ਫਿਰੋਜ਼ਪੁਰ ਪੁਲਿਸ ਵਲੋਂ ਕਰੋੜਾਂ ਦਾ ਨਸ਼ਾ ਕੀਤਾ ਸਾੜ ਕੇ ਸੁਆਹ
- 325 Views
- kakkar.news
- November 29, 2023
- Crime Punjab
ਫਿਰੋਜ਼ਪੁਰ ਪੁਲਿਸ ਵਲੋਂ ਕਰੋੜਾਂ ਦਾ ਨਸ਼ਾ ਕੀਤਾ ਸਾੜ ਕੇ ਸੁਆਹ
ਫਿਰੋਜ਼ਪੁਰ 29 ਨਵੰਬਰ 2023 (ਅਨੁਜ ਕੱਕੜ ਟੀਨੂੰ)
ਮਾਨਯੋਗ ਮੁਖ ਮੰਤਰੀ ਪੰਜਾਬ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਦੇ ਅਨੁਸਾਰ ਐਸ ਐਸ ਪੀ
ਫਿਰੋਜ਼ਪੁਰ ਦੀਪਕ ਹਿਲੇਰੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੁਲਿਸ ਨੇ ਅੱਜ 90 ਕਰੋੜ ਦੀ ਨਸ਼ੇ ਦੀ ਖੇਪ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ ਹੈ !ਰਣਧੀਰ ਕੁਮਾਰ ਐਸ ਪੀ ਫਿਰੋਜ਼ਪੁਰ ਨੇ ਮੀਡਿਆ ਨੂੰ ਜਾਣਕਾਰੀ ਦੇਂਦਿਆਂ ਕਿਹਾ ਕਿ ਇਹ ਨਸ਼ਾ ਪੁਲਿਸ ਵਲੋਂ ਅਲੱਗ ਅਲੱਗ 99 ਕੇਸਾਂ ਵਿਚ ਫੜਿਆ ਗਿਆ ਸੀ , ਜਿਸ ਵਿਚ ਤਕਰੀਬਨ 18 ਕਿਲੋ ਚਿੱਟਾ, 9 ਕਿਲੋ ਪੋਸਤ, 144 ਕਿਲੋ ਭੰਗ ਅਤੇ 7530 ਨਸ਼ੀਲੀਆਂ ਗੋਲੀਆਂ ਅਤੇ 600 ਗ੍ਰਾਮ ਨਸ਼ੀਲਾ ਪਦਾਰਥ ਸ਼ਾਮਿਲ ਸੀ ! ਜਿਸ ਨੂੰ ਐੱਨ ਡੀ ਪੀ ਸੀ ਐਕਟ ਦੇ ਨਿਯਮਾਂ ਤਹਿਤ ਡਰੱਗ ਡਿਸਪੋਜ਼ੇਬਲ ਕਮੇਟੀ ਵਲੋਂ ਅੱਗ ਲਾ ਕੇ ਸਵਾ ਕਰ ਦਿੱਤਾ ਗਿਆ ਹੈ ! ਇਹਨਾਂ ਦੀ ਅੰਤਰ ਰਾਸ਼ਟਰੀ ਕੀਮਤ ਕੁੱਲ 90 ਕਰੋੜ ਦੱਸੀ ਜਾ ਰਹੀ ਹੈ ! ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪੁਲਿਸ-ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ‘ਤੇ ਸਖ਼ਤ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਅਤੇ ਨਸ਼ਾ ਤਸਕਰਾਂ ਨੂੰ ਰੋਕਣ ਲਈ ਐਨਡੀਪੀਐਸ ਐਕਟ ਦੀ ਧਾਰਾ 68(2) ਓਹਨਾ ਦੀਆਂ ਜਾਇਦਾਦਾਂ ਜ਼ਬਤ ਵੀ ਕੀਤਿਆਂ ਜਾ ਰਹੀਆਂ ਹਨ । ਤਾਂ ਜੋ ਜਿਨ੍ਹਾਂ ਨੇ ਨਸ਼ਾ ਤਸਕਰੀ ਰਾਹੀਂ ਚੱਲ-ਅਚੱਲ ਜਾਇਦਾਦਾਂ ਬਣਾਈਆਂ ਹਨ। ਜਿਨ੍ਹਾਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਹੁਣ ਤੱਕ ਜ਼ਬਤ ਕੀਤੀਆਂ ਗਈਆਂ ਹਨ, ਉਨ੍ਹਾਂ ਦੀਆਂ ਜਾਇਦਾਦਾਂ ਨਾ ਤਾਂ ਟਰਾਂਸਫਰ ਕੀਤੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਵੇਚੀਆਂ ਜਾ ਸਕਦੀਆਂ ਹਨ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026