Trending Now
#ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਹਾਈਮਾਸਟਾਂ ਤੇ ਐਲ.ਈ.ਡੀ ਲਾਈਟਾਂ ਦਾ ਕੀਤਾ ਉਦਘਾਟਨ
#ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਸਮਾਰਟ ਸਕੂਲ ਲੂੰਬੜੀ ਵਾਲਾ ਵਿਖੇ ਕਰਵਾਏ ਗਏ ਮੁਕਾਬਲੇ
#ਸੀਮਾ ਸੁਰੱਖਿਆ ਬਲ ਅਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ ‘ਤੇ ਨਸ਼ਿਆਂ ਵਿਰੁੱਧ ਕੀਤਾ ਗਿਆ ਜਾਗਰੂਕ
#ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦਾਣਾ ਮੰਡੀ ਖਾਈ ਫੇਮੇ ਕੀ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
#ਵਿਸਾਖੀ ਮੌਕੇ ਮੇਲੇ ਲਈ 13 ਅਪ੍ਰੈਲ ਨੂੰ ਫਿਰੋਜ਼ਪੁਰ ਛਾਵਣੀ-ਹੁਸੈਨੀਵਾਲਾ ਦਰਮਿਆਨ ਚੱਲਣਗੀਆਂ 6 ਜੋੜੀਆਂ ਸਪੈਸ਼ਲ ਰੇਲਗੱਡੀਆਂ
#ਮਮਦੋਟ ਥਾਣੇ ਦੇ ਐਸਐਚਓ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
#ਵੇਰਕਾ ਫ਼ਿਰੋਜ਼ਪੁਰ ਡੇਅਰੀ ਨੇ ਕੀਤਾ ਦੁੱਧ ਖਰੀਦ ਭਾਅ ਵਿੱਚ 25 ਰੁਪਏ ਪ੍ਰਤੀ ਕਿੱਲੋ ਫੈਟ ਵਾਧਾ
#ਅਧਿਆਪਕ ਜਥੇਬੰਦੀਆਂ ਨੇ ਮਸਲਿਆਂ ਦੇ ਹੱਲ ਲਈ ਸਿੱਖਿਆ ਮੰਤਰੀ ਵੱਲ ਭੇਜਿਆ ‘ਮੰਗ ਪੱਤਰ’
#ਨਸ਼ੇ ਅਤੇ ਗੈਰਕਾਨੂੰਨੀ ਹਥਿਆਰਾਂ ਖ਼ਿਲਾਫ਼ ਐਕਸ਼ਨ — ਫਿਰੋਜ਼ਪੁਰ ‘ਚ ਪੁਲਿਸ ਵੱਲੋਂ 10 ਗਿਰਫ਼ਤਾਰ
#ਵਧੀਕ ਡਿਪਟੀ ਕਮਿਸ਼ਨਰ ਨੇ ਗਰਮੀ ਦੀ ਲਹਿਰ ਅਤੇ ਲੂ ਸਬੰਧੀ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਸੱਤਵੇਂ ਮਯੰਕ ਸ਼ਰਮਾ ਮੈਮੋਰੀਅਲ ਪੇਂਟਿੰਗ ਮੁਕਾਬਲੇ ਵਿੱਚ ਪ੍ਰਤਿਯੋਗੀਆਂ ਨੇ ਦਿਖਾਏ ਰੰਗਾਂ ਨਾਲ ਜੌਹਰ
- 227 Views
- kakkar.news
- April 23, 2024
- Education Punjab
ਸੱਤਵੇਂ ਮਯੰਕ ਸ਼ਰਮਾ ਮੈਮੋਰੀਅਲ ਪੇਂਟਿੰਗ ਮੁਕਾਬਲੇ ਵਿੱਚ ਪ੍ਰਤਿਯੋਗੀਆਂ ਨੇ ਦਿਖਾਏ ਰੰਗਾਂ ਨਾਲ ਜੌਹਰ
60 ਸਕੂਲਾਂ ਅਤੇ ਕਾਲਜਾਂ ਦੇ 1200 ਵਿਦਿਆਰਥੀਆਂ ਨੇ ਲਿਆ ਭਾਗ
ਮੋਗਾ ਦੇ ਹਰਸ਼ਿਤ ਸ਼ਰਮਾ ਨੇ ਲਗਾਤਾਰ ਸੱਤਵੀਂ ਵਾਰ ਜਿੱਤਿਆ ਪਹਿਲਾ ਇਨਾਮ
ਫ਼ਿਰੋਜ਼ਪੁਰ 23 ਅਪ੍ਰੈਲ 2024 (ਅਨੁਜ ਕੱਕੜ ਟੀਨੂੰ)
ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ 60 ਸਕੂਲਾਂ ਅਤੇ ਕਾਲਜਾਂ ਦੇ 1200 ਪ੍ਰਤੀਭਾਗੀਆਂ ਨੇ 7ਵੇਂ ਮਯੰਕ ਸ਼ਰਮਾ ਯਾਦਗਾਰੀ ਪੇਂਟਿੰਗ ਮੁਕਾਬਲੇ ਵਿੱਚ ਸੜਕ ਸੁਰੱਖਿਆ, ਵਾਤਾਵਰਣ, ਆਰਟੀਫੀਸ਼ੀਅਲ ਇੰਟੈਲੀਜੈਂਸ, ਭਾਰਤੀ ਸਮਾਰਕ, ਲੋਕਤੰਤਰ ਦਾ ਤਿਉਹਾਰ, ਪਿੰਡ ਦਾ ਰਹਿਣ ਸਹਿਣ, ਧਰਤੀ ਬਚਾਓ, ਭਾਰਤ ਦਾ ਵਿਰਸਾ, ਜ਼ਿੰਦਗੀ ਦੇ ਰੰਗ, ਮੇਰੀ ਹਰੀ ਦੁਨੀਆਂ, ਫ਼ਿਰੋਜ਼ਪੁਰ ਦੀ ਵਿਰਾਸਤ ‘ ਵਰਗੇ ਵਿਸ਼ਿਆਂ ਤਹਿਤ ਕੈਨਵਸ ’ਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ।
ਫਿਰੋਜ਼ਪੁਰ ਛਾਉਣੀ ਦੇ ਗਾਂਧੀ ਗਾਰਡਨ ਵਿੱਚ ਡਾ: ਅਨਿਰੁਧ ਗੁਪਤਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਆਰਮੀ ਅਫ਼ਸਰ ਬਿਕਰਮ ਚੰਦੇਲ, ਸਮਾਜ ਸੇਵੀ ਸੰਜਨਾ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਰੈੱਡ ਕਰਾਸ ਦੇ ਸਕੱਤਰ ਅਸ਼ੋਕ ਬਹਿਲ, ਸੀਨੀਅਰ ਸਮਾਜ ਸੇਵੀ ਹਰੀਸ਼ ਮੋਂਗਾ, ਸੁਬੋਧ ਕੱਕੜ, ਡਾ. ਸੁਨੀਰ ਮੋਂਗਾ, ਸਤਿੰਦਰਜੀਤ ਸਿੰਘ, ਸੂਰਜ ਮਹਿਤਾ, ਡਾ: ਦੀਪਕ ਗੋਇਲ, ਟਿਮਸੀ ਸਰੀਨ, ਦਾਨਿਸ਼ ਕੱਕੜ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਸੰਸਥਾ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।

ਪ੍ਰੋਜੈਕਟ ਚੇਅਰਮੈਨ ਵਿਕਾਸ ਗੁੰਬਰ ਨੇ ਦੱਸਿਆ ਕਿ ਮੋਗਾ ਦੇ ਹਰਸ਼ਿਤ ਸ਼ਰਮਾ ਨੇ ਲਗਾਤਾਰ ਸੱਤਵੀਂ ਵਾਰ ਪਹਿਲਾ ਇਨਾਮ ਜਿੱਤਿਆ ਹੈ। ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਥੀਮ ਵਿੱਚ ਹਰਸ਼ਿਤ ਸ਼ਰਮਾ, ਜੀਵਨਜੋਤ ਸਿੰਘ ਅਤੇ ਵੰਸ਼ ਸ਼ਰਮਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਫ਼ਿਰੋਜ਼ਪੁਰ ਦੀ ਵਿਰਾਸਤ ‘ ਵਰਗ ਵਿੱਚ ਜਸ਼ਪ੍ਰੀਤ ਕੌਰ ਨੇ ਪਹਿਲਾ, ਜਸਜੀਤ ਕੌਰ ਨੇ ਦੂਜਾ ਅਤੇ ਰੂਬੀ ਨੇ ਤੀਜਾ ਇਨਾਮ ਜਿੱਤਿਆ। ਫੈਸਟੀਵਲ ਆਫ ਡੈਮੋਕਰੇਸੀ ਵਰਗ ਵਿੱਚ ਅਨਮੋਲਪ੍ਰੀਤ ਸਿੰਘ ਪਹਿਲੇ, ਕਰਮਜੀਤ ਕੌਰ ਦੂਜੇ ਅਤੇ ਹਿਮਾਂਸ਼ੀ ਵੈਸ਼ਨਵ ਤੀਜੇ ਸਥਾਨ ’ਤੇ ਰਹੇ। ਜੇਤੂਆਂ ਨੂੰ ਫਾਊਂਡੇਸ਼ਨ ਵੱਲੋਂ ਇਨਾਮ ਅਤੇ ਸਰਟੀਫਿਕੇਟ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਫਾਊਂਡੇਸ਼ਨ ਵੱਲੋਂ ਸਾਰੇ ਭਾਗ ਲੈਣ ਵਾਲਿਆਂ ਨੂੰ ਭਾਗੀਦਾਰੀ ਸਰਟੀਫਿਕੇਟ ਅਤੇ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤੀ ਗਈ।
ਜੱਜਾਂ ਦੀ ਭੂਮਿਕਾ ਰਾਹੁਲ ਸ਼ਰਮਾ, ਡਾ: ਅਨੀਤਾ ਕੱਕੜ, ਆਦਰਸ਼ਪਾਲ, ਅਮਨ ਸੰਧੂ, ਅੰਜਲੀ ਅਰੋੜਾ, ਸੁਮਿਤ ਸ਼ਰਮਾ, ਖੁਸ਼ਬੂ ਅਰੋੜਾ, ਅਜ਼ੀਜ਼ ਵਰਮਾ, ਇਤਿਕਾ ਗਰਗ, ਡਾ: ਚਰਨਜੀਤ ਕੌਰ, ਨਿਕਿਤਾ, ਭਵਦੀਪ ਕੋਹਲੀ, ਸਪਨਾ ਬਧਵਾਰ ਨੇ ਨਿਭਾਈ |
ਸਟੇਜ ਸੰਚਾਲਕ ਦੀ ਭੂਮਿਕਾ ਹਰਿੰਦਰ ਭੁੱਲਰ ਨੇ ਨਿਭਾਈ। ਉਨ੍ਹਾਂ ਨੇ ਸਭ ਨੂੰ ਲੋਕ ਸਭਾ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਵੋਟ ਪਾਉਣ ਦਾ ਪ੍ਰਣ ਵੀ ਲਿਆ ਅਤੇ ਸਵੀਪ ਟੀਮ ਦੇ ਗੀਤ ਰਾਹੀਂ ਸਾਰਿਆਂ ਨੂੰ ਜਾਗਰੂਕ ਵੀ ਕੀਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹਰੇਕ ਨਾਗਰਿਕ ਦਾ ਵੋਟ ਪਾਉਣਾ ਬਹੁਤ ਜ਼ਰੂਰੀ ਹੈ ਇਸ ਦੌਰਾਨ ਸ਼ਾਹ ਡਾਂਸ ਅਕੈਡਮੀ, ਰਿਦਮ ਡਾਂਸ ਅਕੈਡਮੀ ਅਤੇ ਨ੍ਰਿਤ ਕਲਾ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਡਾਂਸ ਪੇਸ਼ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ।

ਇਸ ਪ੍ਰੋਗਰਾਮ ਦੀ ਸਫਲਤਾ ਵਿਚ ਪ੍ਰੋਜੈਕਟ ਚੇਅਰਮੈਨ ਵਿਕਾਸ ਗੁੰਬਰ, ਪ੍ਰੋਜੈਕਟ ਕੋਆਰਡੀਨੇਟਰ ਅਮਿਤ ਆਨੰਦ, ਚਰਨਜੀਤ ਸਿੰਘ ਚਹਿਲ, ਦੀਪਕ ਮਾਠਪਾਲ, ਯੋਗੇਸ਼ ਤਲਵਾੜ, ਰਾਕੇਸ਼ ਮਾਹਰ, ਡਾ: ਗਜਲਪ੍ਰੀਤ ਸਿੰਘ, ਅਸ਼ਵਨੀ ਸ਼ਰਮਾ, ਸੰਦੀਪ ਸਹਿਗਲ, ਮਨੋਜ ਗੁਪਤਾ , ਦੀਪਕ ਨਰੂਲਾ, ਰਾਜੀਵ ਸੇਤੀਆ, ਡਾ: ਕੁਲਵਿੰਦਰ ਨੰਦਾ , ਦੀਪਕ ਗਰੋਵਰ, ਕਮਲ ਸ਼ਰਮਾ, ਡਾ. ਤਨਜੀਤ ਬੇਦੀ,ਪਟਵਾਰੀ ਅਨਿਲ ਮਛਰਾਲ, ਅਰਨੀਸ਼ ਮੋਂਗਾ, ਤੁਸ਼ਾਰ ਅਗਰਵਾਲ, ਵਿਕਾਸ ਅਗਰਵਾਲ, ਦੀਪਕ ਸ਼ਰਮਾ ਅਤੇ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਦੇ 30 ਵਲੰਟੀਅਰਾਂ ਅਤੇ ਦੇਵ ਸਮਾਜ ਐਜੂਕੇਸ਼ਨ ਕਾਲਜ ਦੇ 10 ਵਲੰਟੀਅਰਾਂ ਨੇ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ।
Categories

Recent Posts