ਫਿਰੋਜ਼ਪੁਰ ਪੁਲਿਸ ਨੇ ਜਿਲ੍ਹੇ ਦੀਆ ਵੱਖ ਵੱਖ ਥਾਵਾਂ ਤੋਂ 235 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ,4 ਆਰੋਪੀਆਂ ਦੇ ਖਿਲਾਫ ਪਰਚਾ ਦਰਜ
- 165 Views
- kakkar.news
- January 28, 2024
- Crime Punjab
ਫਿਰੋਜ਼ਪੁਰ ਪੁਲਿਸ ਨੇ ਜਿਲ੍ਹੇ ਦੀਆ ਵੱਖ ਵੱਖ ਥਾਵਾਂ ਤੋਂ 235 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ,4 ਆਰੋਪੀਆਂ ਦੇ ਖਿਲਾਫ ਪਰਚਾ ਦਰਜ
ਫਿਰੋਜ਼ਪੁਰ 28ਜਨਵਰੀ 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਜਿਲ੍ਹੇ ਅੰਦਰ ਆਉਂਦੇ ਅਲੱਗ ਅਲੱਗ ਥਾਣਿਆਂ ਵਲੋਂ ਵੱਖ ਵੱਖ ਥਾਵਾਂ ਤੇ ਰੇਡ ਕਰਕੇ ਕਰੀਬ 235 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਇਸ ਦੇ ਤਹਿਤ 4 ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ।
ਪੁਲਿਸ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਸਿਟੀ ਤੋਂ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਅਤੇ ਪੁਲਿਸ ਪਾਰਟੀ ਵਲੋਂ ਗਸ਼ਤ ਵ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਨੇੜੇ ਬਗਦਾਦੀ ਗੇਟ ਕੋਲ ਚੈਕਿੰਗ ਤੇ ਸੀ ਕੇ ਕਿਸੇ ਮੁਖਬਰ ਤੋਂ ਇਤੇਲਾਹ ਮਿਲੀ ਕਿ ਇਕ ਔਰਤ ਜੋ ਕੇ ਹੈਰੋਇਨ ਵੇਚਣ ਦਾ ਕੰਮ ਕਰਦੀ ਹੈ ਉਹ ਬਗਦਾਦੀ ਗੇਟ ਤੋਂ ਕਿਰਤੀ ਨਗਰ ਦੇ ਰਸਤੇ ਪਾਰਕ ਕੋਲ ਖੜੀ ਗਾਹਕ ਦਾ ਇੰਤਜ਼ਾਰ ਕਰ ਰਹੀ ਹੈ, ਜਦ ਪੁਲਿਸ ਪਾਰਟੀ ਉਕਤ ਜਗ੍ਹਾ ਤੇ ਜਾ ਕੇ ਰੇਡ ਕਰੀ ਤਾ ਆਰੋਪੀ ਔਰਤ ਕੋਲੋਂ ਤਲਾਸ਼ੀ ਦੌਰਾਨ 40 ਗ੍ਰਾਮ ਹੈਰੋਇਨ ਬਰਾਮਦ ਹੋਈ ।ਜਿਸਦੀ ਪਹਿਚਾਣ ਪੂਜਾ ਪਤਨੀ ਨੀਰਜ ਵਾਸੀ ਬਸਤੀ ਬੋਰੀਆਂ ਵਾਲੀ ਫਿਰੋਜ਼ਪੁਰ ਸ਼ਹਿਰ ਵਜੋਂ ਹੋਈ ।
ਥਾਣਾ ਸਿਟੀ ਜ਼ੀਰਾ ਵਿਖੇ ਸਹਾਇਕ ਥਾਣੇਦਾਰ ਸਤਵੰਤ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਗਸ਼ਤ ਵ ਚੈਕਿੰਗ ਦੌਰਾਨ ਜਦ ਕੋਟ ਇਸੇ ਖਾਨ ਰੋਡ ਚੋਰਸਤਾ ਪਾਸ ਪੁਜੇ ਤਾ ਇਕ ਸ਼ੱਕੀ ਵਿਅਕਤੀ ਪੁਲਿਸ ਨੇ ਵੇਖ ਕੇ ਭਜਨ ਲੱਗਾ ਤਾ ਉਸਨੂੰ ਫੜ ਕੇ ਜਦ ਚੈਕਿੰਗ ਕਰੀ ਤਾ ਉਸ ਪਾਸੋ 100 ਗ੍ਰਾਮ ਹੈਰੋਇਨ ਬਰਾਮਦ ਹੋਈ । ਉਕਤ ਵਿਅਕਤੀ ਨਾਮ ਪਤਾ ਪੁੱਛਣ ਤੇ ਉਸਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲੱਭਾ ਪੁੱਤਰ ਗੁਰਜੀਤ ਸਿੰਘ ਵਾਸੀ ਗਲੀ ਨੰਬਰ 2 ਦਸ਼ਮੇਸ਼ ਨਗਰ ਫਰੀਦਕੋਟ ਦੱਸਿਆ ।
ਦੂਜੀ ਜਗ੍ਹਾ ਸਬ ਇੰਸਪੈਕਟਰ ਸੁਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਵਾ ਚੈਕਿੰਗ ਦੌਰਾਨ ਠੇਕਾ ਸ਼ਰਾਬ ਟਿੱਬਾ ਬਸਤੀ ਜ਼ੀਰਾ ਪਾਸ ਪੁਜੇ ਤਾ ਇਕ ਸ਼ੱਕੀ ਔਰਤ ਦਿਖਾਈ ਦਿਤੀ ਅਤੇ ਉਹ ਪੁਲਿਸ ਨੂੰ ਦੇਖ ਕੇ ਓਥੋਂ ਖਿਸਕਣ ਲੱਗੀ ।ਪੁਲਿਸ ਨੇ ਸ਼ੱਕੀ ਔਰਤ ਨੂੰ ਰੋਕ ਕੇ ਪੁੱਛ-ਗਿੱਛ ਕੀਤੀ ਤਾ ਉਕਤ ਔਰਤ ਕੋਲੋਂ ਤਲਾਸ਼ੀ ਦੌਰਾਨ 50 ਗ੍ਰਾਮ ਹੈਰੋਇਨ ਬਰਾਮਦ ਹੋਈ ।ਜਿਸਦਾ ਨਾਂ ਪੁੱਛਣ ਤੇ ਉਸਨੇ ਆਪਣਾ ਨਾਮ ਗੁਰਮੀਤ ਕੌਰ ਉਰਫ ਮੀਤੋ ਪਤਨੀ ਲੇਟ ਸੁਚਾ ਸਿੰਘ ਵਾਸੀ ਮਲੋ ਕੇ ਰੋਡ ਮੋਹਲਾ ਚਾਹ ਬੇਰੀਆਂ ਜੀਰਾ ਦੱਸਿਆ ।
ਥਾਣਾ ਮੱਖੂ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਪੁਲਿਸ ਟੀਮ ਸਮੇਤ ਜਦ ਨੇੜੇ ਸ਼ਮਸ਼ਾਨਘਾਟ ਪਿੰਡ ਸੁਦਾ ਪਹੁੰਚੇ ਤਾ ਇਕ ਨੌਜਵਾਨ ਖੜ੍ਹਾ ਦਿਖਾਈ ਦਿੱਤਾ ਤਾ ਉਹ ਪੁਲਿਸ ਪਾਰਟੀ ਨੇ ਦੇਖ ਕੇ ਘਬਰਾ ਗਿਆ ਅਤੇ ਵਾਪਿਸ ਮੁੜਨ ਲੱਗਾ ਤਾ ਪੁਲਿਸ ਨੇ ਉਕਤ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾ ਉਸ ਕੋਲੋਂ 45 ਗ੍ਰਾਮ ਹੈਰੋਇਨ ਬਰਾਮਦ ਹੋਈ ।ਪੁਲਿਸ ਨੇ ਉਸਨੂੰ ਉਸਦਾ ਨਾਮ ਪੁੱਛਿਆ ਤੇ ਉਸਨੇ ਆਪਣਾ ਨਾਮ ਮਕਬੂਲ ਉਰਫ ਫੋਜੀ ਪੁੱਤਰ ਵਿਲੀਅਮ ਵਾਸੀ ਵਾਰਡ ਨੰਬਰ 4 ਮੱਖੂ ਦੱਸਿਆ ,ਜਿਸਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ ।
ਪੁਲਿਸ ਵਲੋਂ ਫੜੇ ਗਏ ਉਕਤ ਆਰੋਪੀਆਂ ਖਿਲਾਫ NDPS ਐਕਟ ਦੀਆ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲੀਤਾ ਗਿਆ ਹੈ , ਅਤੇ ਅਗਲੇਰੀ ਕਾਰਵਾਈ ਜਾਰੀ ਹੈ ।


