ਫਿਰੋਜ਼ਪੁਰ ਪੁਲਿਸ ਦੇ 15 ਸੇਵਾ ਮੁਕਤ ਕਰਮਚਾਰੀਆਂ ਨੂੰ ਸੀਨੀਅਰ ਅਫਸਰਾਂ ਵਲੋਂ ਸਨਮਾਨ ਚਿਣ ਭੇਟ ਕੀਤੇ ਗਏ ।
- 128 Views
- kakkar.news
- May 2, 2024
- Punjab
ਫਿਰੋਜ਼ਪੁਰ ਪੁਲਿਸ ਦੇ 15 ਸੇਵਾ ਮੁਕਤ ਕਰਮਚਾਰੀਆਂ ਨੂੰ ਸੀਨੀਅਰ ਅਫਸਰਾਂ ਵਲੋਂ ਸਨਮਾਨ ਚਿਣ ਭੇਟ ਕੀਤੇ ਗਏ ।
ਫਿਰੋਜ਼ਪੁਰ 2 ਮਈ 2024 (ਅਨੁਜ ਕੱਕੜ ਟੀਨੂੰ)
ਸ੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ, ਐਸ.ਐਸ.ਪੀ. ਫਿਰੋਜਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਫਿਰੋਜਪੁਰ ਪੁਲਿਸ ਵਿੱਚ ਤਾਇਨਾਤ 15 ਕਰਮਚਾਰੀ ਮਹਿਕਮਾ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਏ ਹਨ। ਇਹਨਾਂ ਕਰਮਚਾਰੀਆਂ ਨੇ ਮਹਿਕਮਾ ਪੁਲਿਸ ਵਿੱਚ ਵਚਨਬੱਧਤਾ, ਕੁਰਬਾਨੀ ਅਤੇ ਅਟੁੱਟ ਸਮਰਪਣ ਨਾਲ ਵਿਭਾਗ ਅਤੇ ਸਾਡੇ ਭਾਈਚਾਰੇ ਪਰ ਅਮਿੱਟ ਛਾਪ ਛੱਡੀ ਹੈ। ਮਿਤੀ 30.04.2024 ਨੂੰ ਇੰਸਪੈਕਟਰ ਤਵਿੰਦਰ ਸਿੰਘ, ਐਸ.ਆਈ ਤਰਲੋਕ ਸਿੰਘ, ਸ:ਥ ਗੁਰਦੇਵ ਸਿੰਘ, ਸ:ਥ ਆਤਮਾ ਸਿੰਘ, ਸ:ਥ ਰਜਿੰਦਰ ਸਿੰਘ,, ਸ:ਥ ਬਲਬੀਰ ਸਿੰਘ, ਸ:ਥ ਗੁਰਦੀਪ ਸਿੰਘ, ਸ:ਥ ਸੁਖਵਿੰਦਰ ਸਿੰਘ,, ਸ:ਥ ਤੇਜਾ ਸਿੰਘ, ਸ:ਥ ਰਾਜ ਸਿੰਘ, ਸ:ਥ ਕਿੱਕਰ ਸਿੰਘ, ਸ.ਥ ਸਤਪਾਲ, ਸ:ਥ ਸੁੱਚਾ ਸਿੰਘ, ਸ:ਥ ਕੁਲਦੀਪ ਸਿੰਘ, ਸ੍ਰੀ ਰੋਸ਼ਨ ਲਾਲ ਨੂੰ ਸੇਵਾਮੁਕਤ ਹੋਣ ਪਰ ਭਾਵ ਪੂਰਨ ਵਿਦਾਇਗੀ ਦਿੱਤੀ ਗਈ। ਇਸ ਵਿਦਾਇਗੀ ਸਮਾਰੋਹ ਵਿੱਚ ਸਮੂਹ ਰਿਟਾਇਰ ਹੋਣ ਵਾਲੇ ਮੁਲਾਜਿਮਾ ਨੂੰ ਸੀਨੀਅਰ ਅਫਸਰਾਨ ਵਲੋਂ ਸਨਮਾਨ ਚਿੰਨ, ਸਰਟੀਫਿਕੇਟ ਅਤੇ ਫੁੱਲਾਂ ਦੇ ਹਾਰ ਭੇਂਟ ਕਰਕੇ ਉਹਨਾਂ ਦੀ ਸਾਲਾਂ ਦੀ ਸੇਵਾ ਅਟੁੱਟ ਸਮਰਪਣ ਅਤੇ ਅਗਵਾਈ ਲਈ ਧੰਨਵਾਦ ਕੀਤਾ ਗਿਆ। ਇਸ ਸਮਾਰੋਹ ਵਿੱਚ ਸੇਵਾ ਮੁਕੱਤ ਹੋਏ ਪੁਲਿਸ ਮੁਲਾਜ਼ਮਾ ਅਤੇ ਉਹਨਾਂ ਦੇ ਪਰਿਵਾਰਿਕ ਮੈਬਰਾਂ ਨਾਲ ਖੁਸ਼ੀ ਸਾਂਝੀ ਕੀਤੀ ਗਈ ਅਤੇ ਨਾਲ ਹੀ ਸਬ ਲਈ ਟੀ- ਪਾਰਟੀ ਦਾ ਪ੍ਰਬੰਧ ਕੀਤਾ ਗਿਆ।



- October 15, 2025