ਫਿਰੋਜ਼ਪੁਰ ਸ਼ਹਿਰ ਦੇ ਬੱਸ ਅੱਡੇ ਤੇ ਕੰਡਕਟਰ ਅਤੇ ਡਰਾਈਵਰਾਂ ਨੇ ਕੁੱਟਿਆ ਥਾਣੇਦਾਰ,
- 359 Views
- kakkar.news
- November 21, 2023
- Crime Punjab
ਫਿਰੋਜ਼ਪੁਰ ਸ਼ਹਿਰ ਦੇ ਬੱਸ ਅੱਡੇ ਤੇ ਕੰਡਕਟਰ ਅਤੇ ਡਰਾਈਵਰਾਂ ਨੇ ਨੇ ਕੁੱਟਿਆ ਥਾਣੇਦਾਰ,
ਫਿਰੋਜ਼ਪੁਰ 21 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਪੰਜਾਬ ਰੋਡਵੇਜ਼ ਦੇ ਕਡੰਕਰਾਂ ਵੱਲੋਂ ਲੇਡੀਜ਼ ਸਵਾਰੀਆਂ ਨਾਲ ਗਲਤ ਵਿਹਾਰ ਕਰਦਿਆਂ ਦੀਆਂ ਅਨੇਕਾਂ ਵੀਡੀਓ ਸਾਹਮਣੇ ਆ ਚੁੱਕੀਆਂ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਕਡੰਕਰ ਵੱਲੋਂ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕੱਲ੍ਹ ਉਹ ਆਪਣੀ ਪਤਨੀ ਨੂੰ ਬੱਸ ਚੜਾਉਣ ਲਈ ਆਇਆ ਸੀ, ਜਿਸਨੇ ਜਲਾਲਾਬਾਦ ਜਾਣਾ ਸੀ ਤੇ ਜਦੋਂ ਉਹ ਉਥੇ ਪਹੁੰਚੇ ਤਾਂ ਜਦ ਉਹ ਬੱਸ ਤੋਂ ਥੱਲੇ ਉਤਰਨ ਲੱਗੀ ਤਾਂ ਕਡੰਕਰ ਨੇ ਬੱਸ ਤੋਰ ਲਈ ਜਿਸ ਕਾਰਨ ਉਹ ਥੱਲੇ ਡਿੱਗ ਗਈ ਅਤੇ ਉਸਨੇ ਬੱਸ ਦੇ ਪਿਛਲੇ ਟਾਇਰ ਥੱਲੇ ਆ ਜਾਣਾ ਸੀ।ਜਦ ਉਹ ਘਰ ਵਾਪਿਸ ਆਈ ਤਾਂ ਉਸਨੇ ਘਰ ਆ ਕੇ ਦੱਸਿਆ ਜਦ ਦੂਸਰੇ ਦਿਨ ਉਹ ਕਡੰਕਰ ਨਾਲ ਗੱਲਬਾਤ ਕਰਨ ਲਈ ਬੱਸ ਸਟੈਂਡ ਪਹੁੰਚਿਆ ਤਾਂ ਪਹਿਲਾਂ ਉਸ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਬਾਅਦ ਵਿੱਚ ਉਸਦੀ ਕੁੱਟਮਾਰ ਕੀਤੀ ਗਈ। ਉਸਨੇ ਮੰਗ ਕੀਤੀ ਕਿ ਡਰਾਈਵਰ ਅਤੇ ਕਡੰਕਰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ।



- October 15, 2025