ਜਰੂਰ ਰਿਪੋਰਟ ਕਰੇ ਤਾਕਿ ਲੋਕਾਂ ਨੂੰ ਸਹੀ ਰਿਪੋਰਟ ਮਿਲ ਸਕੇ । ਇਸ ਦੌਰਾਨ ਵੈਕਟਰ ਬੋਰਨ ਬ੍ਰਾਂਚ ਤੋ ਰਵਿੰਦਰ ਸ਼ਰਮਾ ਅਤੇ ਮਾਸ ਮੀਡੀਆ ਬ੍ਰਾਂਚ ਤੋ ਦਿਵੇਸ਼ ਕੁਮਾਰ ਨਾਲ ਸੀ।
Categories

Recent Posts


- October 15, 2025