ਅੱਜ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਬੱਚਿਆਂ ਨੂੰ ਸਲਾਨਾ ਨਤੀਜੇ ਸੁਣਾਏ ਗਏ।
- 332 Views
- kakkar.news
- March 28, 2024
- Education Punjab
ਅੱਜ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਬੱਚਿਆਂ ਨੂੰ ਸਲਾਨਾ ਨਤੀਜੇ ਸੁਣਾਏ ਗਏ।
ਫਿਰੋਜ਼ਪੁਰ 28 ਮਾਰਚ 2024 (ਅਨੁਜ ਕੱਕੜ ਟੀਨੂੰ )
ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਅੱਜ ਇੱਕ ਗ੍ਰੈਜੂਏਸ਼ਨ ਸੈਰੇਮਨੀ ਅਤੇ ਇਨਾਮ ਵੰਡ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੱਚਿਆਂ ਦੇ ਸਲਾਨਾ ਨਤੀਜੇ ਬੱਚਿਆਂ ਨੂੰ ਸੁਣਾਏ ਗਏ ।ਇਸ ਮੌਕੇ ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ SMC ( ਸਕੂਲ ਮੇਨਜਮੈਂਟ ਕਮੇਟੀ) ਦੇ ਮੇਮ੍ਬਰ ਸਾਹਿਬਾਨ ਵੀ ਹਾਜ਼ਿਰ ਸਨ ।ਜਿਨ੍ਹਾਂ ਵਲੋਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ।
ਸਕੂਲ ਮੁਖੀ ਸ਼੍ਰੀ ਸੰਦੀਪ ਟੰਡਨ ਵਲੋਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਕਿਹਾ ਗਿਆ ।ਅਤੇ ਭਵਿੱਖ ਵਿਚ ਅੱਗੇ ਵੱਧਣ ਲਈ ਚੰਗੇ ਅਤੇ ਸਫਲ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ ਗਿਆ। ਓਹਨਾ ਕਿਹਾ ਕਿ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਕਹਿਣੇ ਚ ਰਹਿਣਾ ਚਾਹੀਦਾ ਹੈ , ਚੰਗੀ ਸੰਗਤ ਚ ਰਹਿਣਾ ਚਾਹੀਦਾ ਹੈ ਅਤੇ ਇਕ ਚੰਗੇ ਇਨਸਾਨ ਬਣਨ ਲਈ ਚੰਗੇ ਗੁਣਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ।
ਸ਼੍ਰੀ ਟੰਡਨ ਵਲੋਂ ਆਪਣੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਗਿਆ ਕਿ ਬੱਚੇ ਪ੍ਰਮਾਤਮਾ ਵਲੋਂ ਦਿੱਤੇ ਗਏ ਖਾਸ ਤੋਹਫੇ ਨਾਲ ਲੈਸ ਹੁੰਦੇ ਹਨ ਜਿਵੇਂ ਕਿ ਪ੍ਰਤਿਭਾ ਅਤੇ ਗੁਣ, ਅਤੇ ਇਕ ਅਧਿਆਪਕ ਦਾ ਕੰਮ ਹੈ ਕਿ ਓਹਨਾ ਦੀ ਪ੍ਰਤਿਭਾ ਅਤੇ ਗੁਣਾਂ ਨੂੰ ਵਧੀਆ ਟਿਊਨ ਕਰਨ ਅਤੇ ਓਹਨਾ ਨੂੰ ਸਹੀ ਸਮਰੱਥਾ ਦੇ ਅਨੁਸਾਰ ਵਿਕਸਿਤ ਕਰਨ ਵਿਚ ਓਹਨਾ ਦੀ ਮਦਦ ਕਰਨ । ਕਿਓਂਕਿ ਇਕ ਚੰਗੀ ਸਿੱਖਿਆ ਹੀ ਸਾਡੀ ਸ਼ਖ਼ਸੀਅਤ ਵਿੱਚ ਗੁਣਾਂ ਨੂੰ ਨਿਖਾਰਦੀ ਹੈ।
ਸਕੂਲ ਮੁਖੀ ਅਤੇ ਅਤੇ ਸਟਾਫ ਵਲੋਂ ਸਾਰੇ ਸਿਖਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਜਿਵੇਂ ਕਾਪੀਆਂ, ਪੇਂਸਲਾ, ਇਰੇਜ਼ਰ ਸ਼ਾਪਨਰ ਆਦਿ ਵੰਡੇ ਗਏ । ਜੋ ਬੱਚੇ ਪਹਿਲੇ ਦੂਜੇ ਜਾਂ ਤੀਜੇ ਸਥਾਨ ਤੇ ਆਏ ਸਨ ਉਹਨਾਂ ਨੂੰ ਸਟੇਸ਼ਨਰੀ ਤੋਂ ਇਲਾਵਾ ਵੀ ਹੋਰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਜਿਵੇਂ ਗਿੱਧਾ ਅਤੇ ਭੰਗੜੇ ਵੀ ਪੇਸ਼ ਕੀਤਾ ਗਿਆ। ਛੋਟੇ ਬੱਚਿਆਂ ਵਲੋਂ ਡਾਂਸ ਪ੍ਰਤੀਯੋਗਿਤਾ ਪੇਸ਼ ਕੀਤੀ ਗਈ ।ਜੇਤੂ ਬੱਚਿਆਂ ਨੂੰ ਅਲੱਗ ਤੋਰ ਤੇ ਇਨਾਮ ਵੰਡ ਕੇ ਓਹਨਾ ਦਾ ਹੌਸਲਾ ਵੀ ਵਧਾਇਆ ਗਿਆ । ਇਸ ਮੌਕੇ ਸਕੂਲ ਸਟਾਫ ਵਿੱਚ ਪੂਜਾ ਜੋਸ਼ੀ, ਨੀਰੂ ਕੱਕੜ , ਸ਼ਿਵਾਲੀ ਮੋਂਗਾ ਅਤੇ ਅਪਰਾਜਿਤਾ ਸੇਤੀਆ ਤੋਂ ਇਲਾਵਾ ਕੂਕ ਕੰਮ ਹੈਲਪਰ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ

