ਸੀ.ਆਈ.ਏ ਸਟਾਫ ਨੇ 4 ਵਿਅਕਤੀਆਂ ਨੂੰ 100 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
- 103 Views
- kakkar.news
- March 26, 2024
- Crime Punjab
ਸੀ.ਆਈ.ਏ ਸਟਾਫ ਨੇ 4 ਵਿਅਕਤੀਆਂ ਨੂੰ 100 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
ਫ਼ਿਰੋਜ਼ਪੁਰ, 26 ਮਾਰਚ -2024 ( ਅਨੁਜ ਕੱਕੜ ਟੀਨੂੰ)
ਫ਼ਿਰੋਜ਼ਪੁਰ ਸੀ.ਆਈ.ਏ ਸਟਾਫ ਨੇ 4 ਵਿਅਕਤੀਆਂ ਨੂੰ 100 ਗ੍ਰਾਮ ਹੈਰੋਇਨ ਅਤੇ ਦਿੱਲੀ ਨੰਬਰ ਵਾਲੀ ਕਾਰ ਸਮੇਤ ਕਾਬੂ ਕੀਤਾ ਹੈ।
ਸੀ.ਆਈ.ਏ ਸਟਾਫ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਅਤੇ ਗਸ਼ਤ ਦੌਰਾਨ ਜਦੋ ਦਾਣਾ ਮੰਡੀ ਫਿਰੋਜ਼ਪੁਰ ਪਾਸ ਪੁੱਜੇ ਤਾ ਇਕ ਕਾਰ ਟਯੋਟਾ ਕੋਰੇਲਾ ਦਿੱਲ੍ਹੀ ਨੰਬਰ ਚਲਦੀ ਹਾਲਤ ਵਿਚ ਖੜੀ ਦਿਖਾਈ ਦਿੱਤੀ, ਜਿਸਨੂੰ ਪੁਲਿਸ ਪਾਰਟੀ ਵਲੋਂ ਸ਼ੱਕ ਦੀ ਬਿਨਾਹ ਤੇ ਸਵਾਰ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਤਾ ਕਾਰ ਦੇ ਡੈਸ਼ਬੋਰਡ ਵਿੱਚੋ ਹੈਰੋਇਨ ਬਰਾਮਦ ਹੋਈ , ਜਿਸਦਾ ਵਜ਼ਨ 100 ਗ੍ਰਾਮ ਸੀ।ਪੁਲਿਸ ਵਲੋਂ ਵਿਅਕਤੀਆਂ ਨੂੰ ਕਾਬੂ ਕਰਕੇ ਨਾਮ ਪਤੇ ਪੁੱਛੇ ਤਾ ਉਕਤ ਵਿਅਕਤੀਆਂ ਨੇ ਆਪਣੇ ਨਾਮ ਗੁਰਪ੍ਰੀਤ ਸਿੰਘ ਉਰਫ ਮਨਿੰਦਰ ਪੁੱਤਰ ਦਰਸ਼ਨ ਸਿੰਘ ਵਾਸੀ ਥਾਂਦੇ ਵਾਲਾ ਵਾਸੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਰਕੇਸ਼ ਬਜਾਜ ਪੁੱਤਰ ਤਿਲਕ ਰਾਜ ਵਾਸੀ ਦਿੱਲੀ ਗੇਟ ਜਿਲਾ ਫਿਰੋਜ਼ਪੁਰ, ਹਰਜਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਮੱਖੂ ਜਿਲ੍ਹਾ ਫਿਰੋਜ਼ਪੁਰ ਅਤੇ ਸਲੀਮ ਤੇਜੀ ਪੁੱਤਰ ਸਲਵਿੰਦਰ ਵਾਸੀ ਨੇੜੇ ਦੁਸ਼ਿਹਰਾ ਗਰਾਊਂਡ ਜਿਲ੍ਹਾ ਫਿਰੋਜ਼ਪੁਰ ਦੱਸਿਆ ।
ਪੁਲਿਸ ਵਲੋਂ ਕਾੱਬੂ ਕੀਤੇ ਵਿਅਕਤੀਆਂ ਖਿਲਾਫ NDPS ACT ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


