75ਵੇਂ ਗਣਤੰਤਰ ਦਿਵਸ ਦੇ ਮੌਕੇ ਰੇਲਵੇ ਸਟੇਡੀਅਮ, ਫਿਰੋਜਪੁਰ ਵਿੱਚ ਰਾਸ਼ਟਰੀ ਧਵਜ ਲਹਿਰਾਇਆ ਗਿਆ
- 67 Views
- kakkar.news
- January 27, 2024
- Punjab Railways
75ਵੇਂ ਗਣਤੰਤਰ ਦਿਵਸ ਦੇ ਮੌਕੇ ਰੇਲਵੇ ਸਟੇਡੀਅਮ, ਫਿਰੋਜਪੁਰ ਵਿੱਚ ਰਾਸ਼ਟਰੀ ਧਵਜ ਲਹਿਰਾਇਆ ਗਿਆ
ਫਿਰੋਜ਼ਪੁਰ 27ਜਨਵਰੀ 2024 (ਅਨੁਜ ਕੱਕੜ ਟੀਨੂੰ )
ਬੀਤੇ ਦਿਨੀ 75ਵੇਂ ਗਣਤੰਤਰ ਦਿਵਸ ਮੌਕੇ ਰੇਲਵੇ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਡਿਵੀਜ਼ਨਲ ਰੇਲਵੇ ਮੈਨੇਜਰ ਉੱਤਰੀ ਰੇਲਵੇ ਫ਼ਿਰੋਜ਼ਪੁਰ ਸ੍ਰੀ ਸੰਜੇ ਸਾਹੂ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ।ਜਿਸ ਤੋਂ ਬਾਦ ਰਾਸ਼ਟਰੀ ਗੀਤ ਗਾਇਆ ਗਿਆ। ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਡਿਵੀਜ਼ਨਲ ਰੇਲਵੇ ਮੈਨੇਜਰ ਨੇ ਰੇਲਵੇ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਪ੍ਰੋਗਰਾਮ ਦੌਰਾਨ ਡਿਵੀਜ਼ਨਲ ਰੇਲਵੇ ਮੈਨੇਜਰ ਨੇ ਆਪਣੇ ਸੰਦੇਸ਼ ਵਿੱਚ ਡਵੀਜ਼ਨ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਫ਼ਿਰੋਜ਼ਪੁਰ ਡਵੀਜ਼ਨ ਵਿੱਚ 82 ਫ਼ੀਸਦੀ ਰੇਲਵੇ ਰੂਟਾਂ ‘ਤੇ ਬਿਜਲੀਕਰਨ ਦਾ ਕੰਮ ਮੁਕੰਮਲ ਕਰ ਲਿੱਤਾ ਗਿਆ ਹੈ। ਕਸ਼ਮੀਰ ਘਾਟੀ ਵਿੱਚ ਬਨਿਹਾਲ-ਬਡਗਾਮ ਅਤੇ ਬਨਿਹਾਲ-ਖਾਦੀ ਸੈਕਸ਼ਨਾਂ ਵਿੱਚ ਬਿਜਲੀਕਰਨ ਦਾ ਕੰਮ ਨੂੰ ਪੂਰਾ ਕਰ ਲਿਆ ਗਿਆ ਹੈ ਅਤੇ ਬਨਿਹਾਲ ਤੋਂ ਕਟੜਾ ਸੈਕਸ਼ਨ ਦੇ ਬਿਜਲੀਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਫ਼ਿਰੋਜ਼ਪੁਰ ਡਿਵੀਜ਼ਨ ਨੇ ਮਾਲ ਢੁਆਈ, ਯਾਤਰੀ ਆਵਾਜਾਈ ਅਤੇ ਹੋਰ ਸਾਧਨਾਂ ਤੋਂ ਇਸ ਵਿੱਤੀ ਸਾਲ ਵਿੱਚ ਹੁਣ ਤੱਕ 2590 ਕਰੋੜ ਰੁਪਏ ਦੀ ਆਮਦਨੀ ਕੀਤੀ ਹੈ। ਫ਼ਿਰੋਜ਼ਪੁਰ ਡਵੀਜ਼ਨ ਵਿੱਚ ਵਨ ਸਟੇਸ਼ਨ ਵਨ ਪ੍ਰੋਡਕਟ ਸਕੀਮ ਤਹਿਤ ਕੁੱਲ 37 ਸਟੇਸ਼ਨਾਂ ‘ਤੇ ਸਟਾਲ ਲਗਾਏ ਗਏ ਹਨ, ਜਿਸ ਨਾਲ ਰਵਾਇਤੀ ਕਾਰੀਗਰਾਂ ਨੂੰ ਫਾਇਦਾ ਹੋ ਰਿਹਾ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਸਟੇਸ਼ਨਾਂ ਦੇ ਆਧੁਨਿਕੀਕਰਨ ਲਈ ਨਵੀਂ ਨੀਤੀ ਤਿਆਰ ਕੀਤੀ ਗਈ ਹੈ। ਇਸ ਯੋਜਨਾ ਵਿੱਚ ਯਾਤਰੀਆਂ, ਮਾਲ, ਪਾਰਸਲ ਆਦਿ ਦੇ ਮਾਮਲੇ ਵਿੱਚ ਯੋਜਨਾਬੱਧ ਸੁਧਾਰ ਲਈ ਫ਼ਿਰੋਜ਼ਪੁਰ ਡਵੀਜ਼ਨ ਦੇ 14 ਸਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ। ਸਟੇਸ਼ਨ ਰੀਡਿਵੈਲਪਮੈਂਟ ਸਕੀਮ ਤਹਿਤ ਜੰਮੂ ਤਵੀ, ਲੁਧਿਆਣਾ ਅਤੇ ਜਲੰਧਰ ਕੈਂਟ ਸਟੇਸ਼ਨਾਂ ਦੇ ਪੁਨਰ ਵਿਕਾਸ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਛੇ ਸਟੇਸ਼ਨਾਂ ਅੰਮ੍ਰਿਤਸਰ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਪਾਲਮਪੁਰ, ਬਿਆਸ, ਜਲੰਧਰ ਸਿਟੀ, ਪਠਾਨਕੋਟ ਸਟੇਸ਼ਨ ਦੇ ਸਮੁੱਚੇ ਸੁਧਾਰ ਲਈ ਵੀ ਵਿਕਾਸ ਕਾਰਜਾਂ ਦੀ ਯੋਜਨਾ ਬਣਾਈ ਜਾ ਰਹੀ ਹੈ। ਪ੍ਰੋਗਰਾਮ ਦੌਰਾਨ ਡਾਗ ਸਕੁਐਡ ਟੀਮ ਜਿਸ ਵਿਚ 2 ਕੁੱਤੇ ਸ਼ਾਮਲ ਸਨ, ਉਨ੍ਹਾਂ ਨੇ ਆਪਣੇ ਹੈਂਡਲਰ ਨਾਲ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਿਨ੍ਹਾਂ ਵਿੱਚ ਵਿਸਫੋਟਕ ਲੱਭਣਾ, ਟਰੈਕਿੰਗ ਆਦਿ ਸ਼ਾਮਲ ਸਨ। ਸਕਾਊਟਸ ਐਂਡ ਗਾਈਡਜ਼ ਅਤੇ ਬਾਲ ਨਿਕੇਤਨ ਸਕੂਲ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾ ਕੇ ਸਾਰਿਆਂ ਦਾ ਮਨ ਮੋਹ ਲਿਆ। ਇਸ ਮੌਕੇ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ। ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਡਵੀਜ਼ਨਲ ਰੇਲਵੇ ਮੈਨੇਜਰ ਪਹਿਲੇ ਸਥਾਨ ’ਤੇ ਰਿਹਾ। ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਉੱਤਰੀ ਰੇਲਵੇ ਮਹਿਲਾ ਭਲਾਈ ਸੰਸਥਾ ਵੱਲੋਂ ਰੇਲਵੇ ਹਸਪਤਾਲ ਦੇ ਮਰੀਜ਼ਾਂ ਨੂੰ ਫਲ ਵੰਡੇ ਗਏ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024