ਬਜ਼ੁਰਗ ਮਹਿਲਾ ਨਾਲ ਹੋਈ ਲੁੱਟ ,ਘਟਨਾ CCTV ਚ ਹੋਈ ਕੈਦ
- 352 Views
- kakkar.news
- March 29, 2024
- Crime Punjab
ਬਜ਼ੁਰਗ ਮਹਿਲਾ ਨਾਲ ਹੋਈ ਲੁੱਟ ,ਘਟਨਾ CCTV ਚ ਹੋਈ ਕੈਦ
ਫਿਰੋਜ਼ਪੁਰ 29 ਮਾਰਚ 2024 (ਅਨੁਜ ਕੱਕੜ ਟੀਨੂੰ )
ਪੁਲਿਸ “ਸੁਸਤ ਅਤੇ ਲੁਟੇਰੇ ਚੁਸਤ ” ਫਿਰੋਜ਼ਪੁਰ ਚ ਆਏ ਦਿਨ ਚੋਰੀ ਜਾਂ ਲੁੱਟਾਂ ਖੋਹਾਂ ਦਾ ਹੋਣਾ ਹੁਣ ਆਮ ਜਿਹੀ ਗੱਲ ਜਾਪਦੀ ਹੈ । ਚੋਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੋਂਸਲੇ ਇਹਨੇ ਬੁਲੰਦ ਹਨ ਕੇ ਉਹ ਖੁਲੇਆਮ ਸੜਕਾਂ ਤੇ ਘੁੰਮਦੇ ਹਨ ਅਤੇ ਰਸਤੇ ਜਾ ਰਹੇ ਰਾਹਗੀਰਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਦੇ ਹਨ।ਓਹਨਾ ਦੇ ਦਿਲਾਂ ਚ ਰਹਿਮ ਨਾਮ ਦੀ ਰੱਤੀ ਭਰ ਵੀ ਜਗ੍ਹਾ ਨਹੀਂ ਹੁੰਦੀ ਉਹ ਇਹ ਨਹੀਂ ਦੇਖਦੇ ਕਿ ਜਿਸਨੂੰ ਓਹਨਾ ਲੁੱਟਿਆ ਕਿ ਉਹ ਕੋਈ ਛੋਟਾ ਬੱਚਾ ਹੈ ਜਾਂ ਕੋਈ ਬਜ਼ੁਰਗ। ਪਿਛਲੇ ਸਾਲ ਹੀ ਲੁਟੇਰਿਆਂ ਵਲੋਂ ਇਕ ਛੋਟੀ ਬੱਚੀ ਨੂੰ ਫਿਰੋਜ਼ਪੁਰ ਦੇ ਪੁੱਲ ਉਪਰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਸੀ ਜਿਸ ਕਰਕੇ ਉਸ ਲੜਕੀ ਦੀ ਚੇਨ ਖੋਂਹ ਕੀਤੀ ਗਈ ਸੀ, ਜਿਸ ਕਰਕੇ ਉਸ ਲੜਕੀ ਦੇ ਗਲੇ ਤੇ ਘੰਬੀਰ ਚੋਟ ਲੱਗੀ ਤੇ ਅੱਜ ਤੱਕ ਉਸਦੀ ਆਵਾਜ਼ ਵਾਪਿਸ ਨਹੀਂ ਆ ਸਕੀ।ਅਜਿਹਾ ਹੀ ਇਕ ਵਾਕਿਆ ਫਿਰੋਜ਼ਪੁਰ ਛਾਵਣੀ ਵਿਖੇ ਇਕ ਬਜ਼ੁਰਗ ਮਹਿਲਾ ਨਾਲ ਵਾਪਰਿਆ ਹੈ ।
ਬੀਤੇ ਦਿਨ 28 ਮਾਰਚ 2024 ਨੂੰ ਸ਼ਾਮ 6:00 ਵਜੇ ਦੇ ਕਰੀਬ ਸੰਤ ਲਾਲ ਰੋਡ ਫਿਰੋਜ਼ਪੁਰ ਛਾਵਣੀ ਵਿਖੇ ਰਘਬੀਰ ਸਿੰਘ ਨਾਮਕ ਬਜ਼ੁਰਗ ਵਿਅਕਤੀ ਆਪਣੀ ਪਤਨੀ ਨੂੰ ਡਾਕਟਰ ਕੋਲੋਂ ਦਿਖਾ ਕੇ ਵਾਪਿਸ ਆ ਰਿਹਾ ਸੀ , ਜਿਵੇ ਹੀ ਉਸਨੇ ਗੱਡੀ ਚ ਬੈਠਣ ਲਈ ਆਪਣੀ ਕਾਰ ਦਾ ਦਰਵਾਜਾ ਖੋਲਿਆ ਹੀ ਸੀ ਕੇ ਅਚਾਨਕ ਦੋ ਵਿਅਕਤੀ ACTIVA ਸਕਟੂਰ ਤੇ ਸਵਾਰ ਹੋ ਕੇ ਆਏ ਅਤੇ ਓਹਨਾ ਰਘਵੀਰ ਸਿੰਘ ਦੀ ਪਤਨੀ ਕੋਲੋਂ ਪਰਸ ਖੋਹ ਕੇ ਲੈ ਗਏ ।ਰਘਬੀਰ ਸਿੰਘ ਜੀ ਦੇ ਦੱਸਣ ਮੁਤਾਬਿਕ ਪਰਸ ਇਹਨੀ ਜ਼ੋਰ ਨਾਲ ਖਿੱਚਿਆ ਕੇ ਜਿਸ ਨਾਲ ਓਹਨਾ ਦੀ ਪਤਨੀ ਸੜਕ ਤੇ ਮੂਧੇ ਮੂੰਹ ਡਿੱਗ ਗਈ ਅਤੇ ਬੇਹੋਸ਼ ਹੋ ਗਈ ।ਓਹਨਾ ਨੇ ਕਿਹਾ ਕਿ ਅਸੀਂ ਰੌਲ਼ਾ ਵੀ ਪਾਇਆ ਅਤੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਤੇਜ਼ੀ ਨਾਲ ਭੱਜ ਗਏ ।
ਰਘਬੀਰ ਸਿੰਘ ਨੇ ਇਹ ਵੀ ਦਸਿਆ ਕਿ ਆਪਣੀ ਪਤਨੀ ਦੀ ਹਾਲਤ ਖਰਾਬ ਹੁੰਦੀਆਂ ਵੇਖ ਉਹ ਉਸਨੂੰ ਨੇੜਲੇ ਡਾਕਟਰ ਕੋਲ ਲੈ ਗਏ ਜਿਥੇ ਡਾਕਟਰ ਵਲੋਂ ਓਹਨਾ ਨੂੰ ਮੈਡੀਕਲ ਮੱਦਦ ਵੀ ਦਿੱਤੀ ਗਈ ਅਤੇ ਐਸਰੇ ਵੀ ਕੀਤੇ ਗਏ ।
ਰਘਬੀਰ ਸਿੰਘ ਨੇ ਦਸਿਆ ਕਿ ਓਹਨਾ ਦੀ ਪਤਨੀ ਦੇ ਪਰਸ ਵਿਚ 15000 ਤੋਂ 18000 ਤਕ ਦਾ ਕੈਸ਼ ਅਤੇ ਘਰ ਦੀਆਂ ਚਾਬੀਆਂ ਅਤੇ ਜਰੂਰੀ ਦਸਤਾਵੇਜ਼ ਸਨ ।ਓਹਨਾ ਇਸ ਸੰਬੰਧੀ 100 ਨੰਬਰ ਤੇ ਸ਼ਿਕਾਇਤ ਵੀ ਦਰਜ ਕਰਵਾਈ ਹੈ । ਓਹਨਾ ਕਿਹਾ ਕਿ ਓਹਨਾ ਕੋਲ ਇਸ ਸਾਰੀ ਘਟਨਾ ਦੀ ਓਥੇ ਪਾਸ ਲਗੇ CCTV ਦੀ ਫੁਟੇਜ਼ ਵੀ ਹੇਗੀ ਹੈ ।ਓਹਨਾ ਪੁਲਿਸ ਪ੍ਰਸ਼ਾਸ਼ਨ ਅੱਗੇ ਗੁਹਾਰ ਲਗਾਂਦੇ ਹੋਏ ਅਤੇ ਇਨਸਾਫ ਦੀ ਮੰਗ ਕਰਦੇ ਹੋਏ ਪੁਲਿਸ ਨੂੰ ਆਰੋਪੀਆਂ ਨੂੰ ਜਲਦ ਤੋਂ ਜਲਦ ਫੜੇ ਜਾਣ ਦੀ ਮੰਗ ਕੀਤੀ ਹੈ ।
ਇਥੇ ਦੱਸਣਯੋਗ ਗੱਲ ਇਹ ਵੀ ਹੈ ਕਿ ਕੇ ਫਿਰੋਜ਼ਪੁਰ ਚ ਆਏ ਦਿਨ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਵੇ ਇਸ ਮਹੀਨੇ 9 ਮਾਰਚ ਨੂੰ ਇਕ ਪੱਤਰਕਾਰ ਜਗਦੀਸ਼ ਕੁਮਾਰ ਅਤੇ ਉਸਦੀ ਪਤਨੀ ਤੇ ਵੀ ਲੁੱਟ ਹੋਈ ਸੀ ਜਿਸ ਨਾਲ ਜਗਦੀਸ਼ ਕੁਮਾਰ ਦੇ ਸੱਟਾ ਵੀ ਲੱਗਿਆ ਸਨ ਅਤੇ ਹੱਥ ਤੇ ਫਰੈਕਚਰ ਵੀ ਹੋਇਆ ਸੀ ।ਜਗਦੀਸ਼ ਵਲੋਂ ਉਸ ਚੋਰ ਦੀ ਪਛਾਣ ਹੋਣ ਬਾਅਦ ਵੀ ਅੱਜ 20 ਦਿਨ ਹੋ ਗਏ ਪਰ ਚੋਰ ਪੁਲਿਸ ਦੀ ਗ੍ਰਿਫਤ ਚੋ ਬਾਹਰ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024