ਕੇਂਦਰੀ ਜੇਲ ਵਿਖੇ ਸ਼ਰਾਰਤੀ ਅਨਸਰਾਂ ਦੇ ਮਨਸੂਬੇ ਹੋਏ ਨਾਕਾਮ ,ਬਰਾਮਦ ਹੋਏ ਜੇਲ ਚ ਸੁੱਟੇ 13 ਪੈਕੇਟ
- 100 Views
- kakkar.news
- March 29, 2024
- Crime Punjab
ਕੇਂਦਰੀ ਜੇਲ ਵਿਖੇ ਸ਼ਰਾਰਤੀ ਅਨਸਰਾਂ ਦੇ ਮਨਸੂਬੇ ਹੋਏ ਨਾਕਾਮ ,ਬਰਾਮਦ ਹੋਏ ਜੇਲ ਚ ਸੁੱਟੇ 13 ਪੈਕੇਟ
ਫ਼ਿਰੋਜ਼ਪੁਰ, 29 ਮਾਰਚ, 2024 (ਅਨੁਜ ਕੱਕੜ ਟੀਨੂੰ )
ਕੈਦੀਆਂ ਨੂੰ ਜੇਲ ਚ ਨਸ਼ਾ ਪਹੁੰਚਾਉਣ ਲਈ ਸ਼ਰਾਰਤੀ ਅਨਸਰਾਂ ਵਲੋਂ ਜੇਲ੍ਹ ਅੰਦਰ ਪੈਕੇਟ ਸੁਟੇ ਜਾਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਪਰ ਕੇਂਦਰੀ ਜੇਲ ਵਿਖੇ ਸ਼ਰਾਰਤੀ ਅਨਸਰਾਂ ਦੀਆ ਮਨਸੂਬਿਆਂ ਤੇ ਉਸ ਵੇਲੇ ਪਾਣੀ ਫਿਰ ਗਿਆ ਜਦੋ ਜੇਲ ਅੰਦਰ ਸੁੱਟੇ ਪੈਕਟਾਂ ਨੂੰ ਪੁਲਿਸ ਵਲੋਂ ਬਰਾਮਦ ਕੀਤਾ ਗਿਆ 25 ਮਾਰਚ ਅਤੇ 26 ਮਾਰਚ ਨੂੰ ਜੇਲ ਵਿਚ ਪਾਬੰਦੀਸ਼ੁਦਾ ਸਮਾਨ ਨਾਲ ਭਰੇ 13 ਪੈਕਟ ਸੁੱਟੇ ਗਏ। ਬਾਹਰੋਂ ਸੁੱਟੇ 13 ਪੈਕਟਾਂ ਵਿੱਚੋ ਖੋਲਣ ਤੇ ਓਹਨਾ ਵਿੱਚੋ 243 ਤੰਬਾਕੂ ਦੇ ਪੈਕਟ, 2 ਸਿਗਰਟ ਦੇ ਪੈਕਟ, 4 ਕੀਪੈਡ ਮੋਬਾਈਲ, ਇਕ ਟੱਚ ਸਕਰੀਨ ਮੋਬਾਈਲ, ਇਕ ਚਾਰਜਰ, ਅਡਾਪਟਰ ਵਾਲਾ , ਚਾਰਜਰ ਅਤੇ ਦੋ ਡਾਟਾ ਕੇਬਲ ਬਰਾਮਦ ਹੋਏ।
ਹਾਲ ਹੀ ਵਿਚ ਪੈਰੋਲ ‘ਤੇ ਵਾਪਸ ਆਏ ਇਕ ਕੈਦੀ ਦੇ ਸਰੀਰ ਵਿੱਚੋ ਤਿੰਨ ਪੈਕਟ ਬਰਾਮਦ ਕੀਤੇ ਗਏ ਸਨ। ਇੰਨਾ ਹੀ ਨਹੀਂ ਤਿੰਨ ਮਹੀਨਿਆਂ ਦੌਰਾਨ 104 ਪੈਕੇਟ ਜੇਲ੍ਹ ਵਿੱਚ ਸੁੱਟੇ ਗਏ, ਜਿਨ੍ਹਾਂ ਵਿੱਚ ਅੱਜ ਦੇ 13 ਪਾਬੰਦੀਸ਼ੁਦਾ ਵਸਤੂਆਂ ਦੇ ਪੈਕੇਟ ਵੀ ਸ਼ਾਮਿਲ ਸਨ।
ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਦੀ ਸ਼ਿਕਾਇਤ ਦੇ ਅਧਾਰ ਤੇ ਤਫਤੀਸ਼ ਅਫਸਰ ਬਲਵਿੰਦਰ ਸਿੰਘ ਵਲੋਂ ਨਾਮਾਲੂਮ ਵਿਅਕਤੀ ਖਿਲਾਫ PRISON ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ


