ਕੈਦੀਆਂ ਨੂੰ ਸ਼ੋਂਕ ਮੋਬਾਈਲਾਂ ਦਾ…., ਜਨਵਰੀ ਦੇ ਮਹੀਨੇ ਚ 64 ਮੋਬਾਈਲਾਂ ਦੀ ਹੋਈ ਬਰਾਮਦਗੀ
- 323 Views
- kakkar.news
- January 29, 2024
- Crime Punjab
ਕੈਦੀਆਂ ਨੂੰ ਸ਼ੋਂਕ ਮੋਬਾਈਲਾਂ ਦਾ…., ਜਨਵਰੀ ਦੇ ਮਹੀਨੇ ਚ 64 ਮੋਬਾਈਲਾਂ ਦੀ ਹੋਈ ਬਰਾਮਦਗੀ
ਫਿਰੋਜ਼ਪੁਰ 29ਜਨਵਰੀ 2024 (ਅਨੁਜ ਕੱਕੜ ਟੀਨੂੰ )
ਕੈਦੀਆਂ ਨੂੰ ਸ਼ੋਂਕ ਮੋਬਾਈਲਾਂ ਦਾ, ਅਜਿਹਾ ਹੀ ਹਾਲ ਫਿਰੋਜ਼ਪੁਰ ਦੇ ਕੇਂਦਰੀ ਜੇਲ ਵਿਚ ਬੰਦ ਕੈਦੀ ਅਤੇ ਹਵਾਲਾਤੀਆਂ ਦਾ ਹੈ । ਹਰ ਵੇਲੇ ਸੁਰਖਿਆ ਚ ਰਹਿਣ ਵਾਲੀ ਫਿਰੋਜ਼ਪੁਰ ਦੀ ਜੇਲ੍ਹ ਚੋ ਆਏ ਦਿਨ ਮੋਬਾਈਲ , ਨਸ਼ਾ ਜਾ ਫਿਰ ਹੋਰ ਕਈ ਤਰ੍ਹਾਂ ਪਾਬੰਦੀਸ਼ੁਦਾ ਸਮਾਂਨ ਦਾ ਮਿਲਣਾ ਆਮ ਜਿਹੀ ਗੱਲ ਹੈ ।ਬੀਤੇ ਦਿਨੀ ਪੁੱਤ ਪਿਓ ਨੂੰ ਜੇਲ ਮਿਲਣ ਆਇਆ 4 ਸਿੰਮ ਕਾਰਡ ਦੇ ਗਿਆ । ਕਿ ਇਸ ਦਾ ਮਤਲਬ ਇਹ ਸੋਚੀਏ, ਕਿ ਮੋਬਾਈਲ ਫੋਨ ਪਹਿਲਾ ਹੀ ਜੇਲ ਵਿਚ ਪਹੁੰਚ ਚੁਕੇ ਹਨ ?
ਥਾਣਾ ਫਿਰੋਜ਼ਪੁਰ ਸਿਟੀ ਵਿਖੇ ਜਸਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਵਲੋਂ ਮਿਲੀ ਸ਼ਿਕਾਇਤ ਚ ਓਹਨਾ ਦੱਸਿਆ ਕਿ ਮਿਤੀ 27 -01 -2024 ਨੂੰ ਦੁਪਹਿਰ 2 :30 ਵਜੇ ਹਵਾਲਾਤੀ ਸੁਖਵਿੰਦਰ ਸਿੰਘ ਦੀ ਮੁਲਾਕਾਤ ਕਰਨ ਉਸਦਾ ਲੜਕਾ ਪਰਮਪ੍ਰੀਤ ਸਿੰਘ ਆਇਆ ਸੀ , ਜਿਸਨੇ ਉਕਤ ਹਵਾਲਾਤੀ (ਸੁਖਵਿੰਦਰ ਸਿੰਘ ) ਦੇ ਕੱਪੜੇ ਜਮਾਂ ਕਰਵਾਏ ਸਨ।ਜਦ ਉਕਤ ਹਵਾਲਾਤੀ ਦੇ ਜਮਾਂ ਕਰਵਾਏ ਗਏ ਕਪੜਿਆ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਹਨਾਂ ਵਿੱਚੋ 4 ਸਿੰਮ ਕਾਰਡ ਬਰਾਮਦ ਹੋਏ । ਜੋ ਕਿ ਵੀ ਆਈ ਕੰਪਨੀ ਦੇ ਸਨ ।
ਤਫਤੀਸ਼ ਅਫਸਰ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਕੇਂਦਰੀ ਜੇਲ ਵਲੋਂ ਮਿਲੀ ਉਕਤ ਸ਼ਿਕਾਇਤ ਦੇ ਅਧਾਰ ਤੇ ਹਵਾਲਾਤੀ ਸੁਖਵਿੰਦਰ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਪੋਜੋ ਕੇ , ਮਮਦੋਟ ਅਤੇ ਉਸਦੇ ਪੁੱਤਰ ਪਰਮਪ੍ਰੀਤ ਸਿੰਘ ਖਿਲਾਫ PRISON ਐਕਟ ਦੀਆ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ।
ਗੌਰਤਲਬ ਗੱਲ ਇਹ ਵੀ ਹੈ ਕੇ ਜੇਲ ਵਿਚ 200 ਤੋਂ ਵੱਧ ਮੁਲਾਜ਼ਮਾਂ ਦਾ ਤੈਨਾਤ ਰਹਿਣਾ ਅਤੇ ਜੇਲ ਦੀਆ ਦੀਵਾਰਾਂ ਬਹੁਤ ਉੱਚੀਆਂ ਹੋਣਾ ,ਅਤੇ ਜੇਲ ਚ ਜੇਕਰ ਕਿਸੇ ਨੇ ਮੁਲਾਕਾਤ ਵੀ ਕਰਨ ਜਾਣਾ ਹੋਵੇ ਤਾ ਤਿੰਨ ਲੇਅਰ ਦੀ ਚੈਕਿੰਗ ਕ੍ਰੋਸ ਕਰਕੇ ਜਾਨ ਦੇ ਬਾਵਜੂਦ ਵੀ ਜੇਲ ਅੰਦਰ ਕਿਸੇ ਲਈ ਕੁਜ ਵੀ ਲੈ ਕੇ ਜਾਣਾ ਨਾਮੁਮਕਿਨ ਹੀ ਹੈ । ਜੇ ਕਰ ਗੱਲ ਕਹਿ ਜਾਇ- ਤਾ ਜੇਲ ਅੰਦਰ ਇਕ ਮੂੰਗਫਲੀ ਦਾ ਦਾਣਾ ਤਕ ਲਿਜਾਣਾ ਵੀ ਨਾਮੁਮਕਿਨ ਹੈ । ਫਿਰ ਜੇਲ ਅੰਦਰ ਚੈਕਿੰਗ ਦੌਰਾਨ ਮੋਬਾਈਲ ਫੋਨਾਂ ਦੀ ਬਰਾਮਦਗੀ ਵੀ ਆਪਣੇ ਅੱਪ ਚ ਇਕ ਸਵਾਲ ਖੜ੍ਹਾ ਕਰਦੀ ਹੈ । ਪਿਛਲੇ ਸਾਲ 2023 ਚ 500 ਤੋਂ ਵੱਧ ਮੋਬਾਈਲ ਫੋਨ ਜੇਲ ਪ੍ਰਸ਼ਾਸਨ ਵਲੋਂ ਬਰਾਮਦ ਕੀਤੇ ਗਏ ਸਨ ਅਤੇ ਇਸ ਮਹੀਨੇ(ਜਨਵਰੀ ) ਚ ਫੜੇ ਗਏ ਮੋਬਾਇਲਾ ਦੀ ਗਿਣਤੀ 60 ਤੋਂ ਉਪਰ ਹੋ ਗਈ ਹੈ । ਇਸ ਤੋਂ ਸਾਫ ਸਾਫ ਪਤਾ ਲਗਦਾ ਹੈ ਕੇ ਬਿਨਾ ਜੇਲ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਜੇਲ ਅੰਦਰ ਕੋਈ ਵੀ ਚੀਜ਼ ਦਾਖਲ ਨਹੀਂ ਹੋ ਸਕਦੀ । ਇਸ ਜੇਲ ਚੋ ਆਏ ਦਿਨ ਮੋਬਾਈਲਾਂ ਦਾ ਮਿਲਣਾ ਜਾ ਫਿਰ ਤੰਬਾਕੂ ਦੀਆ ਪੁੜੀਆਂ, ਜਰਦਾ ,ਲਾਈਟਰ,ਸਿਗਰੇਟਾਂ ਦੀਆ ਡੱਬਿਆਂ,ਕੂਲ ਲਿੱਪ , ਹੈਡ ਫੋਨ ,ਚਾਰਜਰ ,ਡਾਟਾ ਕੇਬਲ ਅਤੇ ਜਾ ਫਿਰ ਨਸ਼ੀਲੇ ਕੈਪਸੂਲ ਆਦਿ ਦਾ ਮਿਲਣਾ ਜੇਲ ਅਧਿਕਾਰੀਆਂ ਦੀ ਮਿਲੀ ਭੁਗਤ ਨੂੰ ਉਜਾਗਰ ਕਰਦਾ ਹੈ ।ਮਾਨਯੋਗ ਹਾਈ ਕੋਰਟ ਵਲੋਂ ਦਸੰਬਰ ਦੇ ਮਹੀਨੇ ਚ ਫਿਰੋਜ਼ਪੁਰ ਜੇਲ ਤੋਂ 2 ਮੋਬਾਈਲ ਫੋਨਾਂ ਤੋਂ ਆਈਆਂ 43000 ਤੋਂ ਵੱਧ ਕਾਲਾਂ ਦਾ ਨੋਟਿਸ ਵੀ ਲਿਆ ਗਿਆ ਸੀ । ਜਿਸ ਵਿਚ ਇਕ ਮੋਬਾਈਲ ਫੋਨ ਨੰਬਰ ਤੋਂ 38850 ਦੇ ਕਰੀਬ ਅਤੇ ਦੂਜੇ ਮੋਬਾਈਲ ਤੋਂ 4582 ਕਾਲਾਂ ਕੀਤੀਆਂ ਗਈਆਂ ਸਨ ।ਜਿਸ ਕਾਰਨ ਕਈ ਮੁਲਾਜ਼ਮਾਂ ਨੂੰ ਨੌਕਰੀ ਤੋਂ ਹੱਥ ਵੀ ਧੋਣਾ ਪਿਆ ਹੈ ਅਤੇ ਕਈ ਮੌਜੂਦਾ ਮੁਲਾਜ਼ਮਾਂ ਤੇ ਇਨਕੁਆਰੀ ਵੀ ਚੱਲ ਰਹੀ ਹੈ ।ਜੇ ਕਰ ਗੱਲ ਕਰੀਏ ਤਾ ਹਵਾਲਾਤੀ ਸੁਖਵਿੰਦਰ ਸਿੰਘ ਦੇ ਬੇਟੇ ਪਰਮਪ੍ਰੀਤ ਸਿੰਘ ਨੇ ਜੇ ਕਰ 4 ਸਿੰਮ ਕਾਰਡ ਭੇਜਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕੀਤੇ ਨਾ ਕੀਤੇ ਇਥੇ ਮੋਬਾਈਲ ਦੀ ਮੌਜੂਦਗੀ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026