ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰੀ ਮਾਸਟਰ ਟਰੈਨਰਜ਼ ਦੀ ਦੂਜੇ ਦਿਨ ਦੀ ਟਰੇਨਿੰਗ ਹੋਈ
- 119 Views
- kakkar.news
- March 15, 2024
- Punjab
ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰੀ ਮਾਸਟਰ ਟਰੈਨਰਜ਼ ਦੀ ਦੂਜੇ ਦਿਨ ਦੀ ਟਰੇਨਿੰਗ ਹੋਈ
ਫਿਰੋਜ਼ਪੁਰ 15 ਮਾਰਚ 2024 (ਅਨੁਜ ਕੱਕੜ ਟੀਨੂੰ)
ਆਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰਜ਼ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੂਜੇ ਦਿਨ ਦੀ ਟਰੇਨਿੰਗ ਹੋਈ, ਜਿਸ ‘ਚ ਫਿਰੋਜ਼ੁਪਰ ਡਵੀਜ਼ਨ ਨਾਲ ਸਬੰਧਤ ਮਾਸਟਰ ਟੇ੍ਨਰਾਂ ਸਮੇਤ ਇਨ੍ਹਾਂ ਜ਼ਿਲ੍ਹਿਆਂ ਖਰਚਾ ਮੋਨੀਟਰਿੰਗ ਨਾਲ ਸਬੰਧਤ ਸਾਰੀਆਂ ਟੀਮਾਂ ਜਿਵੇਂ ਕਿ ਵੀਡੀਓ ਸਰਵੇਖਣ ਟੀਮ, ਮੀਡੀਆ ਮਾਨੀਟਰਿੰਗ ਟੀਮ, ਫਲਾਇੰਗ ਸਕੂਐਡ ਟੀਮ, ਸਟੈਟਿਕ ਸਰਵੇਲੈਂਸ ਟੀਮ, ਵੀਡੀਓ ਦੇਖਣ ਵਾਲੀ ਟੀਮ, ਸਹਾਇਕ ਖ਼ਰਚਾ ਅਬਜਰਵਰ, ਲੇਖਾ ਟੀਮ, ਜ਼ਿਲ੍ਹਾ ਪੱਧਰੀ ਐਕਸਪੈੰਡੀਚਰ ਮਾਨੀਟਰਿੰਗ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਟੀਮ ਨਾਲ ਸਬੰਧਤ ਸਾਰੇ ਨੋਡਲ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹੋਏ। ਟਰੇਨਿੰਗ ਦੌਰਾਨ ਟੀਮਾਂ ਵੱਲੋਂ ਚੋਣਾਂ ਨਾਲ ਸਬੰਧਤ ਵੱਖ ਵੱਖ ਵਿਸ਼ਿਆਂ ਤੇ ਸਿਖਲਾਈ ਪ੍ਰਾਪਤ ਕੀਤੀ ਗਈ।
ਇਸ ਦੌਰਾਨ ਸਮੁਹ ਟੀਮਾਂ ਨੂੰ ਯੋਗਤਾ ਤੇ ਅਯੋਗਤਾ, ਨਾਮਜ਼ਦਗੀ ਪ੍ਰਕਿਰਿਆ, ਨਾਮਜ਼ਦਗੀਆਂ ਦੀ ਪੜਤਾਲ, ਚੋਣ ਖਰਚੇ ਦੀ ਨਿਗਰਾਨੀ ਤੇ ਜ਼ਿਲ੍ਹਾ ਚੋਣ ਮੈਨੇਜਮੈਂਟ ਪਲਾਨ (ਡੈਂਪ) ਸਬੰਧੀ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਤੇ ਨਿਯਮਾਂ ਆਦਿ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਦੂਜੇ ਦਿਨ ਦੀ ਟਰੇਨਿੰਗ ਦੌਰਾਨ ਐਸਡੀਐਮ ਗੁਰੂਹਰਸਹਾਏ ਗਗਨਦੀਪ ਅਤੇ ਏਸੀਐਫਏ ਹਰਜਸਦੀਪ ਸਿੰਘ ਨੇ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚੇ ਦੀ ਨਿਗਰਾਨੀ ਸਬੰਧੀ ਅਪਣਾਈ ਜਾਣ ਵਾਲੀ ਕਾਰਜਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਵੱਲੋਂ ਜ਼ਿਲ੍ਹਾ ਚੋਣ ਮੈਨੇਜਮੈਂਟ ਪਲਾਨ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ ਚਾਂਦ ਪ੍ਰਕਾਸ਼, ਸਵੀਪ ਦੇ ਜ਼ਿਲ੍ਹਾ ਕੁਆਰਡੀਨੇਟਰ ਡਾ. ਸਤਿੰਦਰ ਸਿੰਘ, ਡੀਡੀਐਫ ਸ੍ਰੀ ਸੋਰਬ ਕੁਮਾਰ, ਡੀਆਈਓ ਐਨਆਈਸੀ ਸ੍ਰੀ ਅਨਿਲ ਪਲਟਾ, ਡੀ.ਐਸ.ਐਮ ਸ੍ਰੀ ਚੇਤਨ ਸ਼ਰਮਾ, ਡੀਪੀਆਰਓ ਫਿਰੋਜ਼ਪੁਰ ਸ. ਅਮਰੀਕ ਸਿੰਘ, ਡੀਪੀਆਰਓ ਫਾਜ਼ਿਲਕਾ ਸ. ਭੁਪਿੰਦਰ ਸਿੰਘ ਬਰਾੜ, ਕਾਨੂੰਨਗੋ ਗਗਨਦੀਪ ਕੌਰ, ਸ. ਤਰਲੋਚਨ ਸਿੰਘ ਪ੍ਰੋਗਰਾਮਰ, ਸ੍ਰੀ ਰਾਜਿੰਦਰ ਕੁਮਾਰ, ਸ੍ਰੀ ਸੰਦੀਪ ਅਨੇਜਾ, ਪ੍ਰਿੰਸੀਪਲ ਸ.ਸੀ.ਸੈ.ਸ ਸ. ਜਗਦੀਪ ਪਾਲ ਸਿੰਘ ਆਦਿ ਹਾਜ਼ਰ ਸਨ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026