ਫਿਰੋਜ਼ਪੁਰ ਚ ਇਕ ਹੋਰ ਵਿਅਕਤੀ ਚਾਈਨੀਜ਼ ਗੱਟੂਆ ਸਮੇਤ ਚੜ੍ਹਿਆ ਪੁਲਿਸ ਅੜਿੱਕੇ , ਮਾਮਲਾ ਦਰਜ
- 200 Views
- kakkar.news
- January 29, 2024
- Crime Punjab
ਫਿਰੋਜ਼ਪੁਰ ਚ ਇਕ ਹੋਰ ਵਿਅਕਤੀ ਚਾਈਨੀਜ਼ ਗੱਟੂਆ ਸਮੇਤ ਚੜ੍ਹਿਆ ਪੁਲਿਸ ਅੜਿੱਕੇ , ਮਾਮਲਾ ਦਰਜ
ਫਿਰੋਜ਼ਪੁਰ 29ਜਨਵਰੀ 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਵਿਖੇ ਚਾਈਨੀਜ਼ ਡੋਰ ਦੀ ਬਿਕਰੀ ਹਜੇ ਤਕ ਰੁਕਣ ਦਾ ਨਾਮ ਨਹੀਂ ਲੈ ਰਹੀ । ਆਏ ਦਿਨ ਪੁਲਿਸ ਵਲੋਂ ਕਿਸੇ ਨਾ ਕਿਸੇ ਡੋਰ ਵਿਕਰੇਤਾ ਨੂੰ ਚਾਈਨੀਜ਼ ਡੋਰ ਸਮੇਤ ਫੜੇ ਜਾਣ ਦੀਆ ਖਬਰਾਂ ਸਾਮਣੇ ਆ ਰਹੀਆਂ ਹਨ ।ਇੰਜ ਲਗਦਾ ਹੈ ਜਿਵੇ ਇਸ ਕਿਲਰ ਥਰੈਡ ਨੂੰ ਵੇਚਣ ਵਾਲਿਆਂ ਖਿਲਾਫ ਸਰਕਾਰ ਵਲੋਂ ਬਣਾਏ ਗਏ ਕਾਨੂੰਨ ਹਜੇ ਇਹਨਾਂ ਡੋਰ ਵਿਕਰੇਤਾ ਲਈ ਬੋਨੇ ਸਾਬਿਤ ਹੋ ਰਹੇ ਹਨ ,ਜਿਸ ਕਰਕੇ ਇਹਨਾਂ ਚਾਈਨੀਜ਼ ਡੋਰ ਵੇਚਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਦਾ ਡਰ ਨਹੀਂ ਹੈ ।
ਮਨਦੀਪ ਕੁਮਾਰ ਹੈਡ ਕਾਂਸਟੇਬਲ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋਂ ਰੂਟੀਨ ਗਸ਼ਤ ਵ ਚੈਕਿੰਗ ਦੌਰਾਨ ਜਦ ਅੰਮ੍ਰਿਤਸਰੀ ਗੇਟ ਕੋਲ ਮੂਜੂਦ ਸੀ ਤਾ ਕਿਸੇ ਮੁਖਬਰ ਵਲੋਂ ਇਤਲਾਹ ਮਿਲੀ ਕੇ ਇਕ ਵਿਅਕਤੀ ਸਰਕਾਰ ਵਲੋਂ ਪਾਬੰਦੀਸ਼ੁਦਾ ਡੋਰ ਵੇਚਦਾ ਹੈ ਅਤੇ ਹੁਣੇ ਵੀ ਅਰੁਣ ਜਯੋਤੀ ਸਕੂਲ ਕੋਲ ਡੋਰ ਸਮੇਤ ਖੜ੍ਹਾ ਗਾਹਕ ਦਾ ਇੰਤਜ਼ਾਰ ਕਰ ਰਿਹਾ ਹੈ, ਅਤੇ ਜੇਕਰ ਪੁਲਸ ਉਕਤ ਜਗ੍ਹਾ ਤੇ ਜਾ ਕੇ ਰੇਡ ਕਰੇ ਤਾ ਉਕਤ ਵਿਅਕਤੀ ਕਾੱਬੂ ਆ ਸਕਦਾ ਹੈ । ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕੀਤੀ ਗਈ ਤਾ ਪ੍ਰਵੇਸ਼ ਕੁਮਾਰ ਪੁੱਤਰ ਜਗਨ ਨਾਥ ਵਾਸੀ ਨੇੜੇ ਸਟੇਟ ਬੈਂਕ ਓਫ ਇੰਡੀਆ , ਮੋਚੀ ਬਾਜ਼ਾਰ ਫਿਰੋਜ਼ਪੁਰ ਨੂੰ ਕਾਬੂ ਕੀਤਾ ਅਤੇ ਤਲਾਸ਼ੀ ਲਿੱਤੀ ਗਈ, ਤਲਾਸ਼ੀ ਦੌਰਾਨ ਉਕਤ ਵਿਅਕਤੀ ਕੋਲੋਂ 10 ਚਾਈਨੀਜ਼ ਗੱਟੂ ਬਰਾਮਦ ਕੀਤੇ ਗਏ ।
ਹਾਲਾਂਕਿ ਬਦਨਾਮ ਚੀਨੀ ਮਾਂਜਾ, ਜੋ ਕਿ ਇੱਕ ਨਾ ਟੁੱਟਣ ਵਾਲਾ ਨਾਈਲੋਨ ਧਾਗਾ ਹੈ, ਜਿਸ ਨੂੰ ਕਈ ਰਾਜਾਂ ਵਿੱਚ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਹ ਅਸਮਾਨੀ ਪ੍ਰਜਾਤੀਆਂ ਅਤੇ ਮਨੁੱਖਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਂਦਾ ਹੈ, ਕੁਝ ਦੁਕਾਨਦਾਰ ਅਜੇ ਵੀ ਇਸ ਖਤਰਨਾਕ ਉਤਪਾਦ ਨੂੰ ਸਟੋਰ ਕਰਕੇ ਵੇਚ ਰਹੇ ਹਨ। ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਇਸ ਦੀ ਲਗਾਤਾਰ ਵਰਤੋਂ ਇਸ ਸਾਲ ਵੀ ਨੁਕਸਾਨ ਕਰੇਗੀ ਅਤੇ ਇਸ ਲਈ ਕੋਈ ਵੀ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਉਂਦਾ।
ਉਕਤ ਵਿਅਕਤੀ ਖਿਲਾਫ ਧਾਰਾ 188 ਤਹਿਤ ਕੇਸ ਦਰਜ ਕਰਕੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹਾਲਾਂਕਿ, ਹੋਰ ਜਾਂਚ ਜਾਰੀ ਹੈ।
ਜੇ ਕਰ ਗੱਲ ਕਰਿ ਜਾਇ- ਤਾ ਫਿਰੋਜ਼ਪੁਰ ਪੁਲਿਸ ਵਲੋਂ 2 ਦਿਨ ਪਹਿਲਾ ਹੀ 300 ਚਾਈਨੀਜ਼ ਗੱਟੂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ ,ਜਿਸਨੂੰ ਬਾਅਦ ਚੋ ਜਮਾਨਤ ਤੇ ਰਿਹਾ ਵੀ ਕਰ ਦਿੱਤਾ ਗਿਆ ਸੀ।ਪਰ ਫਿਰ ਵੀ ਇਸ ਚੀਨੀ ਮਾਂਜੇ ਦੇ ਵਿਕਰੇਤਾ ਇਸ ਕਿਲਰ ਥਰੈਡ ਨੂੰ ਵੇਚਣ ਚ ਗੁਰੇਜ ਨਹੀਂ ਕਰ ਰਹੇ ।ਇਸ ਤੋਂ ਇਹ ਸਾਫ ਸਾਫ ਸਾਬਿਤ ਹੁੰਦਾ ਹੈ ਕਿ ਇਹਨਾਂ ਚਾਈਨੀਜ਼ ਡੋਰ ਨੂੰ ਵੇਚਣ ਵਾਲਿਆਂ ਦੇ ਦਿਲਾਂ ਚ ਪੁਲਿਸ ਪ੍ਰਸ਼ਾਸਨ ਦਾ ਕੋਈ ਡੱਰ-ਭੋ ਹੈ ਨੀ ।



- October 15, 2025