ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 27 ਅਕਤੂਬਰ ਤੋਂ ਸ਼ੁਰੂ: ਧੀਮਾਨ
- 74 Views
- kakkar.news
- October 26, 2023
- Punjab
ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 27 ਅਕਤੂਬਰ ਤੋਂ ਸ਼ੁਰੂ: ਧੀਮਾਨ
ਫਿਰੋਜ਼ਪੁਰ, 26 ਅਕਤੂਬਰ 2023(ਅਨੁਜ ਕੱਕੜ )
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਯੋਗਤਾ ਮਿਤੀ 01-01-2024 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਮਿਤੀ 27-10-2023 ਤੋ ਸ਼ੁਰੂ ਹੋ ਰਿਹਾ ਹੈ। ਜਿਸ ਦੌਰਾਨ ਮਿਤੀ 27.10.2023 ਤੋਂ 9.12.2023 ਤੱਕ ਜ਼ਿਲ੍ਹਾ ਫਿਰੋਜ਼ਪੁਰ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਸਬੰਧਤ ਈ.ਆਰ.ਉਜ ਵੱਲੋ ਆਪਣੇ ਚੋਣ ਹਲਕੇ ਅਧੀਨ ਕੰਮ ਕਰ ਰਹੇ ਬੀ.ਐਲ.ਓਜ਼ ਰਾਹੀ ਫਾਰਮ ਪ੍ਰਾਪਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਮੂਹ ਜ਼ਿਲ੍ਹਾ ਵਾਸੀ ਮਿਤੀ 27.10.2023 ਤੋ 09/12/2023 ਤੱਕ ਆਪਣੇ ਪੋਲਿੰਗ ਸਟੇਸ਼ਨ ਦੇ ਬੀ.ਐਲ.ਉI ਨੂੰ ਨਵੀਂ ਵੋਟ ਬਣਾਉਣ ਲਈ ਫਾਰਮ-6, ਵੋਟ ਕੱਟਣ ਸਬੰਧੀ ਫਾਰਮ ਨੰਬਰ-7, ਵੋਟ ਦੇ ਵੇਰਵੇ ਵਿੱਚ ਕਿਸੇ ਕਿਸਮ ਦੀ ਦਰੁਸਤੀ ਲਈ ਫਾਰਮ ਨੰਬਰ-8 ਭਰਕੇ ਆਪਣੇ ਦਾਅਵੇ/ਇਤਰਾਜ ਆਪਣੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਨੂੰ ਪੇਸ਼ ਕਰ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਦੇ 18-19 ਸਾਲ ਦੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਬਣਾਉਣ ਲਈ ਸਪੈਸ਼ਲ ਕੰਪੇਨ ਵਾਲੇ ਦਿਨ ਜਾਂ ਮਿਤੀ 27.10.2023 ਤੋ 09/12/2023 ਤੱਕ ਆਪਣੇ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਨੂੰ ਫਾਰਮ ਨੰਬਰ-6 ਭਰਕੇ ਦੇਣ, ਤਾਂ ਜੋ ਉਹ ਅਗਾਮੀ ਲੋਕਸਭਾ ਚੋਣਾਂ 2024 ਦੌਰਾਨ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰ ਸਕਣ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਬੀ.ਐਲ.ਉ ਨੂੰ 4-5 ਨਵੰਬਰ ਅਤੇ 2-3 ਦਸੰਬਰ 2023 ਨੂੰ ਆਪਣੇ-ਆਪਣੇ ਅਲਾਟ ਕੀਤੇ ਪੋਲਿੰਗ ਸਟੇਸ਼ਨਾਂ ਤੇ ਸਪੈਸ਼ਲ ਕੈਂਪ ਲਗਾਉਣਗੇ। ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰ/ ਬੀ.ਐਲ.ਉ/ਸੁਪਰਵਾਈਜਰ ਇੰਨਾਂ ਸਪੈਸ਼ਲ ਕੈਂਪਾਂ ਤੋਂ ਪਹਿਲਾਂ ਆਪਣੇ-ਆਪਣੇ ਏਰੀਆ ਪੋਲਿੰਗ ਏਰੀਆ ਦੇ ਮੰਦਰਾਂ/ਗੁਰਦੁਆਰਿਆਂ ਵਿੱਚ ਸਪੀਕਰਾਂ ਰਾਂਹੀ ਪ੍ਰਚਾਰ ਕਰਨਗੇ ਅਤੇ ਵੋਟਰਾਂ ਨੂੰ ਇੰਨਾਂ ਕੈਂਪਾ ਬਾਰੇ ਜਾਣੂ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਫਾਰਮ ਅਪਲਾਈ ਕਰਨ ਲਈ ਆਪਣੇ ਹਲਕੇ ਦੇ ਈ.ਆਰ.ਓ/ਬੀ.ਐਲ.ਓ. ਨੂੰ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਕਿਸੇ ਵੀ Android Phone ਤੇ ਵੋਟਰ ਹੈਲਪ ਲਾਇਨ ਮੋਬਾਇਲ ਐਪ ਡਾਉਨਲੋਡ ਕੀਤੀ ਜਾ ਸਕਦੀ ਹੈ ਜਾਂ ਭਾਰਤ ਚੋਣ ਕਮਿਸ਼ਨ ਵੱਲੋ ਜਾਰੀ ਵੈਬ ਪੋਰਟਲ www.voterportal.eci.gov.inਜਾਂ www.voters.eci.gov.inਤੇ ਆਪਲਾਈ ਕੀਤਾ ਜਾ ਸਕਦਾ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024