ਫਿਰੋਜ਼ਪੁਰ ਪੁਲਿਸ ਨੇ ਭਾਰੀ ਮਾਤਰਾ ਚ ਕੀਤੀ ਲਾਹਣ ਬਰਾਮਦ
- 84 Views
- kakkar.news
- February 8, 2024
- Crime Punjab
ਫਿਰੋਜ਼ਪੁਰ ਪੁਲਿਸ ਨੇ ਭਾਰੀ ਮਾਤਰਾ ਚ ਕੀਤੀ ਲਾਹਣ ਬਰਾਮਦ
ਫਿਰੋਜ਼ਪੁਰ 08 ਫਰਵਰੀ 2024 (ਅਨੁਜ ਕੱਕੜ ਟੀਨੂੰ)
ਐਸ ਐਸ ਪੀ ਫਿਰੋਜ਼ਪੁਰ ਜੀ ਦੇ ਜਿਲ੍ਹਾ ਨਿਰਦੇਸ਼ਾ ਅਨੁਸਾਰ ਅਸਮਾਜਿਕ ਤੱਤਵ ਅਤੇ ਨਕਲੀ ਸ਼ਰਾਬ ਵੇਚਣ ਜਾਂ ਖਰੀਦਣ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਦਰ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਅਤੇ ਓਹਨਾ ਦੀ ਪੁਲਿਸ ਟੀਮ ਵਲੋਂ 500 ਬੋਤਲਾਂ ਲਾਹਣ ਬਰਾਮਦ ਕੀਤੀ ਗਈ ਹੈ ।
ਸਹਾਇਕ ਥਾਣੇਦਾਰ ਬਲਵੀਰ ਸਿੰਘ ਦੇ ਦੱਸਣ ਮੁਤਾਬਿਕ ਉਹ ਅਤੇ ਓਹਨਾ ਦੀ ਪੁਲਿਸ ਪਾਰਟੀ ਬਾਰੇ ਕੇ ਵਿਖੇ ਗਸ਼ਤ ਤੇ ਸੀ ਤਾ ਓਹਨਾ ਨੂੰ ਇਕ ਇਤੇਲਾਹ ਮਿਲੀ ਕੇ ਕੁੱਜ ਵਿਅਕਤੀ ਨਾਜਾਇਜ਼ ਸ਼ਰਾਬ ਅਤੇ ਲਾਹਣ ਕੱਢਣ-ਵੇਚਣ ਦੇ ਆਦਿ ਹਨ ਅਤੇ ਇਸ ਸਮੇ ਉਹ ਸਤਲੁਜ ਦਰਿਆ ਦੇ ਨੇੜਿਓਂ ਨਾਜਾਇਜ਼ ਸ਼ਰਾਬ ਕਸੀਦ ਕਰ ਕੇ ਆਪਣੀ ਸਵਿਫਟ ਗੱਡੀ ਚ ਲਧ ਕੇ ਫਿਰੋਜ਼ਪੁਰ ਵਿਖੇ ਵੇਚਣ ਆ ਰਹੇ ਹਨ ਅਤੇ ਜੇ ਕਰ ਓਹਨਾ ਪਰ ਰੇਡ ਕਰੀ ਜਾਏ ਤਾ ਉਹ ਕਾਬੂ ਆ ਸਕਦੇ ਹਨ ।
ਜਦ ਪੁਲਿਸ ਸਮੂਹ ਵਲੋਂ ਉਕਤ ਜਗ੍ਹਾ ਤੇ ਨਾਕਾਬੰਦੀ ਕਰ ਕੇ ਸਮੇਤ ਗੱਡੀ ਆਰੋਪੀਆਂ ਨੂੰ ਕਾਬੂ ਕੀਤਾ ਤਾ ਤਲਾਸ਼ੀ ਦੌਰਾਨ ਆਰੋਪੀਆਂ ਕੋਲੋਂ ਤਕਰੀਬਨ 500 ਬੋਤਲਾਂ ਲਾਹਣ ਬਰਾਮਦ ਕੀਤੀ ਗਈ ।
ਪੁਲਿਸ ਵਲੋਂ ਫੜੇ ਗਏ 2 ਆਰੋਪੀ ਸ਼ੇਰ ਸਿੰਘ ਸ਼ੇਰ ਪੁੱਤਰ ਬੰਤਾ ਸਿੰਘ ਵਾਸੀ ਕਮਾਲੇ ਵਾਲਾ ਅਤੇ ਕੁਲਵੰਤ ਸਿੰਘ ਕੰਤੁ ਪੁੱਤਰ ਸੁਬੇਗ਼ ਸਿੰਘ ਵਾਸੀ ਪਿੰਡ ਖੁੰਦਰ ਗੱਟੀ ਥਾਣਾ ਸਦਰ ਫਿਰੋਜ਼ਪੁਰ , ਖਿਲਾਫ ਮੁੱਕਦਮਾ ਦਰਜ ਕਰਕੇ ਅਗਲੈਰੀ ਕਾਰਵਾਈ ਕੀਤੀ ਜਾ ਰਹੀ ਹੈ ।

