20 ਦਸੰਬਰ ਨੂੰ ਤੁੱਲੀ ਵਾਲੀ ਗਲੀ ਵਿੱਚ ਹੋਈ ਸਨੈਚਿੰਗ ਦੀ ਘਟਨਾ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਆਸ਼ੂ
- 487 Views
- kakkar.news
- December 23, 2024
- Crime
20 ਦਸੰਬਰ ਨੂੰ ਤੁੱਲੀ ਵਾਲੀ ਗਲੀ ਵਿੱਚ ਹੋਈ ਸਨੈਚਿੰਗ ਦੀ ਘਟਨਾ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਆਸ਼ੂ
ਫਿਰੋਜ਼ਪੁਰ, 23 ਦਸੰਬਰ 2024 (ਅਨੁਜ ਕੱਕੜ ਟੀਨੂੰ)
20 ਦਸੰਬਰ ਨੂੰ ਫਿਰੋਜ਼ਪੁਰ ਦੀ ਤੁੱਲੀ ਵਾਲੀ ਗਲੀ ਵਿੱਚ ਹੋਈ ਸਨੈਚਿੰਗ ਦੀ ਘਟਨਾ ਵਿੱਚ ਫਿਰੋਜ਼ਪੁਰ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਵਿਅਕਤੀ ਕੋਲੋਂ ਇੱਕ ਮੋਟਰਸਾਈਕਲ ਅਤੇ ਦੋ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਐੱਸ ਪੀ ਨਵੀਨ ਕੁਮਾਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਟੀਮ ਨੇ ਇਹ ਕਾਰਵਾਈ ਕੀਤੀ ਅਤੇ ਆਸ਼ੂ ਪੁਰਾਣਾ ਅਪਰਾਧੀ ਨਿਕਲਾ, ਜਿਸ ਦਾ ਪਤਾ ਨੇੜੇ ਮਾਤਾ ਨਹਿਰਾਂ ਵਾਲੀ ਮਮਦੋਟ ਦੱਸਿਆ ਗਿਆ ਹੈ। ਉਸ ਤੋਂ ਬਿਨਾ ਨੰਬਰੀ ਮੋਟਰਸਾਈਕਲ “ਸਪਲੈਡਰ ਪਲੱਸ” ਰੰਗ ਸਿਲਵਰ, ਜਿਸਦਾ ਚੈਂਸੀ ਨੰਬਰ MBLHA 10 CGGHH 41973 ਅਤੇ ਦੋ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ। ਇੱਕ ਮੋਬਾਇਲ ਫੋਨ ਵੀਵੋ ਹੈ ਜਿਸਦੇ IMEI ਨੰਬਰ 1-866297043115679 ਅਤੇ 2-866297043115661 ਹਨ, ਅਤੇ ਦੂਜਾ ਮੋਬਾਇਲ ਫੋਨ ਊਪੋ ਹੈ ਜੋ ਬੰਦ ਹੈ।
ਆਸ਼ੂ ਨੇ ਪੁੱਛਤਾਛ ਦੌਰਾਨ ਮੰਨਿਆ ਕਿ 20 ਦਸੰਬਰ ਨੂੰ ਉਸ ਨੇ ਫਿਰੋਜ਼ਪੁਰ ਦੇ ਤੁੱਲੀ ਗਲੀ ਵਿੱਚ ਇੱਕ ਲੇਡੀ ਪਾਸੇ ਪਰਸ ਖੋਹ ਕਰਨ ਨਾਲ ਨਾਲ ਮੋਟਰਸਾਈਕਲ ਨਾਲ 50-60 ਮੀਟਰ ਤੱਕ ਉਸ ਨੂੰ ਘਸੀਟਿਆ ਸੀ। ਇਹ ਘਟਨਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਈ।
ਪੁਲਿਸ ਨੇ ਇਹ ਵੀ ਦੱਸਿਆ ਕਿ ਆਸ਼ੂ ਉੱਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਫਿਰੋਜ਼ਪੁਰ ਦੇ ਥਾਣਾ ਸਦਰ ਵਿੱਚ ਉਸ ਖਿਲਾਫ ਸਨੈਚਿੰਗ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ (ਮੁਕੱਦਮਾ ਨੰਬਰ 304, ਮਿਤੀ 22-12-2024 ਅਧੀਨ ਧਾਰਾ 303(2), 304(2), 317(2))


