ਕੇਂਦਰੀ ਜੇਲ ਫਿਰੋਜ਼ਪੁਰ ਚੋ 4 ਮੋਬਾਈਲ ਅਤੇ ਹੈਡਫੋਨ ,ਅਡਾਪਟਰ ਅਤੇ ਡੋਂਗਲ ਹੋਏ ਬਰਾਮਦ
- 137 Views
- kakkar.news
- January 18, 2024
- Crime Punjab
ਕੇਂਦਰੀ ਜੇਲ ਫਿਰੋਜ਼ਪੁਰ ਚੋ 4 ਮੋਬਾਈਲ ਅਤੇ ਹੈਡਫੋਨ ,ਅਡਾਪਟਰ ਅਤੇ ਡੋਂਗਲ ਹੋਏ ਬਰਾਮਦ
ਫਿਰੋਜ਼ਪੁਰ 18 ਜਨਵਰੀ 2024 (ਅਨੁਜ ਕੱਕੜ ਟੀਨੂੰ)
ਜੇਲ ਦੇ ਸਹਾਇਕ ਸੁਪਰਡੈਂਟ ਨਿਰਮਲਜੀਤ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ 16 /01 /24 ਦੁਪਹਿਰ 12 :30ਵਜੇ ਨੂੰ ਉਹ ਅਤੇ ਓਹਨਾ ਦੀ ਪੁਲਿਸ ਪਾਰਟੀ ਵਲੋਂ ਜਦ ਜੇਲ ਦੀ ਚੱਕਿਆ ਦੀ ਤਲਾਸ਼ੀ ਕੀਤੀ ਗਈ ਤਾ ਤਲਾਸ਼ੀ ਦੌਰਾਨ ਹਵਾਲਾਤੀ ਹਰਵੀਰ ਸਿੰਘ ਪੁੱਤਰ ਕਮਲਜੀਤ ਸਿੰਘ ਵੱਸੀ ਸੇਖਾ ਰੋਡ ਜਿਲਾ ਬਰਨਾਲਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ 1 ਮੋਬਾਈਲ ਫੋਨ ਮਾਰਕਾ ਉਪੋ ਟੱਚ ਸਕਰੀਨ ਰੰਗ ਅਸਮਾਨੀ ਨੀਲਾ ਸਮੇਤ VI ਸਿੰਮ ਕਾਰਡ ਬਰਾਮਦ ਕੀਤਾ ਗਿਆ ਅਤੇ ਇਕ ਮੋਬਾਈਲ ਫੋਨ ਟੱਚ ਸਕਰੀਨ ਰੇਡ ਮੀ ਅਸਮਾਨੀ ਰੰਗ ਨੀਲਾ ਸਮੇਤ ਸਿੰਮ ਕਾਰਡ ਅਤੇ 1 ਵਾਇਰਲੈੱਸ ਹੈਡ ਫੋਨ ਸਮੇਤ ਡੱਬੀ ਹਵਾਲਾਤੀ ਬਲਜਿੰਦਰ ਸਿੰਘ ਬਿੰਦਰ ਪੁੱਤਰ ਨਾਇਬ ਸਿੰਘ ਵਾਸੀ ਨਾਮਲ ਕੋਲੋਂ ਬਰਾਮਦ ਹੋਈ । ਇਸ ਤੋਂ ਬਾਅਦ ਤਲਾਸ਼ੀ ਦੋਰਾਨ 01 ਮੋਬਾਇਲ ਫੋਨ ਟੱਚ ਸਕਰੀਨ ਮਾਰਕਾ ਉਪੋ ਰੰਗ ਅਸਮਾਨੀ ਨੀਲਾ ਸਮੇਤ ਸਿੰਮ ਕਾਰਡ, 02 ਸੈੱਟ ਹੈਡਫੋਨ ਰੰਗ ਚਿੱਟਾ , 01
ਵੀ – ਆਈ ਕੰਪਨੀ ਦੀ ਡੌਂਗਲ ਸਮੇਤ ਬੈਟਰੀ ਤੇ ਸਿੰਮ ਕਾਰਡ, 01 ਚਿੱਟੇ ਰੰਗ ਦਾ ਅਡਾਪਟਰ ਸਮੇਤ ਡਾਟਾ ਕੇਬਲ ਲਵਾਰਿਸ ਬਰਾਮਦ ਹੋਏ ।
ਦੂਸਰੀ ਸ਼ਿਕਾਇਤ ਵਿਚ 16 /01 /24 ਨੂੰ ਸਹਾਇਕ ਸੁਪਰਡੈਂਟ ਨਿਰਮਲਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਚ ਦੱਸਿਆ ਕਿ ਓਹਨਾ ਜੇਲ ਕਰਮਚਾਰੀਆਂ ਦੀ ਸੂਚਨਾ ਦੇ ਅਧਾਰ ਤੇ ਦੁਬਾਰਾ 3 :45 ਵਜੇ ਦੁਪਹਿਰ ਨੂੰ ਜੇਲ ਦੀ ਲੰਗਰ ਬੈਰਕਾਂ ਦੀ ਤਲਾਸ਼ੀ ਲਈ ਤਾ ਤਲਾਸ਼ੀ ਦੌਰਾਨ ਹਵਾਲਾਤੀ ਛਿੰਦਰ ਸਿੰਘ ਕੋਲੋਂ 1 ਮੋਬਾਇਲ ਫੋਨ ਕੀ-ਪੈਡ ਮਾਰਕਾ ਨੋਕੀਆ ਸਮੇਤ ਬੈਟਰੀ ਅਤੇ ਬਿਨਾ ਸਿੰਮ ਕਾਰਡ ਬਰਾਮਦ ਹੋਇਆ।
ਤਫਤੀਸ਼ ਅਫਸਰ ਏ ਐਸ ਆਈ ਗੁਰਮੇਲ ਸਿੰਘ ਨੇ ਦਸਿਆ ਕੀ ਪੁਲਿਸ ਨੇ ਕੇਂਦਰੀ ਜੇਲ ਵਲੋਂ ਮਿਲਿਆ ਦੋਨਾਂ ਸ਼ਿਕਾਇਤਾਂ ਦੇ ਅਧਾਰ ਤੇ ਥਾਣਾ ਸਿਟੀ ਵਿਖੇ ਉਕਤ ਹਵਾਲਾਤੀਆਂ ਅਤੇ ਨਾਮਾਲੂਮ ਵਿਅਕਤੀ ਖਿਲਾਫ ਅ/ਧ 52 -A PRISON ACT ਦੇ ਤਹਿਤ ਦੋ ਅਲੱਗ ਅਲੱਗ ਕੇਸ ਦਰਜ ਕੀਤੇ ਹਨ ।



- October 15, 2025