5 ਕਿਲੋਗ੍ਰਾਮ ਭੁੱਕੀ ਚੁਰਾ ਪੋਸਤ ਸਮੇਤ ਇਕ ਵਿਅਕਤੀ ਗ੍ਰਿਫਤਾਰ,ਪਰਚਾ ਦਰਜ
- 108 Views
- kakkar.news
- January 16, 2024
- Crime Punjab
5 ਕਿਲੋਗ੍ਰਾਮ ਭੁੱਕੀ ਚੁਰਾ ਪੋਸਤ ਸਮੇਤ ਇਕ ਵਿਅਕਤੀ ਗ੍ਰਿਫਤਾਰ,ਪਰਚਾ ਦਰਜ
ਫਿਰੋਜ਼ਪੁਰ 16 ਜਨਵਰੀ 2024 (ਅਨੁਜ ਕੱਕੜ ਟੀਨੂੰ)
ਸ਼੍ਰੀ ਵਿਵਕੇਸ਼ੀਲ ਸੋਨੀ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਵਿਰੋਧੀ ਚਲਾਈ ਗਈ ਮੁਹਿੰਮ ਤਹਿਤ ਗੁਰੂਹਰਸਹਾਏ ਪੁਲਿਸ ਵਲੋਂ ਅੱਜ ਇਕ ਨਸ਼ਾ ਤਸਕਰ ਨੂੰ ਪੰਜ ਕਿਲੋ ਭੁੱਕੀ ਚੁਰਾ ਪੋਸਤ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ ।
ਮਿਲੀ ਜਾਣਕਾਰੀ ਮੁਤਾਬਿਕ ਸਬ ਇੰਸਪੈਕਟਰ ਗੁਰਦੀਪ ਕੌਰ ਆਪਣੀ ਪੁਲਿਸ ਟੀਮ ਨਾਲ ਅਗਰਸੈਨ ਚੌਕ ਗੁਰੂਹਰਸਹਾਏ ਦੇ ਨਜ਼ਦੀਕ ਗਸ਼ਤ ਵ ਚੈਕਿੰਗ ਦੌਰਾਨ ਮੌਜੂਦ ਸੀ ਤਾ ਕਿਸੇ ਮੁਖਬਰ ਵਲੋਂ ਸੂਚਨਾ ਮਿਲੀ ਕਿ ਇਕ ਵਿਅਕਤੀ ਜੋ ਕੇ ਭੁੱਕੀ ਵੇਚਣ ਦਾ ਕੰਮ ਕਰਦਾ ਹੈ ।ਅਤੇ ਹੁਣ ਉਹ ਆਪਣੇ ਪਿੰਡ ਤੋਂ ਗੁਰੂਹਰਸਹਾਏ ਵੱਲ ਪੈਦਲ ਆ ਰਿਹਾ ਹੈ ਅਤੇ ਜੇ ਕਰ ਇਸ ਪਰ ਰੇਡ ਕਰਿ ਜਾਵੇ ਤਾ ਉਸ ਪਾਸੋ ਕੁੱਜ ਨਾ ਕੁੱਜ ਜਰੂਰ ਪੁਲਿਸ ਨੂੰ ਪ੍ਰਾਪਤ ਹੋ ਸਕਦਾ ਹੈ । ਪੁਲਿਸ ਵਲੋਂ ਆਪਣੀ ਟੀਮ ਸਮੇਤ ਜਦ ਉਕਤ ਵਿਅਕਤੀ ਨੂੰ ਰੋਕ ਕ ਉਸਦੀ ਤਲਾਸ਼ੀ ਲਈ ਤਾਂ ਉਸ ਪਾਸੋ ਪੁਲਿਸ ਨੂੰ ਤਲਾਸ਼ੀ ਦੌਰਾਨ ਮੌਕੇ ਤੇ ਚੁਰਾ ਪੋਸਤ ਭੁੱਕੀ ਬਰਾਮਦ ਹੋਈ । ਜਿਸ ਦਾ ਕੁੱਲ ਵਜ਼ਨ 5 ਕਿਲੋਗ੍ਰਾਮ ਸੀ । ਆਰੋਪੀ ਦੀ ਪਛਾਣ ਗੁਰਨਾਮ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮੋਹਨ ਕੇ ਉਤਾੜ, ਗੁਰੂਹਰਸਹਾਏ ਜਿਲਾ ਫਿਰੋਜ਼ਪੁਰ ਵਜੋਂ ਹੋਈ ਹੈ ।
ਪੁਲਿਸ ਨੇ 5 ਕਿਲੋਗ੍ਰਾਮ ਭੁੱਕੀ ਪੋਸਤ ਨੂੰ ਆਪਣੇ ਕਬਜ਼ੇ ਚ ਕਰ ਉਕਤ ਵਿਅਕਤੀ ਖਿਲਾਫ NDPS ACT ਦੀਆਂ ਅਲੱਗ ਅਲੱਗ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ।


