ਸਰਕਾਰੀ ਸਕੂਲਾਂ ਨੂੰ ਜਾਰੀ ਢੇਡ ਕਰੋੜ ਦੀਆ ਗ੍ਰਾਂਟਾ ਚ ਗਬਨ ,11 ਨਾਮਜ਼ਦ
- 136 Views
- kakkar.news
- December 4, 2023
- Crime Education Punjab
ਸਰਕਾਰੀ ਸਕੂਲਾਂ ਨੂੰ ਜਾਰੀ ਢੇਡ ਕਰੋੜ ਦੀਆ ਗ੍ਰਾਂਟਾ ਚ ਗਬਨ ,11 ਨਾਮਜ਼ਦ
ਫਿਰੋਜ਼ਪੁਰ 04 ਦਸੰਬਰ 2023 (ਅਨੁਜ ਕੱਕੜ ਟੀਨੂੰ)
ਫ਼ਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰੂਹਰਸਹਾਏ ਸਮੇਤ 11 ਵਿਅਕਤੀਆਂ ਦੀ ਮਿਲੀ ਭੁਗਤ ਨਾਲ ਸਕੂਲਾਂ ਨੂੰ ਮਿਲੀ ਸਰਕਾਰੀ ਗ੍ਰਾਂਟ ਦੇ 1 ਕਰੋੜ 51 ਲੱਖ ਰੁਪਏ ਦਾ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਅਨੁਸਾਰ ਡੀਈਓ ਐਲੀਮੈਂਟਰੀ ਫ਼ਿਰੋਜ਼ਪੁਰ ਸਤੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਗੁਰੂਹਰਸਹਾਏ ਪ੍ਰਾਇਮਰੀ ਸਿੱਖਿਆ ਬਲਾਕ-1 ਵਿੱਚ ਗਬਨ ਦੀ ਸੂਚਨਾ ਮਿਲੀ ਤਾਂ ਉਨ੍ਹਾਂ 26 ਜੂਨ ਨੂੰ 6 ਮੈਂਬਰਾਂ ਦੀ ਜਾਂਚ ਕਮੇਟੀ ਬਣਾਈ। 4 ਜੁਲਾਈ ਦੀ ਰਿਪੋਰਟ ਵਿੱਚ ਪਾਇਆ ਗਿਆ ਕਿ ਚਰਨਜੀਤ ਲੇਖਾਕਾਰ ਨੂੰ ਫਲੈਟ ਪੈਨਲ, ਫਰਨੀਚਰ, ਪ੍ਰੋਜੈਕਟਰ , ਕਲਾਸ ਰੂਮ, ਆਈਈਡੀ ਵਜ਼ੀਫ਼ਾ ਆਦਿ ਲਈ ਦਿੱਤੀਆਂ ਗਰਾਂਟਾਂ ਦੀ ਦੁਰ ਵਰਤੋਂ ਹੋਈ ਹੈ। ਗੁਰੂਹਰਸਹਾਏ ਬਲਾਕ-1 ਵਿੱਚ ਕਲਰਕ ਹਰਮਨਦੀਪ ਸਿੰਘ, ਡਾਟਾ ਐਂਟਰੀ ਆਪਰੇਟਰ ਸੰਦੀਪ ਕੁਮਾਰ, ਲੇਖਾਕਾਰ ਚਰਨਜੀਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਰਾਸ਼ੀ ਟਰਾਂਸਫਰ ਕੀਤੀ ਗਈ।
ਪੁਲਿਸ ਨੇ ਸਕੂਲਾਂ ਨੂੰ ਜਾਰੀ ਸਰਕਾਰੀ ਗਰਾਂਟਾਂ ਵਿੱਚ ਡੇਢ ਕਰੋੜ ਰੁਪਏ ਦੀ ਗਬਨ ਕਰਨ ਦੇ ਦੋਸ਼ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰੂਹਰਸਹਾਏ ਸਮੇਤ 11 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੇ ਸਰਕਾਰੀ ਗਰਾਂਟਾਂ ਵਿੱਚ ਗਬਨ ਕਰਨ ਦੇ ਦੋਸ਼ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰੂਹਰਸਹਾਏ ਸਮੇਤ 11 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜਿਨਾਂ ਵਿਚ ਗੁਰਮੀਤ ਸਿੰਘ, ਬਲਾਕ ਗੁਰੂਹਰਸਹਾਏ-1 ਵਿੱਚ ਕੰਮ ਕਰਦੇ ਬੀ.ਪੀ.ਈ.ਓ., ਲੇਖਾਕਾਰ ਚਰਨਜੀਤ, ਉਸਦੇ ਭਰਾਵਾਂ ਮਹਿੰਦਰਪਾਲ ਅਤੇ ਰਾਕੇਸ਼ ਕੁਮਾਰ, ਹਰਮਨਦੀਪ ਸਿੰਘ, ਕਰਨ ਕੁਮਾਰ ਮਹਿਤਾ, ਮੋਹਨ ਸਿੰਘ ਅਤੇ ਉਸਦੇ ਭਰਾ ਸਤੀਸ਼ ਕੁਮਾਰ, ਮਨਜੀਤ ਕੌਰ ਅਤੇ ਉਸਦੇ ਪਤੀ ਸੰਦੀਪ ਕੁਮਾਰ, ਮੁਕੇਸ਼ ਕੁਮਾਰ, ਸਾਧੂ ਰਾਮ ਦੇ ਨਾਮ ਸ਼ਾਮਿਲ ਹਨ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024