Trending Now
#ਚਾਈਨੀਜ਼ ਦੀਵਿਆਂ ਦੀ ਚਮਕ ਵਿਚਾਲੇ ਮਿੱਟੀ ਦੇ ਦੀਵਿਆਂ ਦੀ ਲੋਅ ਬਚਾਉਣ ਲਈ ਜੁਟਿਆ ਘੁਮਿਆਰ ਜੋਗਿੰਦਰ ਪਾਲ ਦਾ ਪਰਿਵਾਰ
#ਸਰਫੇਸ ਸੀਡਰ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਇੱਕ ਸੁਖਾਲੀ ਅਤੇ ਘੱਟ ਖਰਚ ਵਾਲੀ ਵਿਧੀ – ਡਾ. ਗੁਰਮੇਲ ਸਿੰਘ
#ਬੈਡਮਿੰਟਨ ਲਵਰਜ਼ ਵਲੋਂ ਛੇਵਾਂ ਜੂਨੀਅਰ ਅਤੇ ਸਬ ਜੂਨੀਅਰ ਫ਼ਿਰੋਜ਼ਪੁਰ ਬੈਡਮਿੰਟਨ ਲੀਗ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
#ਫਿਰੋਜ਼ਪੁਰ ਸਿਵਲ ਹਸਪਤਾਲ ਦਾ ਸਿਵਲ ਸਰਜਨ ਡਾ. ਪਰਮਿੰਦਰ ਸਿੰਘ ਵੱਲੋਂ ਅਚਨਚੇਤ ਦੌਰਾ, ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
#3 ਮਾਸੂਮ ਬੱਚੀਆਂ ਦੀ ਰਹੱਸਮਈ ਹਾਲਾਤਾਂ ‘ਚ ਮੌਤ, ਪੂਰੇ ਇਲਾਕੇ ‘ਚ ਪਸਰਿਆ ਦਹਿਸ਼ਤ ਦਾ ਮਾਹੌਲ
#ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵਿਚਾਲੇ ਖੂਨੀ ਝੜਪ, ਸੂਏ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ
#ਫ਼ਿਰੋਜ਼ਪੁਰ ਨਗਰ ਕੌਂਸਲ ਦੀ ਹਾਊਸ ਮੀਟਿੰਗ ’ਚ ਅਹਿਮ ਫ਼ੈਸਲੇ, ਸੀਵਰੇਜ ਬਿੱਲਾਂ ’ਚ ਕਟੌਤੀ ਦਾ ਮਤਾ ਪਾਸ
#ਫ਼ਿਰੋਜ਼ਪੁਰ ਕਾਂਗਰਸ ਭਵਨ ’ਚ SIR ਅਤੇ ਵੋਟਰ ਸੂਚੀਆਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ, ਚੋਣ ਕਮਿਸ਼ਨ ’ਤੇ ਉੱਠੇ ਸਵਾਲ
#ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਨੌਜਵਾਨ ਦਾ ਕਤਲ, ਪਰਿਵਾਰ ’ਚ ਮਚਿਆ ਚੀਕ-ਚਿਹਾੜਾ
#ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਚੋਣ ਡਿਊਟੀ ਨਾਲ ਜੁੜੇ ਅਧਿਕਾਰੀਆਂ ਦੇ ਹੋਣਗੇ ਤਬਾਦਲੇ, ਘਰੇਲੂ ਜ਼ਿਲ੍ਹੇ ਵਿੱਚ ਤਾਇਨਾਤੀ ’ਤੇ ਰੋਕ
ਮੌਜੂਦਾ ਸਮੇਂ ਕੈਂਸਰ ਤੋਂ ਬਚਾਅ ਸਬੰਧੀ ਜਾਗਰੂਕ ਹੋਣਾ ਬਹੁਤ ਜਰੂਰੀ : ਸਿਵਲ ਸਰਜਨ ਡਾ. ਕਵਿਤਾ ਸਿੰਘ
- kakkar.news
- November 7, 2023
- Punjab
ਮੌਜੂਦਾ ਸਮੇਂ ਕੈਂਸਰ ਤੋਂ ਬਚਾਅ ਸਬੰਧੀ ਜਾਗਰੂਕ ਹੋਣਾ ਬਹੁਤ ਜਰੂਰੀ : ਸਿਵਲ ਸਰਜਨ ਡਾ. ਕਵਿਤਾ ਸਿੰਘ
ਫਾਜ਼ਿਲਕਾ, 7 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮਨਾਇਆ ਗਿਆ। ਇਸ ਤਹਿਤ ਫਾਜ਼ਿਲਕਾ ਦੇ ਸਿਵਲ ਸਰਜਨ (ਵਾਧੂ ਕਾਰਜਭਾਰ) ਡਾ. ਕਵਿਤਾ ਸਿੰਘ ਵੱਲੋਂ ਕੈਂਸਰ ਤੋਂ ਬਚਾਅ ਲਈ ਇਕ ਪੋਸਟਰ ਜਾਰੀ ਕੀਤਾ ਗਿਆ।
ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਕੈਂਸਰ ਦੀ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਹੋਣਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਸਹਾਇਤਾ ਤਹਿਤ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਕੈਂਸਰ ਦੇ ਰੋਗੀਆਂ ਲਈ ਇੱਕ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਕੈਂਸਰ ਤੋਂ ਪੀੜਤ ਵਿਅਕਤੀ ਨੂੰ 1 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ, ਜੋ ਕਿ ਉਸ ਵੱਲੋਂ ਇਲਾਜ ਕਰਵਾਏ ਜਾ ਰਹੇ ਹਸਪਤਾਲ ਦੇ ਖਾਤੇ ਵਿੱਚ ਜਮ੍ਹਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਜੂਨ, 2011 ਵਿੱਚ ਸ਼ੁਰੂ ਹੋਈ ਸੀ।ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੀ ਜਾਣਕਾਰੀ ਲਈ ਵਿਅਕਤੀ ਟੋਲ ਫਰੀ ਮੈਡੀਕਲ ਹੈਲਪਲਾਈਨ ਨੰਬਰ 104 ਡਾਇਲ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਛਾਤੀ ਵਿੱਚ ਹੋਣ ਵਾਲੀਆਂ ਗਿਲਟੀਆਂ, ਮਾਹਵਾਰੀ ਬੰਦ ਹੋਣ ਤੋਂ ਬਾਅਦ ਖ਼ੂਨ ਜ਼ਿਆਦਾ ਪੈਣਾ, ਨਾ ਠੀਕ ਹੋਣ ਵਾਲਾ ਮੂੰਹ ਦਾ ਛਾਲਾ, ਭੁੱਖ ਨਾ ਲੱਗਣਾ ਅਤੇ ਲਗਾਤਾਰ ਵਜ਼ਨ ਦਾ ਘੱਟ ਹੋਣਾ, ਪਾਚਨ ਸ਼ਕਤੀ ਅਤੇ ਪਖਾਨਾ ਕਿਰਿਆ ਵਿੱਚ ਅਚਾਨਕ ਬਦਲਾਓ ਆਉਣਾ, ਬਿਨਾਂ ਕਾਰਨ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣ ਉੱਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਲੜਕੀ ਦਾ ਛੋਟੀ ਉਮਰ ਵਿੱਚ ਵਿਆਹ ਨਹੀਂ ਕਰਨਾ ਚਾਹੀਦੀ, ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਪਿਆਉਣਾ ਚਾਹੀਦਾ ਹੈ, ਔਰਤਾਂ ਦਾ ਪਹਿਲਾ ਬੱਚਾ ਵੱਡੀ ਉਮਰ ਵਿੱਚ ਹੋਣਾ ਚਾਹੀਦੀ ਹੈ, ਖਾਣ ਵਾਲੀਆਂ ਚੀਜ਼ਾਂ ’ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਓ ਕਰਨ ਤੋਂ ਗੁਰੇਜ਼, ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਨਾ ਕਰਨਾ ਅਤੇ ਪਰਿਵਾਰ ਵਿੱਚ ਕਿਸੇ ਜੀਅ ਨੂੰ ਜੇਕਰ ਕੈਂਸਰ ਹੋਵੇ ਤਾਂ ਸਬੰਧਤ ਪਰਿਵਾਰ ਮੈਂਬਰ ਨੂੰ ਸਮੇਂ ਸਮੇਂ ਸਿਹਤ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਕੈਂਸਰ ਸਬੰਧੀ ਬਚਾਓ ਦੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਫਸਲਾਂ ਉੱਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਅਤੇ ਵਿਅਖਤੀ ਵੱਲੋਂ ਤੰਬਾਕੂ, ਬੀੜੀ-ਸਿਗਰੇਟ ਅਤੇ ਸ਼ਰਾਬ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ 35 ਸਾਲ ਦੀ ਉਮਰ ਤੋਂ ਬਾਅਦ ਹਰ ਔਰਤ ਨੂੰ ਆਪਣੀ ਮੈਡੀਕਲ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਜਿਲ੍ਹਾ ਟੀਬੀ ਅਫ਼ਸਰ ਡਾ. ਨੀਲੂ ਚੁੱਘ, ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ, ਹਰਮੀਤ ਸਿੰਘ, ਸਟੈਨੋ ਰੋਹਿਤ ਕੁਮਾਰ ਤੇ ਮੈਡਮ ਪੂਜਾ ਰਾਣੀ ਸੁਨੀਲ ਸੇਠੀ ਹਾਜਰ ਰਹੇ।

Categories

Recent Posts