ਖਾਲੀ ਪਲਾਟ ਚ ਉਗਾਏ ਸੀ ਪੋਸਤ ਦੇ ਬੂਟੇ ,ਪੁਲਿਸ ਨੇ ਕੀਤੀ ਰੇਡ, ਮਾਮਲਾ ਦਰਜ
- kakkar.news
- April 23, 2024
- Crime Punjab
ਖਾਲੀ ਪਲਾਟ ਚ ਉਗਾਏ ਸੀ ਪੋਸਟ ਦੇ ਬੂਟੇ ,ਪੁਲਿਸ ਨੇ ਕੀਤੀ ਰੇਡ, ਮਾਮਲਾ ਦਰਜ
ਫ਼ਿਰੋਜ਼ਪੁਰ, 23 ਅਪ੍ਰੈਲ 2024 ( ਅਨੁਜ ਕੱਕੜ ਟੀਨੂੰ)
ਲੋਕਸਭਾ ਚੋਣਾਂ 2024 ਦੌਰਾਨ ਪੰਜਾਬ ਚ ਹਰ ਪਾਸੇ ਨਸ਼ੇ ਨੂੰ ਲੈ ਕੇ ਬੜੀ ਸਖਤੀ ਵਰਤੀ ਜਾ ਰਹੀ ਹੈ। ਭਾਵੇ ਨਾਜਾਇਜ਼ ਸ਼ਰਾਬ ਹੋਵੇ ਜਾ ਫਿਰ ਹੈਰੋਇਨ ਅਫੀਮ ਜਾ ਫਿਰ ਡੋਡੇ ਅਤੇ ਜਾਂ ਫਿਰ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ।ਐਸ ਐਸ ਪੀ ਫਿਰੋਜ਼ਪੁਰ ਵਲੋਂ ਨਸ਼ਾ ਤਸਕਰਾਂ , ਸਮਾਜ ਵਿਰੋਧੀ ਅਨਸਰਾਂ, ਸ਼ਰਾਰਤੀ ਅਨਸਰਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂ ਰਹੀ ਹੈ ਅਤੇ ਇਸ ਲਈ ਵੱਖ ਵੱਖ ਥਾਵਾਂ ਤੇ ਟੀਮਾਂ ਬਣਾਇਆ ਗਈਆਂ ਹਨ ਜੋ ਮੁਸਤੈਦੀ ਨਾਲ ਪੂਰੇ ਏਰੀਆ ਚ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ ।
ਪੰਜਾਬ ਚ ਨਸ਼ੇ ਦੀ ਤਸਕਰੀ ਦੇ ਨਾਲ ਨਾਲ ਹੁਣ ਪੰਜਾਬ ਵਿਚ ਨਸ਼ੇ ਦੀ ਖੇਤੀ ਵੀ ਕੀਤੀ ਜਾ ਰਹੀ ਹੈ । ਬੀਤੇ ਦਿਨੀ ਗੁਰੂਹਰਸਹਾਏ ਦੀ ਪੁਲਿਸ ਨੇ ਕਾਰਵਾਈ ਕਰਦਿਆਂ 1 ਕਿਲੋ 600 ਗ੍ਰਾਮ ਬੁਟੇ ਪੋਸਤ ਬਰਾਮਦ ਕੀਤੇ ਹਨ । ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕੇ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੌਰਾਨ ਗੋਲੂ ਕਾ ਮੋੜ ਕਰਾਸ ਕਰਕੇ ਡੇਰਾ ਭਜਨਗੜ੍ਹ ਵਾਲੀ ਸੜਕ ਪਾਸ ਪੁੱਜੇ ਤਾ ਤਾਂ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਆਰੋਪੀ ਸਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਚੱਕ ਛਾਂਗਾ ਰਾਏ ਹਿਠਾੜ ਆਪਣੇ ਘਰ ਨਾਲ ਖਾਲੀ ਪਲਾਟ ਜਿਸ ਦੀ ਚਾਰ ਦਵਾਰੀ ਕੀਤੀ ਹੋਈ, ਉਸ ਵਿੱਚ ਭੁੱਕੀ ਡੋਡਾ ਪੋਸਤ ਤੇ ਬੂਟੇ ਲਗਾਏ ਹੋਏ ਹਨ , ਜੋ ਅੱਜ ਕੱਟਣ ਦੀ ਤਿਆਰੀ ਵਿੱਚ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਪੋਸਤ ਤੇ ਬੂਟਿਆ ਸਮੇਤ ਕਾਬੂ ਆ ਸਕਦਾ ਹੈ । ਪੁਲਿਸ ਪਾਰਟੀ ਦੁਆਰਾ ਜਦੋ ਮੋਕੇ ਤੇ ਰੇਡ ਕੀਤੀ ਗਈ ਤਾਂ ਆਰੋਪੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਮੋਕੇ ਤੇ 1 ਕਿਲੋ 600 ਗ੍ਰਾਮ ਪੌਦੇ ਪੋਸਤ ਦੇ ਬਰਾਮਦ ਹੋਏ ।
ਗੁਰੂਹਰਸਹਾਏ ਪੁਲਿਸ ਵਲੋਂ ਆਰੋਪੀ ਦੇ ਖਿਲਾਫ NDPS ਐਕਟ ਦੀਆਂ ਅਲੱਗ ਅੱਲਗ ਧਾਰਵਾਂ ਤਹਿਤ ਮਾਮਲਾ ਦਰਜ ਕਰ ਫਰਾਰ ਆਰੋਪੀ ਦੀ ਭਾਲ ਜਾਰੀ ਹੈ ।
