ਫਿਰੋਜ਼ਪੁਰ ਪੁਲਿਸ ਵਲੋਂ ਕਰੋੜਾਂ ਦੀ ਨਸ਼ੇ ਦੀ ਖੇਪ ਨੂੰ ਕੀਤਾ ਅੱਗ ਹਵਾਲੇ
- 79 Views
- kakkar.news
- April 16, 2024
- Crime Punjab
ਫਿਰੋਜ਼ਪੁਰ ਪੁਲਿਸ ਵਲੋਂ ਕਰੋੜਾਂ ਦੀ ਨਸ਼ੇ ਦੀ ਖੇਪ ਨੂੰ ਕੀਤਾ ਅੱਗ ਹਵਾਲੇ
ਫਿਰੋਜ਼ਪੁਰ 16 ਅਪ੍ਰੈਲ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਐਸ ਐਸ ਪੀ ਸੋਮਿਆਂ ਮਿਸ਼ਰਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੁਲਿਸ ਨੇ ਅੱਜ ਕਰੋੜਾਂ ਦੀ ਨਸ਼ੇ ਦੀ ਖੇਪ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ ਹੈ । ਐਸ ਐਸ ਪੀ ਫਿਰੋਜ਼ਪੁਰ ਨੇ ਮੀਡਿਆ ਨੂੰ ਜਾਣਕਾਰੀ ਦੇਂਦਿਆਂ ਕਿਹਾ ਕਿ ਇਹ ਨਸ਼ਾ ਪੁਲਿਸ ਵਲੋਂ ਅਲੱਗ ਅਲੱਗ 55 ਕੇਸਾਂ ਵਿਚ ਫੜਿਆ ਗਿਆ ਸੀ , ਜਿਸ ਵਿਚ ਤਕਰੀਬਨ 06 ਕਿੱਲੋ 675 ਗ੍ਰਾਮ ਹੈਰੋਇਨ, 52 ਕਿੱਲੋ 550 ਗ੍ਰਾਮ ਪੋਸਤ, 1160 ਨਸ਼ੀਲੀਆਂ ਗੋਲੀਆ ਅਤੇ 595 ਗ੍ਰਾਮ ਨਸ਼ੀਲਾ ਪਾਉਡਰ ਸ਼ਾਮਿਲ ਸੀ। ਜਿਸ ਨੂੰ ਐੱਨ ਡੀ ਪੀ ਸੀ ਐਕਟ ਦੇ ਨਿਯਮਾਂ ਤਹਿਤ ਜਿਲਾ ਲੈਵਲ ਡਰੱਗ ਡਿਸਪੋਜ਼ੇਬਲ ਕਮੇਟੀ ਵਲੋਂ ਅੱਗ ਲਾ ਕੇ ਸਵਾ ਕਰ ਦਿੱਤਾ ਗਿਆ ਹੈ ।
ਸ੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ, ਐਸ.ਐਸ.ਪੀ ਫਿਰੋਜ਼ਪੁਰ ਜੀ ਦੀ ਅਗਵਾਈ ਹੇਠ ਸ਼੍ਰੀ ਰਣਧੀਰ ਕੁਮਾਰ, ਆਈ.ਪੀ.ਐਸ, ਕਪਤਾਨ ਪੁਲਿਸ (ਇੰਨ:) ਫਿਰੋਜਪੁਰ, ਸ੍ਰੀ ਬਲਕਾਰ ਸਿੰਘ ਡੀ.ਐਸ.ਪੀ (ਡੀ) ਦੀ ਹਾਜਰੀ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਜੀ ਦੀ ਹਦਾਇਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਨਸ਼ੀਲੇ ਪਦਾਰਥ ਤਲਫ ਕੀਤੇ ਗਏ।
ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪੁਲਿਸ-ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ‘ਤੇ ਸਖ਼ਤ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਅਤੇ ਨਸ਼ਾ ਤਸਕਰਾਂ ਨੂੰ ਰੋਕਣ ਲਈ ਐਨਡੀਪੀਐਸ ਐਕਟ ਦੀ ਧਾਰਾ 68(2) ਓਹਨਾ ਦੀਆਂ ਜਾਇਦਾਦਾਂ ਜ਼ਬਤ ਵੀ ਕੀਤਿਆਂ ਜਾ ਰਹੀਆਂ ਹਨ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024