S B S ਸਟੇਟ ਯੂਨੀਵਰਸਿਟੀ ਸਟਾਫ ਵੱਲੋਂ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖਿਲਾਫ ਮਹਿਲਾਵਾਂ ਵੀ ਭੁੱਖ ਹੜਤਾਲ ਤੇ ਬੈਠੀਆ।
- 188 Views
- kakkar.news
- April 4, 2024
- 1
- Politics Punjab
S B S ਸਟੇਟ ਯੂਨੀਵਰਸਿਟੀ ਸਟਾਫ ਵੱਲੋਂ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖਿਲਾਫ ਮਹਿਲਾਵਾਂ ਵੀ ਭੁੱਖ ਹੜਤਾਲ ਤੇ ਬੈਠੀਆ।
ਫ਼ਿਰੋਜ਼ਪੁਰ, 04 ਅਪ੍ਰੈਲ 2024 ( ਅਨੁਜ ਕੱਕੜ ਟੀਨੂੰ)
ਸ਼ਹੀਦ ਭਗਤ ਸਿੰਘ ਜੀ ਦਾ ਨਾਮ ਲੈ ਕੇ ਬਣੀ ਸਰਕਾਰ ਦੇ ਰਾਜ ਦੌਰਾਨ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦਾ ਸਟਾਫ ਪਿਛਲੇ ਸਤ ਮਹੀਨੇ ਤੋਂ ਤਨਖਾਹਾਂ ਤੋਂ ਵਾਂਝਾ ਚੈਲ ਰਿਹਾ ਹੈ। ਆਪ ਸਰਕਾਰ ਨੇ 2022 ਵਿੱਚ ਯੂਨੀਵਰਸਿਟੀ ਦੀ ਸਲਾਨਾ ਗਰਾਂਟ 15 ਕਰੋੜ ਤੋਂ ਵਧਾ ਕੇ ਦੁਗਣੀ ਕਰਨ ਦਾ ਐਲਾਨ ਕੀਤਾ ਸੀ। ਪ੍ਰੰਤੂ ਸਰਕਾਰ ਹਰ ਸਾਲ ਵਾਅਦੇ ਤੋਂ ਮੁੱਕਰ ਜਾਂਦੀ ਹੈ। ਇਸ ਸਾਲ ਦੇ ਬਜਟ ਵਿੱਚ ਵੀ ਯੂਨੀਵਰਸਿਟੀ ਦੀ ਗਰਾਂਟ ਦੇ ਵਾਧੇ ਬਾਰੇ ਸਰਕਾਰ ਵੱਲੋਂ ਦੱਸਿਆ ਨਹੀਂ ਜਾ ਰਿਹਾ ਹੈ। ਨਵੇਂ ਬਣੇ ਵਾਈਸ ਚਾਂਸਲਰ ਡਾਕਟਰ ਸੁਸ਼ੀਲ ਮਿੱਤਲ ਵੱਲੋਂ ਪੈਂਡਿੰਗ ਤਨਖਾਹਾਂ ਲਈ ਸਪੈਸ਼ਲ ਗਰਾਂਟ ਜਾਰੀ ਕਰਵਾਉਣ ਦਾ ਵਾਅਦਾ ਕੀਤਾ ਸੀ ਉਹ ਵੀ ਪੂਰਾ ਨਹੀਂ ਕਰਵਾ ਸਕੇ। ਇਸ ਲਈ ਸਮੂਹ ਸਟਾਫ 14 ਮਾਰਚ ਤੋਂ ਕਲਮ ਛੋੜ ਹੜਤਾਲ ਤੇ ਚਲ ਰਿਹਾ ਹੈ। ਜੋਆਇੰਟ ਐਕਸ਼ਨ ਕਮੇਟੀ ਨੇ ਦੱਸਿਆ ਕਿ ਨਾ ਤਾਂ ਸਰਕਾਰ ਨੂੰ ਮੁਲਾਜ਼ਮਾਂ ਦੀ ਤਨਖਾਹ ਦੇਣ ਦੀ ਚਿੰਤਾ ਹੈ ਅਤੇ ਨਾ ਹੀ ਵਿਦਿਆਰਥੀਆਂ ਦੀ ਪੜਾਈ ਅਤੇ ਭਵਿੱਖ ਦੀ ਪਰਵਾਹ ਹੈ।
ਯੂਨੀਵਰਸਿਟੀ ਸਟਾਫ ਵੱਲੋਂ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੂਸਰੇ ਦਿਨ ਵੀ ਜਾਰੀ ਰਹੀ। ਅੱਜ ਦੀ ਭੁੱਖ ਹੜਤਾਲ ਵਿੱਚ ਮਹਿਲਾ ਪ੍ਰੋਫੈਸਰ ਡਾ. ਵੈਸ਼ਾਲੀ ਗੋਇਲ ਅਤੇ ਮੈਡਮ ਅਮਨਪ੍ਰੀਤ ਕੌਰ ਬੈਠੇ। ਲੰਚ ਸਮੇਂ ਦੌਰਾਨ ਸਮੂਹ ਸਟਾਫ ਵੱਲੋਂ ਗੇਟ ਰੈਲੀ ਕੱਢੀ ਗਈ ਅਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਗਈ। ਉਹਨਾਂ ਨੇ ਦੱਸਿਆ ਜਦੋਂ ਤੱਕ ਸਰਕਾਰ ਤਨਖਾਹ ਦੀ ਗਰਾਂਟ ਵਧਾਉਣ ਬਾਰੇ ਪੱਤਰ ਜਾਰੀ ਨਹੀਂ ਕਰਦੀ ਇਹ ਭੁੱਖ ਹੜਤਾਲ ਚਲਦੀ ਰਹੇਗੀ। ਭੁੱਖ ਹੜਤਾਲ ਦੌਰਾਨ ਕਿਸੇ ਵੀ ਅਣਸੁਖਾਵੀ ਘਟਨਾ ਲਈ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ। ਬੁਲਾਰੇ ਨੇ ਇਹ ਵੀ ਕਿਹਾ ਕਿ ਅੱਜ ਇਸ ਭੁੱਖ ਹੜਤਾਲ ਨੂੰ ਦੂਸਰਾ ਦਿਨ ਵੀ ਬੀਤ ਚਲਿਆ , ਪਰ ਸਰਕਾਰ ਵਲੋਂ ਅਜੇ ਤਕ ਕੋਈ ਵੀ ਉਮੀਦ ਦੀ ਕਿਰਨ ਇਹਨਾਂ ਮੁਲਾਜ਼ਮਾਂ ਲਈ ਨਜ਼ਰ ਨਹੀਂ ਆਈ । ਓਹਨਾ ਸਰਕਾਰ ਨੂੰ ਕਿਹਾ ਕਿ ਉਹ ਓਹਨਾ ਨਾਲ ਮਤਰੇਈ ਮਾਂ ਵਾਲਾ ਸਲੂਕ ਨਾ ਕਰਨ ਉਹ ਵੀ ਇਸੇ ਸਰਕਾਰ ਦੇ ਮੁਲਾਜ਼ਾਮ ਹਨ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024
Comment (1)
Sunny madaan
05 Apr 2024ਪੱਤਰਕਾਰ ਸਾਹਿਬ, ਇਹ ਵੀ ਦਸਿਆ ਕਰੋ ਕਿ ਤਨਖਾਹਾਂ ਕਉ ਨਹੀ ਮਿਲ ਰਹੀਆਂ ਕਿਉੰਕਿ ਪਿੱਛਲੇ ਲੰਮੇ ਸਮੇਂ ਤੋ ਚਲ ਰਹੇ ਘੋਟਾਲੇ ਤੇ ਭ੍ਰਿਸ਼ਟਾਚਾਰ ਦੇ ਜਵਾਬ ਵੀ ਇਹ ਲੋਕ ਨਹੀ ਦੇ ਰਹੇ ਜੌ ਪੰਜਾਬ ਸਰਕਾਰ ਇਹਨਾ ਤੋਂ ਪੁੱਛ ਰਹੀ ਹੈਂ ਪਿੱਛਲੇ ਦੋ ਸਾਲਾਂ ਤੋ ਇਹਨਾ ਦਾ ਕੈਸ਼ੀਅਰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਬਰਖਾਸਤ ਹੈ ਉਸ ਤੇ F.I.R ਲਈ ਤਾ ਕਦੇ ਇਹਨਾ ਮੁਲਾਜ਼ਮਾਂ ਨੇ ਕਦੇ ਧਰਨਾ ਨਹੀਂ ਦਿੱਤਾ ਸਗੋਂ corrupt ਸਾਥੀਆ ਦਾ ਪੂਰਾ ਸਾਥ ਦਿੱਤਾ ਹੈ। ਤੇ ਅਜੇ ਵੀ ਇਹ ਢਾਈ ਲੱਖ ਤਨਖਾਹ ਵਾਲੇ ਅਹੰਕਾਰ ਵਿਚ ਆਮ ਲੋਕਾਂ ਨਾਲ ਧੱਕਾ ਕਰਦੇ ਹਨ ਤੇ ਆਪਣੀ ਕੰਟੀਨ ਵਿਚ ਸ਼ਰਾਬ ਵੇਚਦੇ ਹਨ ਤੇ ਸਰਕਾਰ ਨੂੰ ਵਿਦਿਆਰਥੀਆ ਦੇ ਭੱਵਿਖ ਦਾ ਵਾਸਤਾ ਦਿੰਦੇ ਹਨ।