ਯੂਥ ਕਾਂਗਰਸ ਫਿਰੋਜ਼ਪੁਰ ਵਲੋਂ ਇਲੈਕਟੋਰਲ ਬੋੰਡ ਦੇ ਮਾਮਲੇ ਚ ਰੌਸ ਵਜੌ SBI ਬੈਂਕ ਦੇ ਬਾਹਰ ਕੀਤਾ ਪ੍ਰਦਰਸ਼ਨ
- 332 Views
- kakkar.news
- March 6, 2024
- Politics Punjab
ਯੂਥ ਕਾਂਗਰਸ ਫਿਰੋਜ਼ਪੁਰ ਵਲੋਂ ਇਲੈਕਟੋਰਲ ਬੋੰਡ ਦੇ ਮਾਮਲੇ ਚ ਰੌਸ ਵਜੌ SBI ਬੈਂਕ ਦੇ ਬਾਹਰ ਕੀਤਾ ਪ੍ਰਦਰਸ਼ਨ
ਫਿਰੋਜ਼ਪੁਰ, 6 ਮਾਰਚ, 2024 (ਅਨੁਜ ਕੱਕੜ ਟੀਨੂੰ)
ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿਚ ਯੂਥ ਕਾਂਗਰਸ ਵਲੋਂ ਅਲੱਗ ਅਲੱਗ ਸ਼ਹਿਰਾਂ ਚ SBI ਬੈਂਕਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਯੂਥ ਕਾਂਗਰਸ ਫਿਰੋਜ਼ਪੁਰ ਦੇ ਜਿਲ੍ਹਾ ਪ੍ਰਧਾਨ ਯਾਕੂਬ ਭੱਟੀ ਦੀ ਅਗਵਾਈ ਹੇਠ ਯੂਥ ਕਾਂਗਰਸ ਫਿਰੋਜ਼ਪੁਰ ਵਲੋਂ ਵੀ ਅੱਜ ਭਾਰੀ ਇਕੱਠ ਕਰਕੇ SBI ਬੈਂਕ ਸ਼ਹੀਦ ਊਧਮ ਸਿੰਘ ਚੌਂਕ ਦੇ ਸਾਹਮਣੇ ਇਲੈਕਟੋਰਲ ਬੋੰਡ ਦੇ ਮਾਮਲੇ ਚ ਰੌਸ ਵਜੌ ਪ੍ਰਦਰਸ਼ਨ ਕੀਤਾ ਗਿਆ ।
ਯੂਥ ਕਾਂਗਰਸ ਫਿਰੋਜ਼ਪੁਰ ਦੇ ਜਿਲ੍ਹਾ ਪ੍ਰਧਾਨ ਯਾਕੂਬ ਭੱਟੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵੇਰਵਿਆਂ ਨੂੰ ਛੁਪਾਉਣ ਲਈ ਬੈਂਕ ਨੂੰ ਢਾਲ ਵਜੋਂ ਵਰਤ ਰਹੀ ਹੈ। ਭੱਟੀ ਦੇ ਕਹਿਣ ਮੁਤਾਬਿਕ SBI ਨੇ ਸੁਪ੍ਰੀਮ ਕੋਰਟ ਤੋਂ 30 ਜੂਨ ਦਾ ਸਮਾਂ ਕਿਉਂ ਮੰਗਿਆ ਹੈ । ਓਹਨਾ ਇਹ ਵੀ ਕਿਹਾ ਕਿ ਐਸਬੀਆਈ ਸਿਰਫ਼ ਭਾਰਤ ਦਾ ਸਭ ਤੋਂ ਵੱਡਾ ਰਿਣਦਾਤਾ ਨਹੀਂ ਹੈ, ਇਹ ਇੱਕ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਬੈਂਕ ਹੈ। ਇਹ 48 ਕਰੋੜ ਬੈਂਕ ਖਾਤਿਆਂ ਦਾ ਸੰਚਾਲਨ ਕਰਦਾ ਹੈ । ਪੂਰੇ ਦੇਸ਼ ਵਿੱਚ ਅਤੇ ਭਾਰਤ ਤੋਂ ਬਾਹਰ ਲਗਭਗ 23,000 ਬ੍ਰਾਂਚਾਂ ਹਨ। ਅਤੇ SBI ਨੂੰ ਇਲੈਕਟੋਰਲ ਬਾਂਡਾਂ ਦਾ ਡਾਟਾ ਦੇਣ ਲਈ ਪੰਜ ਮਹੀਨੇ ਦਾ ਸਮਾਂ ਕਿਉਂ ਚਾਹੀਦਾ ਹੈ ਜਦ ਕਿ ਇਹ ਇੱਕ ਕਲਿੱਕ ਵਿੱਚ ਇਹ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਕਿ SBI ਵੀ ਭਾਜਪਾ ਨਾਲ ਰਲੀ ਹੋਈ ਹੈ ਯਾ ਭਾਜਪਾ ਕਿਸੇ ਆਪਣੇ ਖਾਸ ਦੇ ਨਾਮ ਆਉਣ ਤੋਂ ਡਰ ਰਹੀ ਹੈ ।
ਇਸ ਮੌਕੇ ਬਲੀ ਸਿੰਘ ਪ੍ਰਧਾਨ ਯੂਥ ਕਾਂਗਰਸ ਹਲਕਾ ਫਿਰੋਜ਼ਪੁਰ ਸ਼ਹਿਰੀ ਸ਼ਿਵਮ ਬਲਾਕ ਪ੍ਰਧਾਨ ਯੂਥ ਕਾਂਗਰਸ,ਜਿੰਦਰ ਸਰਪੰਚ ,ਲਾਡੀ ਸੋਢੇ ਵਾਲਾ ,ਲਲਿਤ ਲਾਲੀ ,ਸੁਖਦੇਵ ਸਰਪੰਚ, ਅਰੁਣ ਵਾਈਸ ਪ੍ਰਧਾਨ ਯੂਥ ਕਾਂਗਰਸ, ਪੁਨੀਤ ,ਰਾਜੂ , ਸਲੀਮ, ਜਿੰਦਰ ਆਦਿ ਹਾਜ਼ਰ ਰਹੇ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024