ਫਿਰੋਜ਼ਪੁਰ ਚ 2 ਸੜਕ ਹਾਦਸਿਆਂ ਚ 2 ਵਿਕਤੀਆਂ ਦੀ ਹੋਈ ਮੌਤ
- 189 Views
- kakkar.news
- May 9, 2024
- Punjab
ਫਿਰੋਜ਼ਪੁਰ ਚ 2 ਸੜਕ ਹਾਦਸਿਆਂ ਚ 2 ਵਿਕਤੀਆਂ ਦੀ ਹੋਈ ਮੌਤ
ਫਿਰੋਜ਼ਪੁਰ 9 ਮਈ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਚ 2 ਸੜਕ ਹਾਦਸਿਆਂ ਚ 2 ਵਿਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਸਾਮਣੇ ਆਈ ਹੈ ਅਤੇ ਵੱਖ ਵੱਖ ਥਾਣਿਆਂ ਚ 2 ਆਰੋਪੀਆਂ ਖਿਲਾਫ ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਲਿਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੋਪੀ ਚੰਦ ਪੁੱਤਰ ਨੱਥੂ ਰਾਮ ਵਾਸੀ ਗਿਲਕੋ ਵਿਊ ਕਲੋਨੀ ਸਤੀਏ ਵਾਲਾ ਆਪਣੀ ਪਤਨੀ ਬਿਬਲਾ ਰਾਣੀ ਨਾਲ ਜਰੂਰੀ ਕੰਮ ਕਾਰ ਲਈ ਸਕੂਟਰੀ ਤੇ ਗਏ ਸੀ ਤੇ ਘਰ ਵਾਪਿਸ ਆ ਰਹੇ ਸੀ, ਜਦ ਉਹ ਸਤੀਏ ਵਾਲਾ ਚੌਕਂ ਤੋਂ ਥੋੜਾ ਅੱਗੇ ਭੱਠੇ ਕੋਲ ਪੁੱਜੇ ਤਾਂ ਇੱਕ ਟਰੱਕ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਆਇਆ ਜਿਸ ਨੂੰ ਮਲਕੀਤ ਸਿੰਘ ਪੁੱਤਰ ਮਿੱਠਾ ਸਿੰਘ ਵਾਸੀ ਬਸਤੀ ਧਰਮਪੁਰਾ, ਮੱਲਾਂ ਵਾਲਾ ਚਲਾ ਰਿਹਾ ਸੀ ਜਿਸ ਨੇ ਬਿਨਾ ਹਾਰਨ ਵਜਾਏ ਟਰੱਕ ਗੋਪੀ ਚੰਦ ਦੀ ਸਕੂਟਰੀ ਵਿੱਚ ਮਾਰਿਆ । ਜਿਸ ਨਾਲ ਗੋਪੀ ਚੰਦ ਦੀ ਪਤਨੀ ਬਿਬਲਾ ਰਾਣੀ (57ਸਾਲ) ਸੜਕ ਤੇ ਡਿੱਗ ਪਈ ਤੇ ਉਸਦਾ ਸਿਰ ਟਰੱਕ ਹੇਠਾਂ ਆ ਗਿਆ, ਜਿਸ ਨਾਲ ਉਸਦੀ ਮੋਕਾ ਪਰ ਮੌਤ ਹੋ ਗਈ ।
ਅਤੇ ਦੂਜੇ ਹਾਦਸੇ ਚ ਧਰਮਜੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਲੋਗੋਂਦੇਵਾ ਜ਼ੀਰਾ ਨੇ ਦਸਿਆ ਕਿ ਉਹ ਅਤੇ ਉਸਦੇ ਚਾਚੇ ਦਾ ਲੜਕਾ ਗੁਰਪ੍ਰੀਤ ਸਿੰਘ ਆਪਣੇ ਖੇਤ ਗੇੜਾ ਮਾਰ ਕੇ ਘਰ ਵਾਪਿਸ ਆ ਰਹੇ ਸੀ ਤਾਂ ਧਰਮਜੀਤ ਸਿੰਘ ਦੇ ਚਾਚੇ ਦਾ ਲੜਕਾ ਗੁਰਪ੍ਰੀਤ ਸਿੰਘ ਐਕਟਿਵਾ ਤੇ ਸਵਾਰ ਹੋ ਕੇ ਅੱਗੇ ਅੱਗੇ ਜਾ ਰਿਹਾ ਸੀ ਤਾਂ ਇੱਕ ਟਰੈਕਟਰ ਸੋਨਾਲਿਕਾ ਜਿਸ ਨੂੰ ਆਰੋਪੀ ਕੇਵਲ ਸਿੰਘ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ, ਜਿਸ ਨੇ ਟਰੈਕਟਰ ਲਿਆ ਕੇ ਗੁਰਪ੍ਰੀਤ ਸਿੰਘ ਦੀ ਅੇੈਕਟਿਵਾ ਵਿੱਚ ਮਾਰਿਆ । ਤੇ ਜਿਸ ਕਾਰਨ ਗੁਰਪ੍ਰੀਤ ਸਿੰਘ ਦੇ ਗੰਭੀਰ ਸੱਟਾ ਲੱਗਣ ਕਰਕੇ ਮੋਕਾ ਪਰ ਮੌਤ ਹੋ ਗਈ ।



- October 15, 2025