ਅਜ਼ਾਦ ਉਮੀਦਵਾਰ ਫੌਜੀ ਅੰਗਰੇਜ ਸਿੰਘ ਵੜਵਾਲ ਦੇ ਸ਼ਕਤੀ ਪ੍ਰਦਰਸ਼ਨ ਨੇ ਵਿਰੋਧੀਆਂ ਦੀਆਂ ਉਡਾਈਆਂ ਨੀਂਦਰਾਂ, ਹਜ਼ਾਰਾਂ ਦੀ ਗਿਣਤੀ ਵਿੱਚ ਨਿਕਲਿਆ ਕਾਫ਼ਲਾ
- 193 Views
- kakkar.news
- May 7, 2024
- Politics Punjab
ਅਜ਼ਾਦ ਉਮੀਦਵਾਰ ਫੌਜੀ ਅੰਗਰੇਜ ਸਿੰਘ ਵੜਵਾਲ ਦੇ ਸ਼ਕਤੀ ਪ੍ਰਦਰਸ਼ਨ ਨੇ ਵਿਰੋਧੀਆਂ ਦੀਆਂ ਉਡਾਈਆਂ ਨੀਂਦਰਾਂ, ਹਜ਼ਾਰਾਂ ਦੀ ਗਿਣਤੀ ਵਿੱਚ ਨਿਕਲਿਆ ਕਾਫ਼ਲਾ
ਫਿਰੋਜ਼ਪੁਰ ਲੋਕ ਸਭਾ ਲਈ ਭਰੀ ਨਾਮਜ਼ਦਗੀ
ਫਿਰੋਜ਼ਪੁਰ 07 ਮਈ 2024 (ਅਨੁਜ ਕੱਕੜ ਟੀਨੂੰ)
ਇੱਕ ਪਾਸੇ ਜਿੱਥੇ ਕਾਂਗਰਸ ਭਾਜਪਾ ਉਮੀਦਵਾਰ ਲੱਭਣ ਵਿੱਚ ਕਾਮਯਾਬ ਨਹੀਂ ਹੋ ਰਹੀ ਉੱਥੇ ਹੀ ਦੂਜੇ ਪਾਸੇ ਫਿਰੋਜ਼ਪੁਰ ਲੋਕ ਸਭਾ ਤੋਂ ਅਜ਼ਾਦ ਉਮੀਦਵਾਰ ਫੌਜੀ ਅੰਗਰੇਜ ਸਿੰਘ ਵੜਵਾਲ ਨੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਚੋਣ ਅਖਾੜੇ ਨੂੰ ਭਖਾ ਦਿੱਤਾ ਹੈ, ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾ ਫੌਜੀ ਅੰਗਰੇਜ ਸਿੰਘ ਵੜਵਾਲ ਵੱਲੋਂ ਇੱਕ ਵਿਸ਼ਾਲ ਰੈਲੀ ਫਿਰੋਜ਼ਪੁਰ ਦੀਆਂ ਸੜਕਾਂ ਤੇ ਕੱਢੀ ਗਈ, ਜਿਸਦੀ ਸ਼ੁਰੂਆਤ ਉਹਨਾਂ ਇਤਿਹਾਸਕ ਗੁਰੂਦੁਆਰਾ ਸ਼੍ਰੀ ਸਾਰਾਗੜ੍ਹੀ ਸਾਹਿਬ ਤੋਂ ਮੱਥਾ ਟੇਕ ਕੇ ਕੀਤੀ, ਇਸ ਤੋਂ ਉਪਰੰਤ ਉਹਨਾਂ ਦਾ ਕਾਫ਼ਲਾ ਹਜਾਰਾਂ ਦੀ ਗਿਣਤੀ ਵਿੱਚ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਬਜ਼ਾਰਾਂ ਵਿੱਚੋਂ ਹੋਕੇ ਨਿਕਲਿਆ, ਸਾਡਾ ਪੁੱਤ- ਸਾਡਾ ਭਰਾ ਦੇ ਨਾਅਰਿਆਂ ਨਾਲ ਫੌਜੀ ਅੰਗਰੇਜ ਸਿੰਘ ਵੜਵਾਲ ਦੇ ਸਮਰੱਥਕਾਂ ਨੇ ਅਸਮਾਨ ਗੂੰਜਣ ਲਾ ਦਿੱਤਾ।
ਫੌਜੀ ਅੰਗਰੇਜ ਸਿੰਘ ਵੜਵਾਲ ਦਾ ਸਵਾਗਤ ਸ਼ਹਿਰ ਅਤੇ ਛਾਉਣੀ ਦੇ ਵੱਖ ਵੱਖ ਬਜ਼ਾਰਾਂ ਵਿੱਚ ਸਥਾਨਕ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਫੌਜੀ ਅੰਗਰੇਜ ਸਿੰਘ ਵੜਵਾਲ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਬਾਅਦ ਦੁਪਹਿਰ ਫੌਜੀ ਅੰਗਰੇਜ ਸਿੰਘ ਵੜਵਾਲ ਨੇ ਫ਼ਿਰੋਜ਼ਪੁਰ ਲੋਕ ਸਭਾ ਲਈ ਅਜ਼ਾਦ ਉਮੀਦਵਾਰ ਵਜੋਂ ਪੇਪਰ ਦਾਖਿਲ ਕੀਤੇ । ਮੁੱਖ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਰਾਕੇਸ਼ ਧੀਮਾਨ ਵੱਲੋਂ ਨਾਮਜ਼ਦਗੀ ਲਈ ਗਈ। ਅੰਗਰੇਜ ਸਿੰਘ ਦੇ ਨਾਲ ਓਹਨਾ ਦੀ ਧਰਮ ਪਤਨੀ ਮਨਪ੍ਰੀਤ ਕੌਰ ਵੱਲੋਂ ਕਵਰਿੰਗ ਕਾਗਜ਼ ਭਰੇ ਗਏ।
ਇਸ ਮੌਕੇ ਤੇ ਓਹਨਾ ਦੇ ਹਮਾਇਤੀ ਅਤੇ ਚਾਹੁਣ ਵਾਲੇ ਹਾਜ਼ਰ ਸਨ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026