ਸਤੀਏ ਵਾਲਾ ਵਿਖੇ ਹੋਏ ਕਤਲਕਾਂਡ ਚ ਫਰਾਰ ਆਰੋਪੀਆਂ ਨੂੰ ਪੁਲਿਸ ਨੇ ਕੁਛ ਘੰਟਿਆਂ ਚ ਕੀਤਾ ਕਾਬੂ
- 254 Views
- kakkar.news
- May 9, 2024
- Crime Punjab
ਸਤੀਏ ਵਾਲਾ ਵਿਖੇ ਹੋਏ ਕਤਲਕਾਂਡ ਚ ਫਰਾਰ ਆਰੋਪੀਆਂ ਨੂੰ ਪੁਲਿਸ ਨੇ ਕੁਛ ਘੰਟਿਆਂ ਚ ਕੀਤਾ ਕਾਬੂ
ਫਿਰੋਜ਼ਪੁਰ 9 ਮਈ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਵਿਖੇ 35 ਸਾਲਾ ਨੌਜਵਾਨ ਬਲਵਿੰਦਰ ਸਿੰਘ ਉਰਫ ਬਿੰਦਰ ਦੇ ਹੋਏ ਕਤਲ ਦੇ ਮਾਮਲੇ ਚ ਫਰਾਰ ਹੋਏ 3 ਆਰੋਪੀਆਂ ਚੋ 2 ਨੂੰ ਪੁਲਿਸ ਵਲੋਂ 24 ਘੰਟਿਆਂ ਚ ਕਾਬੂ ਕਰ ਲਿੱਤਾ ਗਿਆ ਹੈ ਅਤੇ ਇਕ ਆਰੋਪੀ ਅਜੇ ਵੀ ਪੁਲਿਸ ਦੀ ਗ੍ਰਿਫਤ ਚੋ ਬਾਹਰ ਹੈ ।ਥਾਣਾ ਕੁਲਗੜੀ ਵਿਖੇ ਆਰੋਪੀਆਂ ਖਿਲਾਫ ਆਈ ਪੀ ਸੀ ਦੀਆਂ ਅਤੇ ਅਸਲਾ ਐਕਟ ਦੀਆ ਅਲੱਗ ਅਲੱਗ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।
ਸੁਰਜੀਤ ਕੌਰ ਪਤਨੀ ਬਾਜ਼ ਸਿੰਘ ਵਾਸੀ ਪਿੰਡ ਸਤੀਏ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਚ ਕਿਹਾ ਕਿ ਓਹਨਾ ਦੇ ਸ਼ਰੀਕੇ ਚ ਜਮੀਨ ਦਾ ਝਗੜਾ ਚਲ ਰਿਹਾ ਸੀ ਅਤੇ ਓਹਨਾ(ਸੁਰਜੀਤ ਕੌਰ ) ਦਾ ਲੜਕਾ ਬਲਵਿੰਦਰ ਸਿੰਘ ਉਰਫ ਬਿੰਦਰ ਖੁਸ਼ਜੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਦੇ ਘਰ ਓਹਨਾ ਨਾਲ ਗੱਲਬਾਤ ਕਰਨ ਲਈ ਗਿਆ ਸੀ ਜਦ ਕਾਫੀ ਦੇਰ ਘਰ ਵਾਪਿਸ ਨਹੀਂ ਆਇਆ ਤਾ ਸੁਰਜੀਤ ਕੌਰ ਉਸਦੇ ਪਿੱਛੇ ਪਤਾ ਕਰਨ ਲਈ ਹਰਪ੍ਰੀਤ ਸਿੰਘ ਉਰਫ ਸਾਭਾਦੇ ਘਰ ਪੁੱਜੀ ਤਾ ਉਸਨੇ ਦੇਖਿਆ ਕਿ ਉਸਦੇ ਲੜਕੇ ਬਲਵਿੰਦਰ ਦੀ ਲਾਸ਼ ਵਿਹੜੇ ਵਿਚ ਪਈ ਸੀ ਤੇ ਹਰਦੀਪ ਕੌਰ ਪਾਣੀ ਦੀ ਬਾਲਟੀ ਨਾਲ ਫ਼ਰਸ਼ ਉਪਰ ਖੂਨ ਸਾਫ ਕਰ ਰਹੀ ਸੀ। ਅਤੇ ਖੁਸ਼ਜੀਤ ਸਿੰਘ ਅਤੇ ਇਸ ਦਾ ਪਿਤਾ ਹਰਪ੍ਰੀਤ ਸਿੰਘ ਉਰਫ ਸਾਭਾ ਖੜ੍ਹੇ ਸਨ ।ਹਰਪ੍ਰੀਤ ਦੇ ਹੱਥ ਵਿਚ ਬੰਦੂਕ ਫੜੀ ਹੋਈ ਸੀ ਤਾ ਹਰਦੀਪ ਸਿੰਘ ਨੇ ਸੁਰਜੀਤ ਕੌਰ ਨੂੰ ਕਿਹਾ ਆਪਣੇ ਮੁੰਡੇ ਦੀ ਲਾਸ਼ ਨੂੰ ਚੁੱਕ ਕੇ ਲੈ ਜਾ, ਸਾਡੇ ਨਾਲ ਪੰਗਾ ਲੈਣ ਦਾ ਅੱਜ ਇਸਨੂੰ ਮਾਜ਼ਾ ਚਖਾ ਦਿੱਤਾ ਹੈ ।
ਸੁਰਜੀਤ ਕੌਰ ਵਲੋਂ ਉੱਚੀ ਉੱਚੀ ਰੌਲ਼ਾ ਪਾਉਣ ਤੇ ਆਰੋਪੀ ਮੌਕੇ ਤੋਂ ਫਰਾਰ ਹੋ ਗਏ । ਉਸ ਤੋਂ ਬਾਅਦ ਸੁਰਜੀਤ ਕੌਰ ਵਲੋਂ ਸਵਾਰੀ ਦਾ ਪ੍ਰਬੰਧ ਕਰਦੇ ਹੋਏ ਬਲਵਿੰਦਰ ਸਿੰਘ ਨੂੰ ਫਿਰੋਜ਼ਪੁਰ ਦੇ ਇਕ ਨਿਜ਼ੀ ਹਸਪਤਾਲ ਵਿਖੇ ਲਿਆਂਦਾ , ਜਿਥੇ ਡਾਕਟਰ ਨੇ ਚੈੱਕ ਕਰਨ ਬਾਅਦ ਦਸਿਆ ਕਿ ਬਲਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ।
ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਚ ਲੈਂਦੇ ਹੋਏ ਆਰੋਪੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੁਸਤੈਦ ਪੁਲਿਸ ਨੇ ਕੁਝ ਹੀ ਘੰਟਿਆਂ ਚ 2 ਆਰੋਪੀ ਹਰਪ੍ਰੀਤ ਸਿੰਘ @ਸਾਭਾ ਅਤੇ ਹਰਦੀਪ ਕੌਰ ਨੂੰ ਗਿਰਫ਼ਤਾਰ ਕਰ ਲਿਆ ।ਖੁਸ਼ਜੀਤ ਸਿੰਘ ਦੀ ਭਾਲ ਅਜੇ ਜਾਰੀ ਹੈ ।


