ਫਿਰੋਜ਼ਪੁਰ ਪੁਲਿਸ ਨੇ ਜਿਲ੍ਹੇ ਦੀਆ ਵੱਖ ਵੱਖ ਥਾਵਾਂ ਤੋਂ 590 ਲੀਟਰ ਲਾਹਣ ਅਤੇ 130 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ
- 78 Views
- kakkar.news
- April 8, 2024
- Crime Punjab
ਫਿਰੋਜ਼ਪੁਰ ਪੁਲਿਸ ਨੇ ਜਿਲ੍ਹੇ ਦੀਆ ਵੱਖ ਵੱਖ ਥਾਵਾਂ ਤੋਂ 590 ਲੀਟਰ ਲਾਹਣ ਅਤੇ 130 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ
ਫ਼ਿਰੋਜ਼ਪੁਰ, 08 ਅਪ੍ਰੈਲ 2024 ( ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਐਸ ਐਸ ਪੀ ਸੋਮਿਆਂ ਮਿਸ਼ਰਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਤਸਕਰਾਂ , ਸਮਾਜ ਵਿਰੋਧੀ ਅਨਸਰਾਂ, ਸ਼ਰਾਰਤੀ ਅਨਸਰਾਂ ਅਤੇ ਨਾਜਾਇਜ਼ ਸ਼ਰਾਬ ਵੇਚਣ ਜਾ ਖਰੀਦਣ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸ ਪੀ ਡੀ ਰਣਧੀਰ ਕੁਮਾਰ ਨਾਲ ਮਿਲ ਕੇ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਫਿਰੋਜ਼ਪੁਰ ਜਿਲ੍ਹੇ ਅੰਦਰ ਆਉਂਦੇ ਅਲੱਗ ਅਲੱਗ ਥਾਣਿਆਂ ਵਲੋਂ ਵੱਖ ਵੱਖ ਥਾਵਾਂ ਤੇ ਰੇਡ ਕਰਕੇ ਕਰੀਬ 590 ਲੀਟਰ ਲਾਹਣ ਅਤੇ 130 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ।
ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਯਤੀਮਖ਼ਾਨਾ ਪਾਸ ਮੌਜੂਦ ਸਨ ਤਾ ਗੁਪਤ ਸੂਚਨਾ ਮਿਲੀ ਕੇ ਇਕ ਵਿਅਕਤੀ ਨਾਜਾਇਜ਼ ਸ਼ਰਾਬ ਵੇਚਣ ਦਾ ਆਦਿ ਹੈ ਅਤੇ ਇਸ ਸਮੇ ਲੋਕੋ ਸ਼ੇਡ ਰੇਲਵੇ ਫਾਟਕ ਕੋਲ ਨਾਜਾਇਜ਼ ਸ਼ਰਾਬ ਡੀ ਕੇਨੀ ਰੱਖ ਕੇ ਬੈਠਾ ਗ੍ਰਹਕਾ ਡੀ ਉਡੀਕ ਕਰ ਰਿਹਾ ਹੈ । ਪੁਲਿਸ ਵਲੋਂ ਜਦ ਉਕਤ ਜਗ੍ਹਾ ਤੇ ਰੇਡ ਕਰੀ ਗਈ ਤਾ ਆਰੋਪੀ ਕੋਲੋਂ 15 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ।ਆਰੋਪੀ ਦਾ ਨਾਮ ਪੁੱਛਣ ਤੇ ਉਸਨੇ ਆਪਣਾ ਨਾਮ ਆਸ਼ਕ ਉਰਫ ਕਾਲਾ ਪੁੱਤਰ ਨੱਥੂ ਰਾਮ ਵਾਸੀ 28 ਲੋਕੋ ਸ਼ੇਡ ਬਸਤੀ ਟੈਂਕਾਂਵਾਲੀ ਦੱਸਿਆ।
ਦੂਜੀ ਜਗ੍ਹਾ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਥਾਣਾ ਜ਼ੀਰਾ ਸਦਰ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਪਿੰਡ ਬੰਡਾਲਾ ਨੋ ਬੰਬ ਵਿਖੇ ਇਕ ਵਿਅਕਤੀ ਦੇ ਘਰ ਰੇਡ ਕਰੀ ਤਾ ਉਸ ਘਰੋਂ 90 ਲੀਟਰ ਲਾਹਣ ਬਰਾਮਦ ਹੋਈ। ਪੁਲਿਸ ਨੂੰ ਵੇਖ ਕੇ ਆਰੋਪੀ ਓਥੋਂ ਫਰਾਰ ਹੋ ਗਿਆ । ਪੁਲਿਸ ਨੇ ਫਰਾਰ ਆਰੋਪੀ ਗੁਰਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਹੈ ।
ਤੀਸਰੇ ਮਾਮਲੇ ਚ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਥਾਣਾ ਜ਼ੀਰਾ ਸਦਾਰ ਨੂੰ ਮੁਖਬਰ ਵਲੋਂ ਇਤੇਲਾਹ ਮਿਲੀ ਕੇ ਇਕ ਵਿਅਕਤੀ ਸ਼ਰਾਬ ਕਸੀਦ ਕਰਨ ਦਾ ਆਦਿ ਹੈ ਅਤੇ ਇਸ ਸਮੇ ਰੋਡ ਬਹਿਕ ਗੁਜਰਾਂ ਵਿਖੇ ਸ਼ਰਾਬ ਕਸੀਦ ਕਰਕੇ ਵੇਚਦਾ ਹੈ ਇਸ ਸਮੇ ਬੁੱਟਰ ਰੋਸ਼ਨ ਰੋਡ ਤੇ ਖੜ੍ਹਾ ਹੈ ।ਪੁਲਿਸ ਵਲੋਂ ਜਦ ਉਕਤ ਜਗ੍ਹਾ ਤੇ ਰੇਡ ਕਰੀ ਤਾ ਆਰੋਪੀ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਸੁਖਦੇਵ ਵਾਸੀ ਬਹਿਕ ਗੁਜਰਾਂ ਕੋਲੋਂ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ।
ਚੋਥੇ ਮਾਮਲੇ ਚ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਥਾਣਾ ਸਦਰ ਜ਼ੀਰਾ ਨੇ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਗੁਰਲਾਭ ਸਿੰਘ ਉਰਫ ਲੱਭੀ ਪੁੱਤਰ ਜੋਗਿੰਦਰ ਸਿੰਘ ਵਾਸੀ ਕੱਚਰਭੰਨ ਦੇ ਘਰ ਰੇਡ ਕਰੀ ਤਾ ਉਕਤ ਵਿਅਕਤੀ ਕੋਲੋਂ 25 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਹੋਈ ।
ਪੰਜਵੇ ਮਾਮਲੇ ਚ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਥਾਣਾ ਮੱਖੂ ਪੁਲਿਸ ਪਾਰਟੀ ਨੂੰ ਮੁਖਬਰ ਵਲੋਂ ਸੂਚਨਾ ਮਿਲੀ ਕਿ ਅਮਰਜੀਤ ਕੌਰ ਪਤਨੀ ਰੇਸ਼ਮ ਸਿੰਘ ਵਾਸੀ ਨਿਜ਼ਾਮਦੀਨ ਵਾਲਾ ਸ਼ਰਾਬ ਨਜਾਇਜ਼ ਕਾਸਿਦ ਕਰਕੇ ਵੇਚਣ ਦੀ ਆਦੀ ਹੈ । ਜੇਕਰ ਹੁਣੇ ਇਸ ਦੇ ਘਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੀ ਹੈ । ਪੁਲਿਸ ਪਾਰਟੀ ਦੁਆਰਾ ਜਦ ਇਸ ਦੇ ਘਰ ਤੇ ਰੇਡ ਕੀਤੀ ਗਈ ਤਾਂ ਅਮਰਜੀਤ ਕੌਰ ਮੋਕਾ ਤੋਂ ਫਰਾਰ ਹੋ ਗਈ ਤੇ ਮੋਕਾ ਪਰ 500 ਲੀਟਰ ਲਾਹਣ ਅਤੇ 50 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਹੋਈ ।
ਪੁਲਿਸ ਵਲੋਂ ਫੜੇ ਗਏ ਉਕਤ ਆਰੋਪੀਆਂ ਖਿਲਾਫ EXCISE ਐਕਟ ਦੀਆ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲੀਤਾ ਗਿਆ ਹੈ , ਅਤੇ ਅਗਲੇਰੀ ਕਾਰਵਾਈ ਜਾਰੀ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024