ਆਪਣੇ ਖੇਤਾਂ ਚ ਉਗਾਏ ਸੀ 15 ਕਿਲੋ ਪੋਸਤ ਦੇ ਪੌਦੇ, ਮਾਮਲਾ ਦਰਜ
- 173 Views
- kakkar.news
- April 6, 2024
- Crime Punjab
ਆਪਣੇ ਖੇਤਾਂ ਚ ਉਗਾਏ ਸੀ 15 ਕਿਲੋ ਪੋਸਤ ਦੇ ਪੌਦੇ, ਮਾਮਲਾ ਦਰਜ
ਫਿਰੋਜ਼ਪੁਰ 06 ਅਪ੍ਰੈਲ 2024 (ਅਨੁਜ ਕੱਕੜ ,ਟੀਨੂੰ)
ਲੋਕਸਭਾ ਚੋਣਾਂ 2024 ਦੌਰਾਨ ਪੰਜਾਬ ਚ ਹਰ ਪਾਸੇ ਨਸ਼ੇ ਨੂੰ ਲੈ ਕੇ ਬੜੀ ਸਖਤੀ ਵਰਤੀ ਜਾ ਰਹੀ ਹੈ। ਭਾਵੇ ਨਾਜਾਇਜ਼ ਸ਼ਰਾਬ ਹੋਵੇ ਜਾ ਫਿਰ ਹੈਰੋਇਨ ਅਫੀਮ ਜਾ ਫਿਰ ਡੋਡੇ ਅਤੇ ਜਾਂ ਫਿਰ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ।ਐਸ ਐਸ ਪੀ ਫਿਰੋਜ਼ਪੁਰ ਵਲੋਂ ਨਸ਼ਾ ਤਸਕਰਾਂ , ਸਮਾਜ ਵਿਰੋਧੀ ਅਨਸਰਾਂ, ਸ਼ਰਾਰਤੀ ਅਨਸਰਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂ ਰਹੀ ਹੈ ਅਤੇ ਇਸ ਲਈ ਵੱਖ ਵੱਖ ਥਾਵਾਂ ਤੇ ਟੀਮਾਂ ਬਣਾਇਆ ਗਈਆਂ ਹਨ ਜੋ ਮੁਸਤੈਦੀ ਨਾਲ ਪੂਰੇ ਏਰੀਆ ਚ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ ।
ਪੰਜਾਬ ਚ ਨਸ਼ੇ ਦੀ ਤਸਕਰੀ ਦੇ ਨਾਲ ਨਾਲ ਹੁਣ ਪੰਜਾਬ ਵਿਚ ਨਸ਼ੇ ਦੀ ਖੇਤੀ ਵੀ ਕੀਤੀ ਜਾ ਰਹੀ ਹੈ । ਪਿੱਛਲੇ ਦਿਨ ਪੁਲਿਸ ਨੇ ਕਾਰਵਾਈ ਕਰਦਿਆਂ 15 ਕਿਲੋ ਹਰੇ ਬੁਟੇ ਪੋਸਤ ਦੀ ਖੇਤੀ ਕਰਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ ।
ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕੇ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੌਰਾਨ ਟੀ ਪੁਆਇੰਟ ਆਰਿਫ਼ ਕੇ ਪਾਸ ਮਜੂਦ ਸਨ ਤਾਂ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਬਲਵੀਰ ਸਿੰਘ ਪੁੱਤਰ ਨੰਦ ਸਿੰਘ ਵਾਸੀ ਆਰਿਫ਼ ਕੇ ਨੇ ਆਪਣੇ ਘਰ ਦੇ ਪਿਛਲੇ ਪਾਸੇ ਪੋਸਤ ਦੀ ਖੇਤੀ ਕੀਤੀ ਹੌਈ ਹੈ । ਪੁਲਿਸ ਪਾਰਟੀ ਦੁਆਰਾ ਜਦੋ ਮੋਕੇ ਤੇ ਰੇਡ ਕੀਤੀ ਗਈ ਤੇ ਮੋਕੇ ਤੇ 15 ਕਿਲੋ ਹਰੇ ਪੌਦੇ ਪੋਸਤ ਦੇ ਬਰਾਮਦ ਹੋਏ ।
ਤਫਤੀਸ਼ ਅਫਸਰ ਵਲੋਂ ਬਲਵੀਰ ਸਿੰਘ ਪੁੱਤਰ ਨੰਦ ਸਿੰਘ ਵਾਸੀ ਆਰਿਫ਼ ਕੇ ਨੂੰ ਗਿਰਫ਼ਤਾਰ ਕਰ ਉਸ ਦੇ ਖਿਲਾਫ NDPS ਐਕਟ ਦੀਆਂ ਅਲੱਗ ਅੱਲਗ ਧਾਰਵਾਂ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ ।


