ਫਿਰੋਜ਼ਪੁਰ ਪੁਲਿਸ ਨੇ ਭਾਰੀ ਮਾਤਰਾ ਚ ਲਾਹਣ ਅਤੇ ਨਾਜਾਇਜ਼ ਸ਼ਰਾਬ ਕੀਤੀ ਬਰਾਮਦ
- 125 Views
- kakkar.news
- January 5, 2024
- Crime Punjab
ਫਿਰੋਜ਼ਪੁਰ ਪੁਲਿਸ ਨੇ ਭਾਰੀ ਮਾਤਰਾ ਚ ਲਾਹਣ ਅਤੇ ਨਾਜਾਇਜ਼ ਸ਼ਰਾਬ ਕੀਤੀ ਬਰਾਮਦ
ਫਿਰੋਜ਼ਪੁਰ 05 ਜਨਵਰੀ 2024 (ਅਨੁਜ ਕੱਕੜ ਟੀਨੂੰ)
ਐਸ ਐਸ ਪੀ ਫਿਰੋਜ਼ਪੁਰ ਜੀ ਦੇ ਜਿਲ੍ਹਾ ਨਿਰਦੇਸ਼ਾ ਅਨੁਸਾਰ ਅਸਮਾਜਿਕ ਤੱਤਵ ਅਤੇ ਨਕਲੀ ਸ਼ਰਾਬ ਵੇਚਣ ਜਾਂ ਖਰੀਦਣ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਦਰ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਤਰਸੇਮ ਸ਼ਰਮਾ ਅਤੇ ਓਹਨਾ ਦੀ ਪੁਲਿਸ ਟੀਮ ਵਲੋਂ 600 ਲੀਟਰ ਲਾਹਣ ਅਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ।
ਸਬ ਇੰਸਪੈਕਟਰ ਤਰਸੇਮ ਸ਼ਰਮਾ ਦੇ ਦੱਸਣ ਮੁਤਾਬਿਕ ਉਹ ਅਤੇ ਓਹਨਾ ਦੀ ਪੁਲਿਸ ਪਾਰਟੀ ਦੁਲਚੀ ਕੇ ਵਿਖੇ ਗਸ਼ਤ ਤੇ ਸੀ ਤਾ ਓਹਨਾ ਨੂੰ ਇਕ ਇਤੇਲਾਹ ਮਿਲੀ ਕੇ ਕੁੱਜ ਵਿਅਕਤੀ ਨਾਜਾਇਜ਼ ਸ਼ਰਾਬ ਅਤੇ ਲਾਹਣ ਕੱਢਣ-ਵੇਚਣ ਦੇ ਆਦਿ ਹਨ ਅਤੇ ਇਸ ਸਮੇ ਉਹ ਸਤਲੁਜ ਦਰਿਆ ਦੇ ਨੇੜੇ ਕਮਾਲੇ ਵਾਲਾ ਵਿਖੇ ਨਾਜਾਇਜ਼ ਸ਼ਰਾਬ ਕਸੀਦ ਕਰ ਰਹੇ ਹਨ ਅਤੇ ਜੇ ਕਰ ਓਹਨਾ ਪਰ ਰੇਡ ਕਰੀ ਜਾਏ ਤਾ ਉਹ ਕਾਬੂ ਆ ਸਕਦੇ ਹਨ ।
ਜਦ ਪੁਲਿਸ ਸਮੂਹ ਵਲੋਂ ਉਕਤ ਜਗ੍ਹਾ ਤੇ ਜਾ ਕੇ ਰੇਡ ਕੀਤੀ ਗਈ ਤਾਂ ਪੁਲਿਸ ਨੂੰ ਵੇਖਦਿਆਂ ਉਕਤ ਆਰੋਪੀ ਮੌਕੇ ਤੋਂ ਸਾਰਾ ਸਮਾਨ ਛੱਡ ਫਰਾਰ ਹੋ ਗਏ ।ਪੁਲਿਸ ਨੂੰ ਓਥੋਂ ਭਾਰੀ ਮਾਤਰਾ ਚ ਤਕਰੀਬਨ 600 ਲੀਟਰ ਲਾਹਣ ਬਰਾਮਦ ਕੀਤੀ ਅਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ । ਪੁਲਿਸ ਨੇ ਸ਼ਰਾਬ ਬਨਾਉਣ ਵਾਲੇ ਸਮਾਨ ਜਿਵੇ 4 ਡਰਮ ਲੋਹੇ ਦੇ , 4 ਚਰਵੇ ਸਿਲਵਰ ਦੇ 4 ਪਾਈਪਾਂ ਪਲਾਸਟਿਕ ਅਤੇ ਅੱਧ ਸੜਿਆ ਲੱਕੜਾਂ ਵੀ ਉਕਤ ਜਗ੍ਹਾ ਤੋਂ ਬਰਾਮਦ ਕੀਤੀਆਂ ।
ਪੁਲਿਸ ਵਲੋਂ ਫਰਾਰ ਹੋਏ 4 ਆਰੋਪੀ ਸ਼ਿੰਦੂ ਪੁੱਤਰ ਕਰਤਾਰ ਸਿੰਘ , ਮੱਖਣ ਪੁੱਤਰ ਲਾਭ ਸਿੰਘ, ਸੋਨੀ ਪੁੱਤਰ ਅਵਤਾਰ ਸਿੰਘ
ਅਤੇ ਰਿੰਕੂ ਪੁੱਤਰ ਗੁਰਮੀਤ ਸਿੰਘ ਵਾਸੀਅਨ ਝੁੱਗੇ ਨਿਹੰਗਾਂ ਵਾਲੇ ਥਾਣਾ ਸਦਰ ਫਿਰੋਜ਼ਪੁਰ , ਖਿਲਾਫ ਮੁੱਕਦਮਾ ਦਰਜ ਕਰਕੇ ਅਗਲੈਰੀ ਕਾਰਵਾਈ ਕੀਤੀ ਜਾ ਰਹੀ ਹੈ ।
ਫਿਰੋਜ਼ਪੁਰ ਅਤੇ ਇਸ ਦੇ ਨਾਲ ਦੇ ਪਿੰਡ ਅੰਤਰਰਾਸ਼ਟਰੀ ਸਰਹੱਦ ਪਾਕਿਸਤਾਨ ਨਾਲ ਦੀ ਸੀਮਾ ਨੂੰ ਛੂੰਦੇ ਹਨ ਅਤੇ ਇੱਕ ਨਜ਼ਦੀਕੀ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਸਰਹੱਦ ਦੇ ਨੇੜੇ ਦੇ ਪਿੰਡਾਂ ਦੇ ਵਸਨੀਕਾਂ ਕੋਲ ਬਹੁਤੀ ਵਾਹੀਯੋਗ ਜ਼ਮੀਨ ਨਹੀਂ ਹੈ, ਕਿਉਂਕਿ ਇੱਕ ਪਾਸੇ ਅੰਤਰਰਾਸ਼ਟਰੀ ਸਰਹੱਦ ਪਾਕਿਸਤਾਨ ਦੀ ਸੀਮਾ ਨੂੰ ਛੂੰਹਦੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਕੋਲ ਆਮਦਨ ਦੇ ਬਹੁਤੇ ਸਰੋਤ ਨਹੀਂ ਹਨ ਅਤੇ ਆਮਦਨ ਦੇ ਸਰੋਤ ਵਜੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਹੈ।ਇਹੀ ਉਨ੍ਹਾਂ ਦੀ ਆਮਦਨ ਦਾ ਮੁੱਖ ਸਾਧਨ ਹੈ।