ਹੁਣ ਸਾਬਕਾ ਕਾਂਗਰਸੀ MLA ਦੇ ਨਜ਼ਦੀਕੀਆਂ ਦੀ ਹੋਈ ਵੀਡੀਓ ਵਾਇਰਲ
- 210 Views
- kakkar.news
- March 2, 2024
- Crime Politics Punjab
ਹੁਣ ਸਾਬਕਾ ਕਾਂਗਰਸੀ MLA ਦੇ ਨਜ਼ਦੀਕੀਆਂ ਦੀ ਹੋਈ ਵੀਡੀਓ ਵਾਇਰਲ
ਫਿਰੋਜ਼ਪੁਰ 02 ਮਾਰਚ 2024 (ਅਨੁਜ ਕੱਕੜ ਟੀਨੂੰ)
ਬੀਤੇ ਦਿਨੀ ਵਾਇਰਲ ਹੋਈ ਵੀਡੀਓ ਤੇ ਵਿਵਾਦ ਅਜੇ ਰੁਕਿਆ ਹੀ ਨਹੀਂ ਸੀ ਕੇ ਅੱਜ ਇਕ ਨਵੀਂ ਵੀਡੀਓ ਸਾਮਣੇ ਆ ਗਈ ।ਹੈਰਾਨੀ ਵਾਲੀ ਗੱਲ ਤਾ ਇਹ ਹੈ ਕਿ ਪਿੱਛਲੀ ਵੀਡੀਓ ਵਿਚ ਜੇੜੇ ਚਿਹਰੇ ਨਜ਼ਰ ਆ ਰਹੇ ਸਨ ਉਹ ਮੂਜੂਦਾ AAP MLA ਦੇ ਨਜ਼ਦੀਕੀ ਦੱਸੇ ਜਾ ਰਹੇ ਸਨ ।ਅਤੇ ਜਿਹੜੀ ਆ ਨਵੀ ਵੀਡੀਓ ਵਾਇਰਲ ਹੋਈ ਹੈ ਇਸ ਵਿਚ ਜੋ ਚਿਹਰੇ ਨਜ਼ਰ ਆ ਰਹੇ ਹਨ ਉਹ ਸਾਬਕਾ ਕਾਂਗਰਸੀ MLA ਦੇ ਨਜ਼ਦੀਕੀ ਦੱਸੇ ਜਾ ਰਹੇ ਹਨ ।ਇਥੇ ਧਿਆਨਦੇਣ ਯੋਗ ਗੱਲ ਇਹ ਵੀ ਹੈ ਕਿ ਦੋਨੋ ਵੀਡੀਓ ਫਿਰੋਜ਼ਪੁਰ ਦੇ ਜ਼ੀਰੇ ਹਲਕੇ ਦੀ ਦੱਸੀ ਜਾ ਰਹੀ ਹੈ ।
ਥਾਣਾ ਜ਼ੀਰਾ ਵਿਖੇ ਸਬ ਇੰਸਪੈਕਟਰ ਸ਼ਰਨਜੀਤ ਸਿੰਘ ਵਲੋਂ ਵਾਇਰਲ ਹੋਈ ਵੀਡੀਓ ਦੇ ਅਧਾਰ ਤੇ ਅਕਾਸ਼ਦੀਪ ਸਿੰਘ ਉਰਫ ਰੂਬਲ, ਗੁਰਪਿੰਦਰ ਸਿੰਘ ਅਤੇ ਗੋਲੇ ਲੋਹਕੇ ਖਿਲਾਫ ਧਾਰਾ 188 ਦੇ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ।ਮਿਲੀ ਜਾਣਕਾਰੀ ਮੁਤਾਬਿਕ ਉਕਤ ਨੌਜਵਾਨ ਕਿਸੇ ਸਮਾਗਮ ਵਿਚ ਅਸਲੇ ਦੀ ਨੁਮਾਇਸ਼ ਤੇ ਹਥਿਆਰ ਦੀ ਦੁਰਵਰਤੋਂ ਕਰਦੇ ਦਿਖਾਈ ਦੇ ਰਹੇ ਸਨ। ਜਿਨਾਂ ਖਿਲਾਫ ਪੁਲਿਸ ਵਲੋਂ ਮਾਨਯੋਗ ਜਿਲਾ ਮੈਜਿਸਟਰੇਟ ਫਿਰੋਜ਼ਪੁਰ ਦੇ ਹੁਕਮ ਦੀ ਉਲੰਘਣਾ ਕਰਨ ਦੇ ਦੋਸ਼ ਚ ਮੁਕਦਮਾ ਦਰਜ ਕੀਤਾ ਗਿਆ ਹੈ ।
ਦੇਖਣਵਾਲੀ ਗੱਲ ਇਥੇ ਇਹ ਹੈ ਕਿ ਬੀਤੇ ਦਿਨ ਸਾਬਕਾ ਕਾਂਗਰਸੀ MLA ਜ਼ੀਰਾ ਵਲੋਂ ਆਮ ਆਦਮੀ ਪਾਰਟੀ ਦੇ MLA ਨੂੰ ਓਹਨਾ ਦੇ ਨਜ਼ਦੀਕੀਆਂ ਵਲੋਂ ਕਿਸੇ ਰਿੰਗ ਸੈਰੇਮਨੀ ਵਿਚ ਹਥਿਆਰਾਂ ਦੀ ਨੁਮਾਇਸ਼ ਕਰ ਅਸਲੇ ਦੀ ਦੁਰਵਰਤੋਂ ਕਰਨ ਵਾਲੀ ਵੀਡੀਓ ਬਾਰੇ ਆੜੇ ਹੱਥੋਂ ਲਿਆ ਸੀ ਅਤੇ 307 ਦੇ ਪਰਚੇ ਦੀ ਮੰਗ ਕੀਤੀ ਸੀ । ਅੱਜ ਆਪਣੇ ਇਹਨਾਂ ਨਜ਼ਦੀਕੀਆਂ ਦੇ ਅਸਲੇ ਦੀ ਦੁਰਵਰਤੋਂ ਵਾਲੀ ਵੀਡੀਓ ਬਾਰੇ ਉਹ ਕਿ ਕਹਿਣਗੇ ।
ਅਕਾਸ਼ਦੀਪ ਸਿੰਘ ਰੁੱਬਲ ਨਾਲ ਜਦ ਸੰਪਰਕ ਕੀਤਾ ਗਿਆ ਤਾ ਓਹਨਾ ਕਿਹਾ ਕਿ ਇਹ ਵੀਡੀਓ ਓਹਨਾ ਦੀ ਤਕਰੀਬਨ ਢੇਡ ਸਾਲ ਪੁਰਾਣੀ ਇਕ ਮੈਰਿਜ ਫੰਕਸ਼ਨ ਦੀ ਹੈ ਅਤੇ ਉਸ ਸਮੇ ਕਿਸੇ ਵੀ ਤਰ੍ਹਾਂ ਦਾ ਸਰਕਾਰ ਵਲੋਂ ਇੱਦਾ ਦੀ ਪਾਬੰਦੀ ਨਹੀਂ ਲੱਗੀ ਸੀ , ਓਹਨਾ ਇਹ ਵੀ ਕਿਹਾ ਕਿ ਇਹ ਮੌਜੂਦਾ ਸਰਕਾਰ ਨੇ ਸਿਆਸੀ ਲਾਹਾ ਲੈਣ ਲਈ ਮੇਰੀ ਪੁਰਾਣੀ ਵੀਡੀਓ ਵਾਇਰਲ ਕਰਿ ਹੈ ।
ਸਾਬਕਾ MLA ਕੁਲਬੀਰ ਸਿੰਘ ਜ਼ੀਰਾ ਨਾਲ ਵੀ ਇਸ ਮੁੱਦੇ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਓਹਨਾ ਨਾਲ ਸੰਪਰਕ ਨਹੀਂ ਹੋ ਸਕਿਆ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024