ਫਿਰੋਜ਼ਪੁਰ ਦੀ ਜੇਲ੍ਹ ਚ ਬੰਦ ਪਤੀ ਦੇ ਲਈ ਭੇਜੀ LCD ਵਿੱਚੋ ਬਰਾਮਦ ਹੋਏ 6 ਮੋਬਾਈਲ, ਹੈਡ ਫੋਨ, ਡਾਟਾ ਕੇਬਲ ਅਤੇ 440 ਨਸ਼ੀਲੇ ਕੈਪਸੂਲ
- 139 Views
- kakkar.news
- January 12, 2024
- Crime Punjab
ਫਿਰੋਜ਼ਪੁਰ ਦੀ ਜੇਲ੍ਹ ਚ ਬੰਦ ਪਤੀ ਦੇ ਲਈ ਭੇਜੀ LCD ਵਿੱਚੋ ਬਰਾਮਦ ਹੋਏ 6 ਮੋਬਾਈਲ, ਹੈਡ ਫੋਨ, ਡਾਟਾ ਕੇਬਲ ਅਤੇ 440 ਨਸ਼ੀਲੇ ਕੈਪਸੂਲ
ਫਿਰੋਜ਼ਪੁਰ 12 ਜਨਵਰੀ 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੇ ਕੇਂਦਰੀ ਜੇਲ ਨੂੰ ਹਰ ਵੇਲੇ ਸੁਰਖੀਆਂ ਚ ਰਹਿਣਾ ਬਹੁਤ ਪੰਸਦ ਹੈ । ਫਿਰ ਚਾਹੇ ਉਸਦਾ ਕਾਰਨ ਮੋਬਾਈਲ ਫੋਨ ਦੀ ਬਰਾਮਦਗੀ ਹੋਵੇ ਜਾ ਫਿਰ ਨਸ਼ੇ ਦੀ ।
ਜੇਲ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਮਿਤੀ 9 /1 /2024 ਨੂੰ ਹਵਾਲਾਤੀ ਵਿਜੈ ਕੁਮਾਰ ਅਤੇ ਗੋਪਾਲ ਚੰਦ ਦੀ ਮਿਲੀ ਭੁਗਤ ਨਾਲ ਕੈਦੀ ਗੋਪਾਲ ਚੰਦ ਦੀ ਪਤਨੀ ਕਸ਼ਮੀਰੋ ਨੇ ਵਿਜੈ ਕੁਮਾਰ ਦੇ ਨਾਮ ਤੇ 32 ” LCD ਜਮਾ ਕਰਵਾ ਕੇ ਗਈ ਸੀ । ਜਦ ਇਸ LCD ਨੂੰ 12 ਜਨਵਰੀ ਨੂੰ ਜੇਲ ਵਿਭਾਗ ਵਲੋਂ ਬਿਜਲੀ ਮਕੈਨਿਕ ਨੂੰ ਬੁਲਾ ਕੇ ਬਾਰੀਕੀ ਨਾਲ ਜਾਂਚ ਕਾਰਵਾਈ ਤਾ ਇਸ LCD ਵਿੱਚੋ 02 ਟੱਚ ਸਕਰੀਨ ਮੋਬਾਇਲ ਫੋਨ ਕੰਪਨੀ ਵੀਵੋ, ਜਿਸ ਵਿੱਚੋਂ ਇੱਕ ਦਾ ਰੰਗ ਗੋਲਡਨ ਬਿਨਾ ਸਿੰਮ ਕਾਰਡ ਤੇ ਇੱਕ ਦਾ ਰੰਗ ਡਾਰਕ ਬਲਿਉ ਬਿਨਾ ਸਿੰਮ ਕਾਰਡ, 01 ਟੱਚ ਸਕਰੀਨ ਮੋਬਾਇਲ ਫੋਨ ਮਾਰਕਾ ਰੈਡਮੀ ਰੰਗ ਲਾਈਟ ਗਰੀਨ ਬਿਨਾ ਸਿੰਮ ਕਾਰਡ, 03 ਮੋਬਾਇਲ ਫੋਨ ਕੀ_ਪੈਡ ਮਾਰਕਾ ਸੈਮਸੰਗ ਸਮੇਤ ਬੈਟਰੀ ਬਿਨਾ ਸਿੰਮ ਕਾਰਡ, 02 ਹੈਡੱਫੋਨ ਰੰਗ ਚਿੱਟਾ, 01 ਡਾਟਾ ਕੇਬਲ ਰੰਗ ਚਿੱਟਾ ਅਤੇ 440 ਨਸ਼ੀਲੇ ਜਾਪਦੇ ਕੈਪਸੂਲ ਬਰਾਮਦ ਹੋਏ ।
ਤਫਤੀਸ਼ ਅਫਸਰ ਏ ਐਸ ਆਈ ਗੁਰਦੇਵ ਸਿੰਘ ਨੇ ਦਸਿਆ ਕੀ ਪੁਲਿਸ ਨੇ ਕੇਂਦਰੀ ਜੇਲ ਵਲੋਂ ਮਿਲੀ ਸ਼ਿਕਾਇਤ ਦੇ ਅਧਾਰ ਤੇ ਥਾਣਾ ਸਿਟੀ ਵਿਖੇ ਹਵਾਲਾਤੀ ਵਿਜੈ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਰਾਮਗੜ੍ਹ ਤਹਿਸੀਲ ਅਬੋਹਰ ਜਿਲ੍ਹਾ ਫਾਜਿਲਕਾ, ਕੈਦੀ ਗੋਪਾਲ ਚੰਦ ਪੁੱਤਰ ਚਿਮਨ ਲਾਲ ਵਾਸੀ ਬਸਤੀ ਆਵਾ ਸਿਟੀ ਫਿਰੋਜ਼ਪੁਰ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕਸ਼ਮੀਰੋ ਪਤਨੀ ਗੋਪਾਲ ਚੰਦ ਪੁੱਤਰ ਚਿਮਨ ਲਾਲ ਵਾਸੀ ਬਸਤੀ ਆਵਾ ਫਿਰੋਜ਼ਪੁਰ ਸਿਟੀ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਖਿਲਾਫ ਅ/ਧ 42 / 52 -A PRISON ACT ਦੇ ਤਹਿਤ ਕੇਸ ਦਰਜ ਕੀਤੇ ਹਨ ।



- October 15, 2025