ਭੂਆ ਵਲੋਂ ਪੁੱਤ ਨਾਲ ਮਿਲ ਕੇ ਭਤੀਜੇ ਅਤੇ ਭਤੀਜ ਨੂੰਹ ਨੂੰ ਤੇਲ ਪਾ ਕੇ ਸਾੜਿਆ,
- 183 Views
- kakkar.news
- February 29, 2024
- Crime Punjab
ਭੂਆ ਵਲੋਂ ਪੁੱਤ ਨਾਲ ਮਿਲ ਕੇ ਭਤੀਜੇ ਅਤੇ ਭਤੀਜ ਨੂੰਹ ਨੂੰ ਤੇਲ ਪਾ ਕੇ ਸਾੜਿਆ,
ਫਿਰੋਜ਼ਪੁਰ 29 ਫਰਵਰੀ 2024 (ਅਨੁਜ ਕੱਕੜ ਟੀਨੂੰ)
ਥਾਣਾ ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਭੜਾਣਾ ਵਿਖੇ ਭੂਆ ਤੇ ਭਤੀਜੇ ਦਾ ਆਪਸੀ ਰਿਸ਼ਤਾ ਉਸ ਸਮੇ ਤਾਰ ਤਾਰ ਹੋ ਗਿਆ ਜਦ ਓਹਨਾ ਦੇ ਆਪਸੀ ਬੋਲ ਬੁਲਾਰੇ ਨੇ ਖੂਨੀ ਝੜਪ ਦਾ ਰੂਪ ਧਾਰਨ ਕਰ ਲਿਆ ।ਜਿੱਥੇ ਇਕ ਔਰਤ ਨੇ ਆਪਣੇ ਹੀ ਪੁੱਤ ਨਾਲ ਮਿਲ ਕੇ ਆਪਣੇ ਭਰਾ ਦੇ ਮੁੰਡੇ ਅਤੇ ਉਸਦੀ ਘਰਵਾਲੀ ਨੂੰ ਤੇਲ ਪਾ ਕੇ ਸਾੜ ਕੇ ਮਾਰ ਦੇਣ ਦੀ ਕੋਸ਼ਿਸ਼ ਕਰੇ ਜਾਨ ਦੀ ਖ਼ਬਰ ਸਮੇਂ ਆਈ ਹੈ । ਇਹ ਕਥਨ ਇਥੇ ਸਹੀ ਢੁਕਦਾ ਹੈ ਕਿ –
“ਹਮ ਸਬ ਕੁਛ ਕਰਕੇ ਗੁਨਹੇਗਾਰ ਹੋ ਗਏ “
“ਓਰ ਮੁਸ਼ਕੀਲੋ ਸੇ ਬਣੇ ਰਿਸ਼ਤੇ ਤਾਰ ਤਾਰ ਹੋ ਗਏ “
ਧਰਮਪ੍ਰੀਤ ਸਿੰਘ ਪੁੱਤਰ ਦਰਸ਼ਨ ਵਾਸੀ ਭੜਾਣਾ ਵਲੋਂ ਦੱਸਣ ਮੁਤਾਬਿਕ ਉਸ ਦੀ ਭੂਆ ਦਾ ਲੜਕਾ ਅਰਸ਼ਦੀਪ ਉਰਫ ਅਕਾਸ਼ ਪੁੱਤਰ ਨਿਰਮਲ ਸਿੰਘ 3 /4 ਦਿਨ ਪਹਿਲਾ ਕਿਸੇ ਲੜਕੀ ਨੂੰ ਭਜਾ ਕੇ ਓਹਨਾ ਦੇ ਘਰ ਲੈ ਕੇ ਆਇਆ ਸੀ ਤੇ ਮਿਤੀ 27 ਫਰਵਰੀ 2024 ਨੂੰ ਬੋਲ ਬੁਲਾਰਾ ਕਰਕੇ ਘਰੋਂ ਭੇਜ ਦਿੱਤਾ ਤੇ ਜਾਂਦਾ ਹੋਇਆ ਉਸ ਨੂੰ ਧਮਕੀ ਦੇ ਗਿਆ ਤੇ ਉਸ ਦੀ ਭੂਆ ਅਮਰਜੀਤ ਕੌਰ ਨੇ ਵੀ ਉਸ ਨੂੰ ਧਮਕੀਆਂ ਦਿੱਤੀਆਂ ਸੀ। ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਮਿਤੀ 28 ਫਰਵਰੀ 2024 ਨੂੰ ਸਵੇਰੇ 3 ਵਜੇ ਦੋਸ਼ੀ ਅਰਸ਼ਦੀਪ ਜੋ ਉਸ ਦੇ ਘਰ ਦੀ ਕੰਧ ਟੱਪ ਕੇ ਆਇਆ ਤੇ ਉਸ ’ਤੇ ਅਤੇ ਉਸ ਦੀ ਪਤਨੀ ਪੂਨਮ ’ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਬਚਾਅ ਲਾਇ ਰੌਲਾ ਪਾਇਆ ਤਾਂ ਆਂਢ ਗੁਆਂਢ ਦੇ ਲੋਕ ਆਏ ਤੇ ਅੱਗ ਬੁਝਾਉਣ ਲੱਗੇ ਅਤੇ ਉਨ੍ਹਾਂ ਦੀ ਅੱਗ ਬੁਝਾ ਕੇ ਓਹਨਾ ਦੋਵਾਂ ਜਿਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ।
ਸਬ ਇੰਸਪੈਕਟਰ ਹਰਦੇਵ ਸਿੰਘ ਨੇ ਦੱਸਿਆ ਕਿ ਧਰਮਪ੍ਰੀਤ ਸਿੰਘ ਅਤੇ ਉਸਦੀ ਪਤਨੀ ਪੂਨਮ ਜੋ ਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਜੇਰੇ ਇਲਾਜ਼ ਹਨ ,ਜਿਨ੍ਹਾਂ ਦੇ ਬਿਆਨਾਂ ਤੇ ਓਹਨਾ ਦੀ ਭੂਆ ਅਮਰਜੀਤ ਕੌਰ ਅਤੇ ਉਸਦੇ ਪੁੱਤਰ ਅਰਸ਼ਦੀਪ ਸਿੰਘ ਉਰਫ ਅਕਾਸ਼ ਖਿਲਾਫ ਆਈਪੀਸੀ ਦੀਆਂ 307, 326-ਏ, 450, 436, 506, 34 ਧਾਰਵਾਂ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ । ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ।

