ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ 5 ਮਾਰਚ ਨੂੰ ਲੱਗਣਗੇ ਸਪੈਸ਼ਲ ਕੈਂਪ: ਧੀਮਾਨ
- kakkar.news
- March 3, 2023
- Punjab
ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ 5 ਮਾਰਚ ਨੂੰ ਲੱਗਣਗੇ ਸਪੈਸ਼ਲ ਕੈਂਪ: ਧੀਮਾਨ
ਫਿਰੋਜ਼ਪੁਰ,3 ਮਾਰਚ 2023 (ਸੁਭਾਸ਼ ਕੱਕੜ)
ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐੱਸ. ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੇ ਕੰਮ ਨੂੰ 100% ਪੂਰਾ ਕਰਨ ਦੇ ਟੀਚੇ ਨੂੰ ਮੁਕੰਮਲ ਕਰਨ ਵਾਸਤੇ ਬਾਕੀ ਰਹਿੰਦੇ ਆਧਾਰ ਨੰਬਰ ਵੋਟਰਾਂ ਤੋਂ ਪ੍ਰਾਪਤ ਕਰਨ ਲਈ 5 ਮਾਰਚ (ਦਿਨ ਐਤਵਾਰ) ਨੂੰ ਹਲਕਾ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ, ਜ਼ੀਰਾ ਅਤੇ ਗੁਰੂਹਰਸਹਾਏ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਇਸ ਦਿਨ ਬੀ.ਐੱਲ.ਓਜ਼ ਆਪਣੇ-ਆਪਣੇ ਪੋਲਿੰਗ ਸਟੈਸ਼ਨਾਂ ਤੇ ਬੈਠ ਕੇ ਫਾਰਮ-6ਬੀ ਵਿੱਚ ਆਧਾਰ ਨੰਬਰ ਪ੍ਰਾਪਤ ਕਰਨਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਵੋਟਰਾਂ ਵੱਲੋਂ ਅਜੇ ਤੱਕ ਆਪਣੇ ਅਧਾਰ ਨੰਬਰ ਨਹੀਂ ਦਿੱਤੇ ਗਏ, ਉਹ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਆਪਣੇ ਅਧਾਰ ਨੰਬਰ ਬੀ.ਐੱਲ.ਓ. ਪਾਸ ਫਾਰਮ 6ਬੀ ਵਿੱਚ ਦੇਣ। ਵੋਟਰਾਂ ਵੱਲੋਂ ਆਪਣੇ ਆਧਾਰ ਨੰਬਰ ਦੇ ਵੇਰਵੇ ਦੇਣ ਸਬੰਧੀ ਕਮਿਸ਼ਨ ਦੀਆਂ ਆਨ-ਲਾਈਨ ਐਪ ਅਤੇ ਵੈਬ ਪੋਰਟਲਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦੀ ਵੋਟ ਬਣਨ ਜਾਂ ਸੋਧ ਕਰਵਾਉਣ ਲਈ ਰਹਿੰਦੀ ਹੈ ਤਾਂ ਉਹ ਵੀ ਦਸਤਾਵੇਜ਼ ਲਿਜਾ ਕੇ ਬੀ.ਐੱਲ.ਓ. ਪਾਸ ਆਪਣਾ ਫਾਰਮ ਭਰਵਾ ਸਕਦਾ ਹੈ। ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ ਚਾਂਦ ਪ੍ਰਕਾਸ਼ ਵੀ ਹਾਜ਼ਰ ਸਨ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026