ਫਿਰੋਜ਼ਪੁਰ ਜਿਲ੍ਹੇ ਵਿਚ ਕੁੱਲ 25,845 ਲਾਇਸੈਂਸੀ ਹਥਿਆਰ, ਹੁਣ ਤਕ ਜਮ੍ਹਾ ਹੋਏ 16,496
- 104 Views
- kakkar.news
- April 6, 2024
- Articles Politics Punjab
ਫਿਰੋਜ਼ਪੁਰ ਜਿਲ੍ਹੇ ਵਿਚ ਕੁੱਲ 25,845 ਲਾਇਸੈਂਸੀ ਹਥਿਆਰ, ਹੁਣ ਤਕ ਜਮ੍ਹਾ ਹੋਏ 16,496
ਫਿਰੋਜ਼ਪੁਰ 06 ਅਪ੍ਰੈਲ 2024 (ਅਨੁਜ ਕੱਕੜ ,ਟੀਨੂੰ)
ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤੇ ਦੇ ਐਲਾਨ ਤੋਂ ਬਾਅਦ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸਲਾ ਧਾਰਕਾਂ ਨੂੰ ਆਪਣੇ ਆਪਣੇ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਸੀ । ਜਿਸ ਕਰਕੇ ਨਜ਼ਦੀਕੀ ਪੁਲਿਸ ਥਾਣਿਆਂ ਜਾਂ ਗੰਨ ਹਾਊਸਾਂ ਕੋਲ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਜ਼ਿਲ੍ਹੇ ਵਿੱਚ 25,845 ਲਾਇਸੈਂਸੀ ਹਥਿਆਰਾਂ ਦੇ ਮੁਕਾਬਲੇ ਹੁਣ ਤੱਕ 16496 ਜਮਾ ਕਰਵਾਏ ਜਾ ਚੁੱਕੇ ਹਨ।
16 ਮਾਰਚ ਨੂੰ ਚੋਣ ਕਮਿਸ਼ਨ ਵਲੋਂ ਲੋਕਸਭਾ ਚੋਣਾਂ ਦੀਆਂ ਤਰੀਕਾਂ ਐਲਾਨਿਆ ਗਈਆਂ ਸਨ । ਪੰਜਾਬ ਵਿੱਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ, ਰਾਜ ਦੇ ਸਮੂਹ ਜ਼ਿਲ੍ਹਾ ਚੋਣ ਅਫ਼ਸਰਾਂ (ਡੀ.ਈ.ਓ.) ਨੇ ਹੁਕਮ ਜਾਰੀ ਕਰਕੇ ਜਨਤਾ ਨੂੰ ਆਪਣੇ ਲਾਇਸੰਸੀ ਹਥਿਆਰਾਂ ਨੂੰ ਜਮਾ ਕਰਵਾਉਣ ਦੇ ਨਿਰਦੇਸ਼ ਦਿੱਤੇ ਅਤੇ ਜਮਾਂ ਨਾ ਕਰਨ ਦੀ ਸੂਰਤ ਚ ਜੁਰਮਾਨੇ ਜਾਂ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਵੀ ਕਿਹਾ । ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ 4 ਅਪ੍ਰੈਲ ਦਿੱਤੀ ਗਈ ਸੀ ਪਰ ਹੁਣ ਤੱਕ ਸਿਰਫ 64 ਫੀਸਦੀ ਹਥਿਆਰ ਹੀ ਜਮ੍ਹਾ ਕਰਵਾਏ ਗਏ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਥਿਆਰ ਜਮ੍ਹਾ ਨਾ ਕਰਵਾਉਣ ਵਾਲਿਆਂ ਖਿਲਾਫ ਕੇਸ ਦਰਜ ਕਰਨ ਅਤੇ ਲਾਇਸੈਂਸ ਰੱਦ ਕਰਨ ਲਈ ਧਾਰਾ 188 ਸੀਆਰਪੀਸੀ ਤਹਿਤ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ।
ਲਾਇਸੰਸ ਧਾਰਕ ਆਪਣੇ ਅਸਲਾ ਜਿਲੇ ਦੇ 14 ਥਾਣਿਆਂ ਅਤੇ 17 ਗੰਨ ਹਾਊਸਾਂ ਵਿੱਚ ਜਮ੍ਹਾ ਕਰਵਾ ਸਕਦੇ ਹਨ। ਪ੍ਰਾਈਵੇਟ ਗੰਨ ਹਾਊਸ ਮਾਲਕ ਸਟੋਰੇਜ ਚਾਰਜਿਜ਼ ਵਜੋਂ 200 ਰੁਪਏ ਪ੍ਰਤੀ ਮਹੀਨਾ ਵਸੂਲ ਕਰਨਗੇ।ਹੁਣ ਤੱਕ 1533 ‘ਚੋਂ 1010 ਆਰਿਫ ਕੇ ਥਾਣੇ ਅਧੀਨ, ਫਿਰੋਜ਼ਪੁਰ ਛਾਉਣੀ ‘ਚ 733 ‘ਚੋਂ 510, ਫਿਰੋਜ਼ਪੁਰ ਸਿਟੀ ‘ਚ 2027 ‘ਚੋਂ 1271, ਥਾਣਾ ਸਦਰ ਫਿਰੋਜ਼ਪੁਰ ‘ਚ 2013 ‘ਚੋਂ 1443, ਘੱਲ ਖੁਰਦ ‘ਚ 1810’ਚੋਂ 1080 ,ਕੁਲਗੜੀ 2159 ਚੋ 1262 ਜਮ੍ਹਾ ਕਰਵਾਏ ਗਏ ਹਨ। ਮਮਦੋਟ 2066 ਚੋ 1266, ਤਲਵੰਡੀ ਭਾਈ ‘ਚ 832 ‘ਚੋ 640, ਜ਼ੀਰਾ ‘ਚ 1075 ਚੋ 618, ਮੱਖੂ ‘ਚ 1734
ਚੋ 1146 , ਮੱਲਾਂਵਾਲਾ ‘ਚ 2831 ਚੋ 1783 , ਗੁਰੂਹਰਸਹਾਏ ਚ 2395 ਚੋ 1340 ਅਤੇ ਲਾਖੋਂ ਕੇ ਬਹਿਰਾਮ 1875 ਚੋ 1083 ਲਾਇਸੰਸ ਅਸਲਾ ਧਾਰਕਾਂ ਨੇ ਹਥਿਆਰ ਜਮ੍ਹਾ ਕਰਵਾਏ ਗਏ ਹਨ। ਕੁੱਲ ਮਿਲਾ ਕੇ 25,845 ਵਿੱਚੋਂ 16,496 ਜਮਾਂ ਹੋ ਚੁੱਕੇ ਹਨ, ਜੋ ਕਿ 63.82 ਫੀਸਦੀ ਬਣਦਾ ਹੈ।
ਜਿਲਾ ਚੋਣ ਕਮਿਸ਼ਨਰ ਕੰਮ ਡੀ ਸੀ ਰਾਜੇਸ਼ ਧੀਮਾਨ ਨੇ ਦਸਿਆ ਕਿ 60 ਫੀਸਦੀ ਤੋਂ ਵੱਧ ਹਥਿਆਰ ਜਮ੍ਹਾ ਹੋ ਚੁਕੇ ਹਨ ਅਤੇ ਬਾਕੀ ਦੇ ਵੀ ਜਮਾ ਹੋ ਰਹੇ ਹਨ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024