ਕਬੂਤਰ ਫੜਨ ਨੂੰ ਲੈਕੇ ਹੋਇਆ ਝਗੜਾ, 1 ਖਿਲਾਫ ਮਾਮਲਾ ਦਰਜ ।
- 144 Views
- kakkar.news
- April 18, 2024
- Crime Punjab
ਕਬੂਤਰ ਫੜਨ ਨੂੰ ਲੈਕੇ ਹੋਇਆ ਝਗੜਾ, 1 ਖਿਲਾਫ ਮਾਮਲਾ ਦਰਜ ।
ਫ਼ਿਰੋਜ਼ਪੁਰ, 18 ਅਪ੍ਰੈਲ 2024 (ਅਨੁਜ ਕੱਕੜ ਟੀਨੂੰ)
ਥਾਣਾ ਗੁਰੂਹਰਸਹਾਏ ਦੀ ਪੁਲਸ ਵਲੋਂ ਦੋ ਧਿਰਾਂ ਦੀ ਕਬੂਤਰ ਫੜਨ ਦੀ ਮਾਮੂਲੀ ਗੱਲ ਨੂੰ ਲੈ ਕੇ ਹੋਇ ਲੜਾਈ ਦੇ ਮਾਮਲੇ ਚ 1 ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਜਦਕਿ ਆਰੋਪੀ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ ।
ਗੁਰੂਹਰਸਹਾਏ ਥਾਣੇ ਦੇ ਅਧੀਨ ਆਉਂਦੇ ਪਿੰਡ ਛਾਂਗਾ ਰਾਏ ਉਤਾੜ ਵਿਖੇ ਕਬੂਤਰ ਫੜਨ ਨੂੰ ਲੈਕੇ ਹੋਏ ਝਗੜੇ ਕਾਰਨ ਪੁਲਿਸ ਵਲੋਂ 1 ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਿਕ ਬਲਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਚੱਕ ਛਾਂਗਾ ਰਾਏ ਹਿਠਾੜ ਦਾ ਲੜਕਾ ਹਰਮਨ ਸਿੰਘ ਪਿੰਡ ਦੇ ਲੜਕਿਆਂ ਨਾਲ ਨਹਿਰ ਦੇ ਪੁਲ ਲਾਗੇ ਖੇਡ ਰਿਹਾ ਸੀ ਤਾਂ ਕਿਸੇ ਬੱਚੇ ਨੇ ਆ ਕੇ ਦੱਸਿਆ ਕਿ ਹਰਜਿੰਦਰ ਸਿੰਘ ਉਰਫ ਡੌਗੀ ਜੋ ਹਰਮਨ ਸਿੰਘ ਦੀ ਕਬੂਤਰ ਫੜਣ ਨੂੰ ਲੈ ਕੇ ਕੁੱਟਮਾਰ ਕਰ ਰਿਹਾ ਹੈ, ਜਦ ਉਹ ਮੋਕਾ ਪਰ ਪੁੱਜਾ ਤਾਂ ਹਰਮਨ ਸਿੰਘ ਰੋ ਰਿਹਾ ਸੀ, ਉਸਨੇ ਨੇ ਆਪਣੇ ਲੜਕੇ ਨੂੰ ਨਾਲ ਲੈ ਕੇ ਹਰਜਿੰਦਰ ਸਿੰਘ ਦੇ ਘਰ ਗਏ, ਜਦ ਉਸਨੇ ਇਸ ਨੂੰ ਆਪਣੇ ਲੜਕੇ ਨੂੰ ਕੁੱਟਣ ਦਾ ਕਾਰਨ ਪੁੱਛਿਆ ਤਾਂ ਆਰੋਪੀ ਇੱਕ ਦਮ ਘਰ ਅੰਦਰੋਂ ਖੰਡਾ ਚੁੱਕ ਲਿਆਇਆ ਤੇ ਉਸ ਦੇ ਸਿਰ ਉਤੇ ਖੰਡੇ ਦਾ ਵਾਰ ਕੀਤਾ ਤੇ ਕੁੱਟਮਾਰ ਕੀਤੀ ਤੇ ਬਲਵਿੰਦਰ ਸਿੰਘ ਦੇ ਲੜਕੇ ਵੱਲੋਂ ਬਚਾਅ ਲਈ ਰੌਲਾ ਪਾਉਣ ਤੇ ਬਲਵਿੰਦਰ ਸਿੰਘ ਦਾ ਪਿਤਾ ਮੰਗਲ ਸਿੰਘ ਤੇ ਹੋਰ ਪਿੰਡ ਵਾਸੀ ਮੋਕਾ ਤੇ ਪੁੱਜ ਗਏ ਤਾਂ ਆਰੋਪੀ ਮੋਕਾ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ ।ਬਲਵਿੰਦਰ ਸਿੰਘ ਨੂੰ ਇਲਾਜ਼ ਲਈ ਸਿਵਲ ਹਸਪਤਾਲ ਫਿਰਤੋਜ਼ਪੁਰ ਵਿਖੇ ਦਾਖਿਲ ਕਰਵਾਇਆ ਗਿਆ , ਜਿਥੇ ਉਹ ਜ਼ੇਰੇ ਇਲਾਜ਼ ਹੈ ।


