ਰੋਟਰੀ ਕਲੱਬ ਫਿਰੋਜ਼ਪੁਰ ਸਿਟੀ ਵੱਲੋਂ ਲੋੜਵੰਦ ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆਂ
- kakkar.news
- December 28, 2025
- Punjab
ਰੋਟਰੀ ਕਲੱਬ ਫਿਰੋਜ਼ਪੁਰ ਸਿਟੀ ਵੱਲੋਂ ਲੋੜਵੰਦ ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆਂ
ਫਿਰੋਜ਼ਪੁਰ 28 ਦਸੰਬਰ 2025 (ਅਨੁਜ ਕੱਕੜ ਟੀਨੂੰ )
ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਸਿਟੀ ਵੱਲੋਂ ਅੱਜ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਕੁਸਟ ਆਸ਼ਰਮ ਫਿਰੋਜ਼ਪੁਰ ਵਿੱਚ ਰਹਿੰਦੇ ਪਰਿਵਾਰਾਂ ਦੇ ਲੋੜਵੰਦ ਸਕੂਲੀ ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆਂ ਗਈਆਂ
ਰੋਟਰੀ ਕਲੱਬ ਫਿਰੋਜਪੁਰ ਸਿਟੀ ਦੇ ਪ੍ਰਧਾਨ ਰੋਟੇਰੀਅਨ ਅਸ਼ੋਕ ਸ਼ਰਮਾ ਰੋਟਰੀ ਇੰਟਰਨੈਸ਼ਨਲ ਦੇ ਅਸਿਸਟੈਂਟ ਗਵਰਨਰ ਰੋਟੇਰੀਅਨ ਵਿਜੇ ਮੌਂਗਾ ਅਤੇ ਇਸ ਪ੍ਰੋਜੈਕਟ ਦੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੱਲ ਸਕੂਲ ਬੰਦ ਹਨ ਜਦੋਂ ਸਕੂਲ ਖੁੱਲਣਗੇ ਤਾਂ ਅਸੀਂ ਵੱਖ ਵੱਖ ਬਸਤੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵੀ ਲੋੜਵੰਦ ਬੱਚਿਆਂ ਨੂੰ ਗਰਮ ਜਰਸੀਆਂ ਦੇਣ ਦਾ ਇੰਤਜ਼ਾਮ ਕੀਤਾ ਹੈ ਅਤੇ ਜਲਦ ਹੀ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਿਆ ਜਾਏਗਾ ਇਸ ਤੋਂ ਬਾਅਦ ਕੁਸ਼ਟ ਆਸ਼ਰਮ ਵਿੱਚ ਰਹਿੰਦੇ ਲੋਕਾਂ ਨੂੰ ਵੱਖ ਵੱਖ ਮੈਂਬਰਾਂ ਦੁਆਰਾ ਇਕੱਠੇ ਕੀਤੇ ਪੁਰਾਣੇ ਗਰਮ ਕੱਪੜੇ ਵੀ ਵੱਡੇ ਗਏ 
ਇਸ ਜੱਰਸੀ ਵੰਡ ਦੌਰਾਨ ਰੋਟਰੀ ਕਲੱਬ ਫਿਰੋਜ਼ਪੁਰ ਸਿਟੀ ਦੇ ਕੈਸ਼ੀਅਰ ਰੋਟੇਰੀਅਨ ਸੁਖਵਿੰਦਰ ਸਿੰਘ ਪਰੈਟੀ ਤੋ ਇਲਾਵਾ ਰੋਟੇਰੀਅਨ ਨਰਿੰਦਰ ਕੱਕੜ ਰੋਟੇਰੀਅਨ ਪ੍ਰਮੋਦ ਕਪੂਰ ਰੋਟੇਰੀਅਨ ਸੋਹਨ ਲਾਲ ਰੋਟੇਰੀਅਨ ਵਿਜੇ ਧਵਨ ਰੋਟੇਰੀਅਨ ਪ੍ਰੇਮ ਧਵਨ ਰੋਟੇਰੀਅਨ ਸੁਰਿੰਦਰ ਨਾਰੰਗ ਰੋਟੇਰੀਅਨ ਤਜਿੰਦਰ ਸਿੰਘ ਲੱਕੀ ਵੀ ਮੌਜੂਦ ਰਹੇ

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026