ਫਿਰੋਜ਼ਪੁਰ ਜੇਲ੍ਹ ‘ਚੋਂ ਅਲੱਗ ਅਲੱਗ ਕੇਸਾ ਦੌਰਾਨ ਮਿਲੇ 5 ਮੋਬਾਈਲ ,
- 89 Views
- kakkar.news
- February 19, 2024
- Crime Punjab
ਫਿਰੋਜ਼ਪੁਰ ਜੇਲ੍ਹ ‘ਚੋਂ ਅਲੱਗ ਅਲੱਗ ਕੇਸਾ ਦੌਰਾਨ ਮਿਲੇ 5 ਮੋਬਾਈਲ ,
ਫਿਰੋਜ਼ਪੁਰ, 19 ਫਰਵਰੀ, 2024 (ਅਨੁਜ ਕੱਕੜ ਟੀਨੂੰ )
ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਅਤੇ ਜੇਲ ਕਰਮਚਾਰੀਆਂ ਵਲੋਂ 17 ਫਰਵਰੀ ਨੂੰ ਬੈਰਕ ਨੰਬਰ 11 ਦੀ ਤਲਾਸ਼ੀ ਦੌਰਾਨ ਹਵਾਲਾਤੀ ਮਲਕੀਤ ਸਿੰਘ ਕੋਲੋਂ 1 ਮੋਬਾਈਲ ਮਾਰਕਾ ਨੋਕੀਆ ਕੀ -ਪੇਡ ਸਮੇਤ ਸਿਮ ਕਾਰਡ ਬਰਾਮਦ ਹੋਇਆ ਅਤੇ 2 ਮੋਬਾਈਲ ਫੋਨ ਨੋਕੀਆ ਕੀ -ਪੇਡ ਸਮੇਤ ਬੈਟਰੀ ਅਤੇ ਬਿਨਾ ਸਿੰਮ ਕਾਰਡ ਲਵਾਰਿਸ ਹਾਲਤ ਚ ਬਰਾਮਦ ਕੀਤੇ ਗਏ ।
ਦੂਜੀ ਸ਼ਿਕਾਇਤ ਚ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਸਮੇਤ ਕਾਰਚਾਰਿਆ ਵਲੋਂ 18 ਫਰਵਰੀ ਨੂੰ ਜਦ ਸਵੇਰੇ 08 :45 ਬੈਰਕ ਨੰਬਰ 3 ਦੀ ਅਚਾਨਕ ਤਲਾਸ਼ੀ ਲਿੱਤੀ ਗਈ ਤਾ ਤਲਾਸ਼ੀ ਦੌਰਾਨ ਕੈਦੀ ਗੁਰਸ਼ੇਰ ਸਿੰਘ ਕੋਲੋਂ ਕਿ -ਪੇਡ ਮੋਬਾਈਲ ਫੋਨ ਬਿਨਾ ਸਿੰਮ ਕਾਰਡ ਬਰਾਮਦ ਹੋਇਆ ।
ਤੀਜੀ ਸ਼ਿਕਾਇਤ ਚ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਚ ਦੱਸਿਆ ਕਿ 18 ਫਰਵਰੀ ਨੂੰ ਓਹਨਾ ਅਤੇ ਓਹਨਾ ਦੀ ਟੀਮ ਵਲੋਂ ਬੀ ਕਲਾਸ ਚੱਕਿਆ ਦੀ ਤਲਾਸ਼ੀ ਲਈ ਗਈ ਤਾ ਤਲਾਸ਼ੀ ਦੌਰਾਨ ਹਵਾਲਾਤੀ ਸ਼ੁਬਮ ਕੋਲੋਂ ਮੋਬਾਈਲ ਫੋਨ ਨੋਕੀਆ ਕਿ -ਪੇਡ ਬਿਨਾ ਸਿੰਮ ਕਾਰਡ ਬਰਾਮਦ ਕੀਤਾ ਗਿਆ ।
ਤਫਤੀਸ਼ ਅਫਸਰ ਏ ਐਸ ਆਈ ਗੁਰਮੇਲ ਸਿੰਘ ਨੇ ਦਸਿਆ ਕੀ ਪੁਲਿਸ ਨੇ ਕੇਂਦਰੀ ਜੇਲ ਵਲੋਂ ਮਿਲਿਆ ਤਿੰਨਾਂ ਸ਼ਿਕਾਇਤਾਂ ਦੇ ਅਧਾਰ ਤੇ ਥਾਣਾ ਸਿਟੀ ਵਿਖੇ ਉਕਤ ਹਵਾਲਾਤੀ , ਕੈਦੀ ਅਤੇ ਨਾਮਾਲੂਮ ਵਿਅਕਤੀ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਤਿੰਨ ਅਲੱਗ ਅਲੱਗ ਕੇਸ ਦਰਜ ਕੀਤੇ ਹਨ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024