Trending Now
#ਸਰਫੇਸ ਸੀਡਰ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਇੱਕ ਸੁਖਾਲੀ ਅਤੇ ਘੱਟ ਖਰਚ ਵਾਲੀ ਵਿਧੀ – ਡਾ. ਗੁਰਮੇਲ ਸਿੰਘ
#ਬੈਡਮਿੰਟਨ ਲਵਰਜ਼ ਵਲੋਂ ਛੇਵਾਂ ਜੂਨੀਅਰ ਅਤੇ ਸਬ ਜੂਨੀਅਰ ਫ਼ਿਰੋਜ਼ਪੁਰ ਬੈਡਮਿੰਟਨ ਲੀਗ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
#ਫਿਰੋਜ਼ਪੁਰ ਸਿਵਲ ਹਸਪਤਾਲ ਦਾ ਸਿਵਲ ਸਰਜਨ ਡਾ. ਪਰਮਿੰਦਰ ਸਿੰਘ ਵੱਲੋਂ ਅਚਨਚੇਤ ਦੌਰਾ, ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
#3 ਮਾਸੂਮ ਬੱਚੀਆਂ ਦੀ ਰਹੱਸਮਈ ਹਾਲਾਤਾਂ ‘ਚ ਮੌਤ, ਪੂਰੇ ਇਲਾਕੇ ‘ਚ ਪਸਰਿਆ ਦਹਿਸ਼ਤ ਦਾ ਮਾਹੌਲ
#ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵਿਚਾਲੇ ਖੂਨੀ ਝੜਪ, ਸੂਏ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ
#ਫ਼ਿਰੋਜ਼ਪੁਰ ਨਗਰ ਕੌਂਸਲ ਦੀ ਹਾਊਸ ਮੀਟਿੰਗ ’ਚ ਅਹਿਮ ਫ਼ੈਸਲੇ, ਸੀਵਰੇਜ ਬਿੱਲਾਂ ’ਚ ਕਟੌਤੀ ਦਾ ਮਤਾ ਪਾਸ
#ਫ਼ਿਰੋਜ਼ਪੁਰ ਕਾਂਗਰਸ ਭਵਨ ’ਚ SIR ਅਤੇ ਵੋਟਰ ਸੂਚੀਆਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ, ਚੋਣ ਕਮਿਸ਼ਨ ’ਤੇ ਉੱਠੇ ਸਵਾਲ
#ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਨੌਜਵਾਨ ਦਾ ਕਤਲ, ਪਰਿਵਾਰ ’ਚ ਮਚਿਆ ਚੀਕ-ਚਿਹਾੜਾ
#ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਚੋਣ ਡਿਊਟੀ ਨਾਲ ਜੁੜੇ ਅਧਿਕਾਰੀਆਂ ਦੇ ਹੋਣਗੇ ਤਬਾਦਲੇ, ਘਰੇਲੂ ਜ਼ਿਲ੍ਹੇ ਵਿੱਚ ਤਾਇਨਾਤੀ ’ਤੇ ਰੋਕ
#ਅੰਤਰਰਾਸ਼ਟਰੀ ‘ਵਾਈਟ ਕੇਨ ਡੇ’ (ਚਿੱਟੀ ਛੜੀ ਦਿਵਸ) ਮੌਕੇ ਦੋ-ਰੋਜ਼ਾ ਵਰਕਸ਼ਾਪ
ਬੈਡਮਿੰਟਨ ਲਵਰਜ਼ ਵਲੋਂ ਛੇਵਾਂ ਜੂਨੀਅਰ ਅਤੇ ਸਬ ਜੂਨੀਅਰ ਫ਼ਿਰੋਜ਼ਪੁਰ ਬੈਡਮਿੰਟਨ ਲੀਗ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
- kakkar.news
- November 3, 2026
- Punjab Sports
ਬੈਡਮਿੰਟਨ ਲਵਰਜ਼ ਵਲੋਂ ਛੇਵਾਂ ਜੂਨੀਅਰ ਅਤੇ ਸਬ ਜੂਨੀਅਰ ਫ਼ਿਰੋਜ਼ਪੁਰ ਬੈਡਮਿੰਟਨ ਲੀਗ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
ਸਬ ਜੂਨੀਅਰ ਵਰਗ ਵਿੱਚ ਟੀਮ ਫ਼ੀਨਿਕਸ ਸਕੂਐਡ, ਜੂਨੀਅਰ ਮੁੰਡਿਆਂ ਵਿੱਚ ਟੀਮ ਬਲੇਜ਼ ਫਾਲਕਨਜ਼ ਅਤੇ ਜੂਨੀਅਰ ਕੁੜੀਆਂ ਵਿੱਚ ਟੀਮ ਪਾਵਰ ਬਲਾਸਟਰਜ਼ ਰਹੀਆਂ ਜੇਤੂ
ਫ਼ਿਰੋਜ਼ਪੁਰ 2 ਨਵੰਬਰ 2026(ਅਨੁਜ ਕੱਕੜ ਟੀਨੂੰ)
ਛੇਂਵੇਂ ਫ਼ਿਰੋਜ਼ਪੁਰ ਬੈਡਮਿੰਟਨ ਲੀਗ ਟੂਰਨਾਮੈਂਟ ਤਹਿਤ ਸਬ ਜੂਨੀਅਰ ਅਤੇ ਜੂਨੀਅਰ ਮੁੰਡੇ ਅਤੇ ਕੁੜੀਆਂ ਦੀ ਲੀਗ ਸਥਾਨਕ ਸ਼ਹਿਰ ਦੀ ਫ਼ਿਰੋਜ਼ਪੁਰ ਬੈਡਮਿੰਟਨ ਅਕੈਡਮੀ, ਕੇ.ਵੀ.ਐਮ. ਅਸਟੇਟ 1, ਕੱਚਾ ਜ਼ੀਰਾ ਰੋਡ ਵਿਖੇ ਬੈਡਮਿੰਟਨ ਲਵਰਜ਼ ਕਲੱਬ ਵਲੋਂ ਆਯੋਜਿਤ ਕੀਤੀਆਂ ਗਈਆਂ। ਟੂ੍ਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਬੈਡਮਿੰਟਨ ਲਵਰਜ਼ ਕਲੱਬ ਦੇ ਅਹੁਦੇਦਾਰ ਸ.ਤਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਲੀਗ ਇਸ ਸਾਲ ਪਹਿਲੀ ਵਾਰ ਇਨਡੋਰ ਹਾਲ ਵਿੱਚ ਕਰਵਾਈ ਜਾ ਰਹੀ ਹੈ, ਇਸ ਲਈ ਉਹ ਸ੍ਰ: ਜਸਵਿੰਦਰ ਸਿੰਘ ਅਤੇ ਮੈਡਮ ਮਨਮੀਤ ਕੌਰ ਦੇ ਧੰਨਵਾਦੀ ਹਨ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਕੇਨੇਡਾ ਨਿਵਾਸੀ ਸਰਵਪ੍ਰੀਤ ਕੌਰ ਨੈਸ਼ਨਲ ਗੋਲਡ ਮੈਡਲਿਸਟ ਅਤੇ ਨਿਊਜ਼ੀਲੈਂਡ ਨਿਵਾਸੀ ਅਸ਼ਵਿੰਦਰ ਸਿੰਘ ਨੈਸ਼ਨਲ ਪਲੇਅਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਵਿੱਚ ਸਬ ਜੂਨੀਅਰ ਵਰਗ ਵਿੱਚ ਕੁੱਲ 8 ਟੀਮਾਂ ਫਿਨਿਕਸ ਸਕੂਐਡ, ਫਾਲਕਨ ਫੋਰਸ, ਸਟਰੋਮ ਰਾਈਡਰਸ, ਵਿਕਟਰੀ ਵੋਲਵਜ਼, ਥੰਡਰ ਬੋਲਟਜ਼, ਈਗਲ ਵਾਰੀਅਰਜ਼, ਵਿਲੋਸਿਟੀ ਵਾਇਪ੍ਰਜ਼ ਅਤੇ ਬਲੇਜ਼ ਹੰਟਰਜ਼ ਨੇ ਭਾਗ ਲਿਆ। ਇਹਨਾਂ ਹਰੇਕ ਟੀਮਾਂ ਵਿੱਚ 6-6 ਖਿਡਾਰੀਆਂ ਨੇ ਹਿੱਸਾ ਲਿਆ। ਜੂਨੀਅਰ ਮੁੰਡਿਆਂ ਵਰਗ ਵਿੱਚ 6 ਟੀਮਾਂ ਜਿੰਨ੍ਹਾਂ ਵਿੱਚ ਬਲੇਜ਼ ਫ਼ਾਲਕਨਜ਼, ਨਿੰਜਾ ਸ਼ੋਟਸ, ਡਰੈਗਨ ਫਲਾਇਰਜ਼, ਪੈਂਥਰ ਪਾਵਰ, ਸਵਿਫਟ ਈਗਲਜ਼ ਅਤੇ ਥੰਡਰ ਹਾਕਸ ਸਨ ਜਦੋਂ ਕਿ ਜੂਨੀਅਰ ਕੁੜੀਆਂ ਦੀਆਂ ਟੀਮਾਂ ਪਾਵਰ ਬਲਾਸਟਰਜ਼, ਰੈਕਟ ਕਵੀਨਜ਼, ਨੈਟ ਵਾਰੀਅਰਜ਼, ਸਕਾਏ ਸਮੈਸ਼ਰਜ਼, ਸ਼ਟਲ ਸਟਾਰਸ ਅਤੇ ਫਿਅਰਸ ਫਲਾਇਰਜ਼ ਸਨ। ਜੂਨੀਅਰ ਵਰਗ ਦੀ ਹਰੇਕ ਟੀਮ ਵਿੱਚ 5-5 ਖਿਡਾਰੀ ਸਨ। ਸਬ ਜੂਨੀਅਰ ਵਰਗ ਵਿੱਚ ਦੋ ਗਰੁੱਪਾਂ ਵਿੱਚ 4-4 ਟੀਮਾਂ ਵੱਲੋਂ ਲੀਗ ਸਟੇਜ ਦੇ ਮੈਚ ਖੇਡੇ ਗਏ, ਜਿਸ ਵਿੱਚ 60 ਡਬਲਜ਼ ਅਤੇ 30 ਸਿੰਗਲਜ਼ ਮੈਚ ਖੇਡੇ ਗਏ। ਸਬ ਜੂਨੀਅਰ ਟੂਰਨਾਮੈਂਟ ਦੇ ਲੀਗ ਮੁਕਾਬਲਿਆਂ ਵਿੱਚ ਅੰਕਾਂ ਦੇ ਆਧਾਰ ਤੇ ਹਰੇਕ ਗਰੁੱਪ ਵਿੱਚੋਂ ਪਹਿਲੀਆਂ ਦੋ ਟੀਮਾਂ ਫਿਨਿਕਸ ਸਕੂਐਡ, ਫਾਲਕਨ ਫੋਰਸ, ਈਗਲ ਵਾਰੀਅਰਜ਼ ਅਤੇ ਬਲੇਜ਼ ਹੰਟਰਜ਼ ਸੈਮੀਫਾਈਨਲ ਵਿੱਚ ਪਹੁੰਚੀਆਂ। ਫਾਈਨਲ ਵਿੱਚ ਮੁਕਾਬਲਾ ਫਿਨਿਕਸ ਸਕੂਐਡ ਅਤੇ ਫਾਲਕਨ ਫੋਰਸ ਵਿਚਕਾਰ ਰਿਹਾ ਜਿਸ ਵਿੱਚ ਕਪਤਾਨ ਭਵਿਤ ਜੈਨ ਦੀ ਟੀਮ ਫਿਨਿਕਸ ਸਕੂਐਡ ਜੇਤੂ ਰਹੀ। ਇਸੇ ਤਰ੍ਹਾਂ ਹੀ ਜੂਨੀਅਰ ਮੁੰਡੇ ਅਤੇ ਕੁੜੀਆਂ ਦੇ ਗਰੁੱਪ ਵਿੱਚ ਵੀ ਦੋ ਗਰੁੱਪਾਂ ਵਿੱਚ 3-3 ਟੀਮਾਂ ਵੱਲੋਂ ਲੀਗ ਮੈਚ ਖੇਡੇ ਗਏ। ਲੀਗ ਦੌਰਾਨ ਮੁੰਡਿਆਂ ਅਤੇ ਕੁੜੀਆਂ ਦੇ 24 ਡਬਲਜ਼ ਅਤੇ 6 ਸਿੰਗਲਜ਼ ਮੈਚ ਕਰਵਾਏ ਗਏ । ਮੁੰਡਿਆਂ ਦੇ ਹਰੇਕ ਗਰੁੱਪ ਵਿੱਚੋਂ ਦੋ-ਦੋ ਟੀਮਾਂ ਬਲੇਜ਼ ਫ਼ਾਲਕਨਜ਼, ਡਰੈਗਨ ਫਲਾਇਰਜ਼, ਪੈਂਥਰ ਪਾਵਰ ਅਤੇ ਥੰਡਰ ਹਾਕਸ ਸੈਮੀਫਾਈਨਲ ਵਿੱਚ ਪਹੁੰਚੀਆਂ। ਕੁੜੀਆਂ ਦੇ ਗਰੁੱਪ ਵਿੱਚੋਂ ਪਾਵਰ ਬਲਾਸਟਰਜ਼, ਨੈਟ ਵਾਰੀਅਰਜ਼, ਸਕਾਏ ਸਮੈਸ਼ਰਜ਼ ਅਤੇ ਸ਼ਟਲ ਸਟਾਰਸ ਸੈਮੀਫਾਈਨਲ ਵਿੱਚ ਪਹੁੰਚੀਆਂ। ਫਾਈਨਲ ਵਿੱਚ ਮੁੰਡਿਆਂ ਵਿੱਚ ਕਪਤਾਨ ਅਰਮਨਪ੍ਰੀਤ ਦੀ ਟੀਮ ਬਲੇਜ਼ ਫ਼ਾਲਕਨਜ਼ ਨੇ ਥੰਡਰ ਹਾਕਜ਼ ਨੂੰ ਅਤੇ ਕੁੜੀਆਂ ਵਿੱਚ ਯਸ਼ਿਕਾ ਦੀ ਟੀਮ ਪਾਵਰ ਬਲਾਸਟਰਜ਼ ਨੇ ਸ਼ਟਲਜ਼ ਸਟਾਰ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤੇ। ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਖਿਡਾਰੀਆਂ ਨੂੰ ਮੈਡਲਜ਼ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਵਿੱਚ ਖੇਡਣ ਵਾਲੇ ਸਾਰੇ 108 ਖਿਡਾਰੀਆਂ ਨੂੰ ਟੀ-ਸ਼ਰਟਜ਼ ਦਿੱਤੀਆਂ ਗਈਆਂ। ਨਾਰੀ ਬਾਏ ਸਾਨੀਆ ਫ਼ਿਰੋਜ਼ਪੁਰ ਛਾਉਣੀ ਵੱਲੋਂ ਸਾਰੀਆਂ ਟੀਮਾਂ ਨੂੰ ਮੈਡਲਜ਼ ਦਿੱਤੇ ਗਏ। ਆਈ.ਸੀ. ਕੈਫੇ ਵੱਲੋਂ ਕਾਫ਼ੀ ਦਾ ਅਤੇ ਨਿਤਿਨ ਪੁਰੀ, ਨੇਹਾ ਪੁਰੀ, ਅਮਿਤ ਸ਼ਰਮਾ ਬੰਟੀ ਜੀ ਵੱਲੋਂ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਕ੍ਰਿਸ਼ਨਾ ਬਾਂਸਲ ਅਤੇ ਨਵਦੀਪ ਕੁਮਾਰ ਜੀ ਵੱਲੋਂ ਸਾਰੇ ਖਿਡਾਰੀਆਂ ਅਤੇ ਮਾਪਿਆਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ। ਬੱਤਰਾ ਡੈਂਟਲ ਕਲੀਨਿਕ, ਫ਼ਿਰੋਜ਼ਪੁਰ ਛਾਉਣੀ ਵੱਲੋਂ ਮੈਚਾਂ ਲਈ ਸ਼ਟਲਜ਼ ਦਾ ਪ੍ਰਬੰਧ ਕੀਤਾ ਗਿਆ। ਸਿੰਗਲਜ਼ ਪਲੇਅਰ ਆਫ ਦਾ ਟੂਰਨਾਮੈਂਟ ਦਾ ਖਿਤਾਬ ਸਬ ਜੂਨੀਅਰ ਵਰਗ ਵਿੱਚ ਬਲੇਜ਼ ਹੰਟਰਜ਼ ਦੇ ਉੱਪ ਕਪਤਾਨ ਗੌਰਵ ਢੀਂਗਰਾ, ਜੂਨੀਅਰ ਮੁੰਡਿਆਂ ਵਿੱਚ ਬਲੇਜ਼ ਫ਼ਾਲਕਨਜ਼ ਦੇ ਕਪਤਾਨ ਅਰਮਾਨਪ੍ਰੀਤ ਸਿੰਘ ਅਤੇ ਜੂਨੀਅਰ ਕੁੜੀਆਂ ਵਿੱਚ ਨੈੱਟ ਵਾਰੀਅਰਜ਼ ਦੀ ਕਪਤਾਨ ਹਰਕੀਰਤ ਕੌਰ ਨੇ ਜਿੱਤਿਆ। ਜਦੋਂ ਕਿ ਡਬਲਜ਼ ਪਲੇਅਰ ਆਫ਼ ਦਾ ਟੂਰਨਾਮੈਂਟ ਦਾ ਖਿਤਾਬ ਸਬ ਜੂਨੀਅਰ ਵਰਗ ਵਿੱਚ ਮਾਨਵ ਅਤੇ ਅਨੁਰਾਗ ਰਾਏ, ਜੂਨੀਅਰ ਮੁੰਡਿਆਂ ਵਿੱਚ ਹਾਰਦਿਕ ਤੋਰਾ ਅਤੇ ਕਿਆਨ ਥਾਪਾ ਅਤੇ ਜੂਨੀਅਰ ਕੁੜੀਆਂ ਵਿੱਚ ਅਕਸ਼ਿਤਾ ਡੇਮਰਾ ਅਤੇ ਅਦਵਿਤਾ ਦੇ ਹਿੱਸੇ ਆਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ੍ਰ ਜਸਵੰਤ ਸਿੰਘ, ਸ੍ਰ ਬਲਜੀਤ ਸਿੰਘ, ਸੀ.ਐਚ.ਟੀ. ਨਵਦੀਪ ਕੁਮਾਰ, ਹਰੀਸ਼ ਬਾਂਸਲ, ਰਾਜੇਸ਼ ਚਾਨਣਾ, ਰੋਹਿਤ ਪੁਰੀ, ਡਾਕਟਰ ਗਰੋਵਰ, ਸੁਰਜੀਤ ਸਿੰਘ, ਕੁਲਵੰਤ ਸਿੰਘ ਸੰਧੂ, ਗੁਰਜਿੰਦਰ ਸਿੰਘ ਗਗਨ, ਮੁਨੀਸ਼ ਕੁਮਾਰ, ਹਰਦੀਪ ਕੌਰ, ਨਿਰਮਲਜੀਤ ਕੌਰ, ਕਰਮਜੀਤ ਕੌਰ, ਮਨਦੀਪ ਕੌਰ, ਅਜਮੇਰ ਸਿੰਘ, ਜਸਕਰਮ ਵਿਰਕ ਅਤੇ ਸੰਤਰਾ ਸਿੰਘ ਨੇ ਸਮਾਰੋਹ ਦੀ ਸ਼ਾਨ ਵਧਾਈ। ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਰਣਜੀਤ ਸਿੰਘ ਖਾਲਸਾ ਵਲੋਂ ਟੂਰਨਾਮੈਂਟ ਦੌਰਾਨ ਖੇਡ ਭਾਵਨਾ ਬਣਾ ਕੇ ਲੈ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਟੂਰਨਾਮੈਂਟ ਨੂੰ ਲੈ ਕੇ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਮਿਲਿਆ ਅਤੇ ਟੀਮਾਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਉਹਨਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਖੇਡਾਂ ਵੱਲ ਵੀ ਧਿਆਨ ਦੇਣ ਕਿਉਂਕਿ ਖੇਡਣ ਨਾਲ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਇਸ ਨਾਲ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਉਹਨਾਂ ਵਲੋਂ ਵਿਸੇਸ਼ ਤੌਰ ਤੇ ਬੱਚਿਆਂ ਨੂੰ ਮੋਬਾਇਲ ਵਰਗੀ ਅਲਾਮਤ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਦੀ ਖਾਸ ਤੌਰ ਤੇ ਅਪੀਲ ਵੀ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਹੋਣ ਵਾਲਿਆਂ ਵਿੱਚ ਵੰਨਨੈਸ ਅਕੈਡਮੀ ਦੇ ਮਾਲਕ ਅਤੇ ਕੋਚ ਅਸ਼ੀਸ਼ ਜੀ, ਆਰਮੀ ਕੋਚ ਕੁਸੁਮ, ਕੋਚ ਸਾਗਰ ਸਨ। ਇਸ ਟੂਰਨਾਮੈਂਟ ਵਿੱਚ ਬਤੌਰ ਰੈਫਰੀ ਸੁਨੀਲ ਕੰਬੋਜ, ਸ਼ਮਸ਼ੇਰ ਸਿੰਘ, ਵਰਿੰਦਰ ਬਰਾੜ, ਮਨਦੀਪ ਸਿੰਘ, ਜਸਪ੍ਰੀਤ ਸੈਣੀ, ਸਰਵਜੋਤ ਸਿੰਘ ਮੁੱਤੀ ਨੇ ਨਿਭਾਈ।
Categories

Recent Posts